12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬਾਬਾ ਕੁਲਵਿੰਦਰ ਸਿੰਘ ਤੇੜਾ ਖੁਰਦ ਨੂੰ ਨਮ ਅੱਖਾਂ ਨਾਲ ਵਿਦਾਇਗੀ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ

ਜਗਦੇਵ ਕਲਾਂ, 11 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)– ਉੱਘੇ ਸਮਾਜ ਸੇਵਕ ਅਤੇ ਪਿੰਡ ਤੇੜਾ ਖੁਰਦ ਦੇ ਸਾਬਕਾ ਸਰਪੰਚ ਬਾਬਾ ਕੁਲਵਿੰਦਰ ਸਿੰਘ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਪਿੰਡ ਤੇੜਾ ਖੁਰਦ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ। ਉਹ ਅੰਮ੍ਰਿਤਸਰ ਤੋਂ ਰੋਜ਼ਾਨਾ ‘ਅਜੀਤ’ ਦੇ ਪ੍ਰਤੀਨਿਧ ਸੁਰਿੰਦਰਪਾਲ ਸਿੰਘ ਵਰਪਾਲ ਦੇ ਮਾਮਾ ਜੀ ਸਨ।

Ad Position 21
No active advertisement
ਬਾਬਾ ਕੁਲਵਿੰਦਰ ਸਿੰਘ 12-10-2026
ਜਗਦੇਵ ਕਲਾਂ, 11 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)– ਉੱਘੇ ਸਮਾਜ ਸੇਵਕ ਅਤੇ ਪਿੰਡ ਤੇੜਾ ਖੁਰਦ ਦੇ ਸਾਬਕਾ ਸਰਪੰਚ ਬਾਬਾ ਕੁਲਵਿੰਦਰ ਸਿੰਘ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਪਿੰਡ ਤੇੜਾ ਖੁਰਦ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ। ਉਹ ਅੰਮ੍ਰਿਤਸਰ ਤੋਂ ਰੋਜ਼ਾਨਾ ‘ਅਜੀਤ’ ਦੇ ਪ੍ਰਤੀਨਿਧ ਸੁਰਿੰਦਰਪਾਲ ਸਿੰਘ ਵਰਪਾਲ ਦੇ ਮਾਮਾ ਜੀ ਸਨ। ਇਸ ਮੌਕੇ ਸੰਤ ਬਾਬਾ ਤਰਮਿੰਦਰ ਸਿੰਘ ਕਾਹਨਾਂ ਢੇਸੀਆਂ, ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਪੱਤਰਕਾਰ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਪੰਚਾਂ-ਸਰਪੰਚਾਂ ਸਮੇਤ ਵੱਖ - ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਅਵਤਾਰ ਸਿੰਘ, ਰਣਜੀਤ ਸਿੰਘ ਸੈਕਟਰੀ ਕਾਹਨਾਂ ਢੇਸੀਆਂ, ਗੁਰਦਿਆਲ ਸਿੰਘ, ਰਛਪਾਲ ਸਿੰਘ ਲਾਡੀ, ਸੁਰਿੰਦਰਪਾਲ ਸਿੰਘ ਵਰਪਾਲ, ਸਰਬਜੀਤ ਸਿੰਘ, ਕੈਪਟਨ ਲਖਬੀਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਐੱਸ.ਐੱਚ.ਓ. ਹਰਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਮਨਜੋਤ ਸਿੰਘ, ਜਸਪਾਲ ਸਿੰਘ ਸਰਪੰਚ ਗੁਰਾਲਾ, ਜਸਪਾਲ ਸਿੰਘ ਅਟਾਰੀ, ਪ੍ਰਿੰਸੀਪਲ ਹਰਜੀਤ ਕੌਰ ਦਵਿੰਦਰਾ ਸਕੂਲ, ਬਲਜੀਤ ਸਿੰਘ, ਰਣਜੀਤ ਸਿੰਘ ਸ਼ੁਕਰਚੱਕ, ਅਜੀਤ ਸਿੰਘ ਤੇੜਾ, ਬਚਿੱਤਰ ਸਿੰਘ ਤੇੜਾ, ਗੁਰਮਨ ਸਿੰਘ, ਸੁਖਰਾਜ ਸਿੰਘ ਅਜਨਾਲਾ, ਮੇਜਰ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ, ਸਰਬਜੀਤ ਸਿੰਘ, ਮਨਿੰਦਰ ਸਿੰਘ, ਬੌਬੀ ਧਾਲੀਵਾਲ ਅਤੇ ਰਾਕੇਸ਼ ਭੱਟੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਸਬੰਧੀ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਾਬਾ ਕੁਲਵਿੰਦਰ ਸਿੰਘ ਨਮਿਤ ਅੰਤਿਮ ਅਰਦਾਸ 18 ਅਕਤੂਬਰ (ਐਤਵਾਰ) ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਤੇੜਾ ਖੁਰਦ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਵਿਖੇ ਮੇਗਾ ਮਾਪੇ ਮਿਲਣੀ ਅਗਲੀ ਖ਼ਬਰ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਸੇਂਟ ਸੋਲਜਰ ਸਕੂਲ ਵਿਖੇ ਮਾਪੇ-ਅਧਿਆਪਕ ਮੀਟਿੰਗ
Ad Position 24