11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ - ਭਾਈ ਅਮਨਦੀਪ ਸਿੰਘ

ਨਵਾਂ ਪਿੰਡ, 10 ਅਕਤੂਬਰ (ਜਸਪਾਲ ਸਿੰਘ )- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਸਿਆਸੀ ਪਾਰਟੀਆਂ ਵਲੋਂ ਸਿਆਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ । ਇਸੇ ਕੜੀ ਦੇ ਚੱਲਦਿਆਂ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ (ਸ਼ ) ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੋਟਲਾ ਭਰਾ ਸਾਬਕਾ ਵਿਧਾਇਕ ਡਾ.

Ad Position 21
No active advertisement
ਅਜੀਤ ਡੈਸਕ 11-10-2026
ਨਵਾਂ ਪਿੰਡ, 10 ਅਕਤੂਬਰ (ਜਸਪਾਲ ਸਿੰਘ )- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਸਿਆਸੀ ਪਾਰਟੀਆਂ ਵਲੋਂ ਸਿਆਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ । ਇਸੇ ਕੜੀ ਦੇ ਚੱਲਦਿਆਂ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ (ਸ਼ ) ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੋਟਲਾ ਭਰਾ ਸਾਬਕਾ ਵਿਧਾਇਕ ਡਾ.ਦਲਬੀਰ ਸਿੰਘ ਤੇ ਬਿਕਰਮਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨਾਲ ਉਨ੍ਹਾਂ ਦੇ ਗ੍ਰਹਿ, ਵੱਲ੍ਹਾ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਹਲਕਾ ਜੰਡਿਆਲਾ ‘ਚ ਕੋਟਲਾ ਭਰਾਵਾਂ ਦੀ ਹਰਮਨ ਪਿਆਰਤਾ ਜਿਸ ‘ਚ ਖਾਸਕਰ ਡਾ. ਦਲਬੀਰ ਸਿੰਘ ਕੋਟਲਾ ਦਾ ਬੇਦਾਗ ਲੰਮਾ ਸਿਆਸੀ ਜੀਵਨ, ਉੱਚ ਸਿੱਖਿਆ ਤੇ ਉਨ੍ਹਾਂ ਦਾ ਤਜ਼ਰਬਾ ਪਾਰਟੀ ਅਤੇ ਹਲਕਾ ਜੰਡਿਆਲਾ ’ਚ ਵੱਡਾ ਫਾਇਦੇਮੰਦ ਹੈ । ਇਸ ਮੌਕੇ ਉਨ੍ਹਾਂ ਇਹ ਦਾਅਵਾ ਕੀਤਾ ਕੋਟਲਾ ਭਰਾਵਾਂ ਦੀ ਅਗਵਾਈ ਅੰਦਰ ਹਲਕਾ ਜੰਡਿਆਲਾ ’ਚ ਪਾਰਟੀ ਦੀ ਜਿੱਤ ਨਿਸ਼ਚਿਤ ਹੈ । ਇਸ ਮੌਕੇ ਉਨ੍ਹਾਂ ਵਲੋਂ ਕੋਟਲਾ ਭਰਾਵਾਂ ਨੂੰ ਹਲਕੇ ਅੰਦਰ ਪਾਰਟੀ ਦੇ ਹੱਕ ’ਚ ਸਰਗਰਮੀਆਂ ਤੇਜ ਕਰਨ ਦਾ ਥਾਪੜਾ ਦਿੱਤਾ ਗਿਆ। ਇਸ ਮੌਕੇ ਮਨਜੀਤ ਸਿੰਘ ਕਹਿਣੀ ਰਾਏਪੁਰ, ਸੁਪਨਦੀਪ ਸਿੰਘ ਸਾਹਬੀ ਖਾਨਕੋਟ, ਧਿਆਨ ਸਿੰਘ ਤੇ ਅਵਤਾਰ ਸਿੰਘ ਛੀਨਾ, ਮਣਧੀਰ ਸਿੰਘ ਰਸੂਲਪੁਰ, ਰਾਜਪਾਲ ਸਿੰਘ ਵੱਲ੍ਹਾ, ਮੁਖਵੰਤ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੈਹਣੀਆ ਕੁਹਾਰਾ ਵਿਖੇ ਰਿਜ਼ਰਵ ਬੈਂਕ ਵਲੋਂ ਵਿੱਤੀ ਸਾਖਰਤਾ ਕੈਂਪ ਅਗਲੀ ਖ਼ਬਰ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਗ਼ੈਰ ਵਿਦਿਅਕ ਕੰਮਾਂ, ਖੇਡਾਂ, ਮਿਡ-ਡੇ-ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ
Ad Position 24