17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਡਾ. ਹਰੀਸ਼ ਸ਼ਰਮਾ ਨੂੰ ਸਮਾਜ ਸੇਵੀ ਕਾਰਜਾਂ ਲਈ ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼ ਨੇ ਦਿੱਤਾ ਪ੍ਰਸੰਸਾ ਪੱਤਰ

ਛੇਹਰਟਾ,16 ਅਕਤੂਬਰ (ਪੱਤਰ ਪ੍ਰੇਰਕ)- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਡਾ. ਹਰੀਸ਼ ਸ਼ਰਮਾ ਨੂੰ ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼ (ਯੂਨਾਈਟਿਡ ਕਿੰਗਡਮ) ਵਲੋਂ ‘ਸਰਟੀਫਿਕੇਟ ਆਫ਼ ਐਪਰੀਸ਼ੀਏਸ਼ਨ’ (ਪ੍ਰਸ਼ੰਸਾ ਪੱਤਰ) ਮਿਲਣ ’ਤੇ ਸੰਗਠਨ ਦੇ ਰਾਸ਼ਟਰੀ ਚੇਅਰਮੈਨ ਡਾ.

Ad Position 21
No active advertisement
ਅਜੀਤ ਡੈਸਕ 17-10-2026
ਛੇਹਰਟਾ,16 ਅਕਤੂਬਰ (ਪੱਤਰ ਪ੍ਰੇਰਕ)- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਡਾ. ਹਰੀਸ਼ ਸ਼ਰਮਾ ਨੂੰ ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼ (ਯੂਨਾਈਟਿਡ ਕਿੰਗਡਮ) ਵਲੋਂ ‘ਸਰਟੀਫਿਕੇਟ ਆਫ਼ ਐਪਰੀਸ਼ੀਏਸ਼ਨ’ (ਪ੍ਰਸ਼ੰਸਾ ਪੱਤਰ) ਮਿਲਣ ’ਤੇ ਸੰਗਠਨ ਦੇ ਰਾਸ਼ਟਰੀ ਚੇਅਰਮੈਨ ਡਾ. ਨਵੀਨ ਮਹਾਜਨ ਅਤੇ ਬਿਜ਼ਨਸ ਸੈੱਲ ਪੰਜਾਬ ਦੇ ਨਵ-ਨਿਯੁਕਤ ਮੈਂਬਰਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਥਾਨਕ ਕਲੱਬ ਦੇ ਪ੍ਰਧਾਨ ਲਲਿਤ ਮੋਹਨ ਚੰਡੋਕ, ਪੰਜਾਬ ਪ੍ਰਧਾਨ ਦੀਪਕ ਖੰਨਾ, ਚੇਅਰਮੈਨ ਸੁਭਾਸ਼ ਵਿਜ, ਸੀਨੀਅਰ ਉਪ ਪ੍ਰਧਾਨ ਪੰਜਾਬ ਗੁਰਮੀਤ ਸਿੰਘ, ਅਜੇ ਅਰੋੜਾ, ਕਿਸ਼ੋਰ ਖੁਰਾਨਾ, ਰਵੀ ਮੇਹਰਾ, ਸਲਿਲ ਚੋਪੜਾ, ਰੋਹਿਤ ਸੋਨੀ, ਰਿਤੇਸ਼ ਕਪੂਰ ਨੇ ਜਿੱਥੇ ਡਾ. ਹਰੀਸ਼ ਸ਼ਰਮਾ ਨੂੰ ਮਾਣਮੱਤਾ ਪ੍ਰਸ਼ੰਸਾ ਪੱਤਰ ਮਿਲਣ ’ਤੇ ਵਧਾਈ ਦਿੱਤੀ, ਉੱਥੇ ਹੀ ਡਾ. ਨਵੀਨ ਮਹਾਜਨ ਨੇ ਕਿਹਾ ਕਿ ਡਾ. ਹਰੀਸ਼ ਸ਼ਰਮਾ ਨੂੰ ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼ ਵਲੋਂ ਸੋਸ਼ਲ ਵਰਕਰ (ਸਮਾਜ ਸੇਵੀ) ਦੇ ਤੌਰ ’ਤੇ ਪ੍ਰਸ਼ੰਸਾ ਪੱਤਰ ਮਿਲਣਾ ਉਨ੍ਹਾਂ ਦੇ ਸੰਗਠਨ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਡਾ. ਹਰੀਸ਼ ਸ਼ਰਮਾ ਨੇ ਸੰਗਠਨ ਦੀ ਪ੍ਰਗਤੀ ਲਈ ਜੋ ਉਤਕ੍ਰਿਸ਼ਟ ਕਾਰਜ ਕੀਤੇ ਹਨ, ਉਹ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ। 16 ਏਐਸਆਰ83
Ad Position 22
No active advertisement
ਪਿਛਲੀ ਖ਼ਬਰ ਪੋਸ਼ਟਿਕ ਆਹਾਰ, ਸੁਰੱਖਿਅਤ ਭਵਿੱਖ ਭੁੱਖਮੁਕਤ ਵਿਸ਼ਵ ਤਹਿਤ ਈ. ਐਮ. ਸੀ. ਵਲੋਂ ਸੈਮੀਨਾਰ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਨੇ ‘ਮਾਸਕ ਐਂਡ ਮਿਊਜ਼’ ਮੁਕਾਬਲੇ ’ਚ ਪਹਿਲਾ ਸਥਾਨ ਮੱਲਿਆ
Ad Position 24