15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਉੱਘੇ ਸਰਜਨ ਡਾ. ਵਿਸ਼ਵਪਾਲ ਸਿੰਘ ਢਿੱਲੋਂ ਨੂੰ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਕੀਤਾ ਸਨਮਾਨਿਤ

ਤਰਸਿੱਕਾ, 14 ਅਕਤੂਬਰ( ਅਤਰ ਸਿੰਘ ਤਰਸਿੱਕਾ)-ਉੱਘੇ ਸਰਜਨ ਡਾ. ਵਿਸ਼ਵਪਾਲ ਸਿੰਘ ਢਿੱਲੋਂ ਵਲੋਂ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਪਹੁੰਚਣ ’ਤੇ ਡਾ.

Ad Position 21
No active advertisement
ਅਜੀਤ ਡੈਸਕ 15-10-2026
ਤਰਸਿੱਕਾ, 14 ਅਕਤੂਬਰ( ਅਤਰ ਸਿੰਘ ਤਰਸਿੱਕਾ)-ਉੱਘੇ ਸਰਜਨ ਡਾ. ਵਿਸ਼ਵਪਾਲ ਸਿੰਘ ਢਿੱਲੋਂ ਵਲੋਂ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਪਹੁੰਚਣ ’ਤੇ ਡਾ. ਮੋਨਾ ਚਤਰੱਥ ਐੱਸ. ਐੱਮ. ਓ. ਤਰਸਿੱਕਾ ਤੇ ਸਮੂਹ ਸਟਾਫ ਮੈਂਬਰਾਂ ਨੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ। ਵਰਣਨਯੋਗ ਹੈ ਕਿ ਲਗਭਗ ਦੋ ਦਹਾਕਿਆਂ ਦੇ ਲੰਮੀ ਅਰਸੇ ਤੋਂ ਬਾਅਦ ਸਮੂਹਕ ਸਿਹਤ ਕੇਂਦਰ ਤਰਸਿੱਕਾ ਨੂੰ ਕਿਸੇ ਉੱਘੇ ਸਰਜਨ ਦੀ ਆਮਦ ਦਾ ਸੁਭਾਗ ਪ੍ਰਾਪਤ ਹੋਇਆ ਹੈ । ਸਰਕਾਰੀ ਹਸਪਤਾਲ ’ਚ ਸਰਜਨ ਨਾ ਹੋਣ ਕਾਰਨ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅਕਸਰ ਆਪਰੇਸ਼ਨ ਕਰਨ ਲਈ ਇਥੋਂ 35 ਕਿਲੋਮੀਟਰ ਦੂਰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਵਿਖੇ ਰੈਫਰ ਕਰਨਾ ਪੈਂਦਾ ਸੀ ।ਇਲਾਕਾ ਨਿਵਾਸੀਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਸਾਡੇ ਪਾਸ ਉੱਘੇ ਸਰਜਨ ਡਾ. ਵਿਸ਼ਵਪਾਲ ਸਿੰਘ ਢਿੱਲੋਂ ਇੱਥੇ ਆ ਗਏ ਹਨ ਅਤੇ ਹੁਣ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਹਰ ਤਰ੍ਹਾਂ ਦੇ ਆਪਰੇਸ਼ਨ ਹੋਇਆ ਕਰਨਗੇ। ਡਾ. ਹਰਮਨਪ੍ਰੀਤ ਸਿੰਘ ਛੀਨਾ ਦੱਸਿਆ ਕਿ ਹਰ ਤਰ੍ਹਾਂ ਦੇ ਆਪਰੇਸ਼ਨਾਂ ਲਈ ਹਫਤੇ ’ਚ ਇਕ ਦਿਨ ਬੁੱਧਵਾਰ ਰੱਖਿਆ ਗਿਆ ਹੈ ਅਤੇ ਬੁੱਧਵਾਰ ਨੂੰ ਸਾਰੇ ਮਰੀਜ਼ਾਂ ਦੇ ਆਪਰੇਸ਼ਨ ਹੋਇਆ ਕਰਨਗੇ। ਡਾ. ਵਿਸ਼ਵਪਾਲ ਸਿੰਘ ਢਿੱਲੋਂ ਦਾ ਸਨਮਾਨ ਕਰਨ ਵਾਲਿਆਂ ’ਚ ਡਾ. ਮੋਨਾ ਚਤਰੱਥ , ਡਾ .ਸਿਮਰਨਜੀਤ ਸਿੰਘ, ਡਾ. ਸੁਰਿੰਦਰ ਮੋਹਨ ਸਿੰਘ, ਹਰਮੀ ਤ ਸਿੰਘ ਚੀਫ ਫਾਰਮਾਸਿਸਟ , ਜਸਮੇਲ ਸਿੰਘ ਵੱਲਾ ਫਾਰਮਾਸਿਸਟ, ਡਾ. ਕੁਲਦੀਪ ਕੌਰ, ਡਾ. ਹਰਪ੍ਰੀਤ ਕੌਰ , ਅਮਨਦੀਪ ਕੌਰ ਚੀਫ ਫਾਰਮਾਸਿਸਟ, ਪ੍ਰੇਮ ਸਿੰਘ, ਪਰਮਜੀਤ ਸਿੰਘ ਅਜਮੇਰ ਸਿੰਘ ਸੋਹੀ, ਹਰੀਸ਼ ਕੁਮਾਰ, ਸੰਦੀਪ ਸਿੰਘ , ਮੰਗਲਜੀਤ ਸਿੰਘ, ਪ੍ਰਗਟ ਸਿੰਘ ਕੋਟ ਖਹਿਰਾ ਤੇ ਭਰਪੂਰ ਸਿੰਘ ਆਦਿ ਸਟਾਫ ਮੈਂਬਰ ਸ਼ਾਮਿਲ ਹਨ। 14 ਏਐਸਆਰ41
Ad Position 22
No active advertisement
ਪਿਛਲੀ ਖ਼ਬਰ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਗੁਰਸੇਵਕ ਸਿੰਘ ਬਾਬਾ ਬਕਾਲਾ ਸਾਹਿਬ
Ad Position 24