11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਗ਼ੈਰ ਵਿਦਿਅਕ ਕੰਮਾਂ, ਖੇਡਾਂ, ਮਿਡ-ਡੇ-ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ

ਬਾਬਾ ਬਕਾਲਾ ਸਾਹਿਬ, 10 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਸਕੱਤਰ ਹਰਿੰਦਰਜੀਤ ਸਿੰਘ ਜਸਪਾਲ ਨੇ ਦੱਸਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਦੇ ਅਧਿਆਪਕਾਂ ਨੇ ਗ਼ੈਰ ਵਿਦਿਅਕ ਕੰਮ, ਬਿਨਾਂ ਖੇਡ ਫੰਡ ਜਾਰੀ ਕਰਨ ਤੋਂ ਖੇਡਾਂ ਆਦਿ ਦਾ ਬਾਈਕਾਟ ਦੀ ਕਾਲ ਦੀ ਸਮੀਖਿਆ ਕਰਨ ਲਈ ਸਮੂਹ ਅਧਿਆਪਕ ਜਥੇਬੰਦੀਆਂ ਦੀ ਵਰਚੁਅਲ ਮੀਟਿੰਗ ਕੀਤੀ ਗਈ। ਜਿਸ ਵਿਚ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਹਰਜਿੰਦਰ ਪਾਲ ਸਿੰਘ ਪੰਨੂ, ਵਿਕਰਮਦੇਵ ਸਿੰਘ, ਸੁਰਿੰਦਰ ਕੰਬੋਜ, ਸੁਖਚੈਨ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਲਛਮਣ ਸਿੰਘ ਨਬੀਪੁਰ, ਦਿਗਵਿਜੇ ਪਾਲ ਸ਼ਰਮਾ, ਸਤਨਾਮ ਸਿੰਘ ਰੰਧਾਵਾ, ਹਰਿੰਦ ਰਜੀਤ ਸਿੰਘ ਜਸਪਾਲ, ਗੁਰਮੀਤ ਸਿੰਘ, ਨਵਪ੍ਰੀਤ ਸਿੰਘ ਬੱਲੀ, ਜਗਪਾਲ ਸਿੰਘ ਬੰਗੀ, ਗੁਰਿੰਦਰ ਸਿੰਘ ਘੁੱਕੇਵਾਲੀ, ਹਰੀਕ੍ਰਿਸ਼ਨ ਸਿੰਘ ਮੋਹਾਲੀ, ਤਜਿੰਦਰ ਸਿੰਘ ਮੋਹਾਲੀ, ਰਵੀ ਵਾਹੀ ਕਪੂਰਥਲਾ ਤੇ ਹੋਰ ਕਈ ਅਧਿਆਪਕ ਆਗੂ ਸ਼ਾਮਿਲ ਸਨ।

Ad Position 21
No active advertisement
ਹਰਿੰਦਰਜੀਤ ਸਿੰਘ ਜਸਪਾਲ ਦੀ ਫਾਇਲ ਤਸਵੀਰ 11-10-2026
ਬਾਬਾ ਬਕਾਲਾ ਸਾਹਿਬ, 10 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਸਕੱਤਰ ਹਰਿੰਦਰਜੀਤ ਸਿੰਘ ਜਸਪਾਲ ਨੇ ਦੱਸਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਦੇ ਅਧਿਆਪਕਾਂ ਨੇ ਗ਼ੈਰ ਵਿਦਿਅਕ ਕੰਮ, ਬਿਨਾਂ ਖੇਡ ਫੰਡ ਜਾਰੀ ਕਰਨ ਤੋਂ ਖੇਡਾਂ ਆਦਿ ਦਾ ਬਾਈਕਾਟ ਦੀ ਕਾਲ ਦੀ ਸਮੀਖਿਆ ਕਰਨ ਲਈ ਸਮੂਹ ਅਧਿਆਪਕ ਜਥੇਬੰਦੀਆਂ ਦੀ ਵਰਚੁਅਲ ਮੀਟਿੰਗ ਕੀਤੀ ਗਈ। ਜਿਸ ਵਿਚ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਹਰਜਿੰਦਰ ਪਾਲ ਸਿੰਘ ਪੰਨੂ, ਵਿਕਰਮਦੇਵ ਸਿੰਘ, ਸੁਰਿੰਦਰ ਕੰਬੋਜ, ਸੁਖਚੈਨ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਲਛਮਣ ਸਿੰਘ ਨਬੀਪੁਰ, ਦਿਗਵਿਜੇ ਪਾਲ ਸ਼ਰਮਾ, ਸਤਨਾਮ ਸਿੰਘ ਰੰਧਾਵਾ, ਹਰਿੰਦ ਰਜੀਤ ਸਿੰਘ ਜਸਪਾਲ, ਗੁਰਮੀਤ ਸਿੰਘ, ਨਵਪ੍ਰੀਤ ਸਿੰਘ ਬੱਲੀ, ਜਗਪਾਲ ਸਿੰਘ ਬੰਗੀ, ਗੁਰਿੰਦਰ ਸਿੰਘ ਘੁੱਕੇਵਾਲੀ, ਹਰੀਕ੍ਰਿਸ਼ਨ ਸਿੰਘ ਮੋਹਾਲੀ, ਤਜਿੰਦਰ ਸਿੰਘ ਮੋਹਾਲੀ, ਰਵੀ ਵਾਹੀ ਕਪੂਰਥਲਾ ਤੇ ਹੋਰ ਕਈ ਅਧਿਆਪਕ ਆਗੂ ਸ਼ਾਮਿਲ ਸਨ। ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਉਪਰੋਕਤ ਕੰਮਾਂ ਦੇ ਫੰਡ ਜਾਰੀ ਨਾ ਕਰਨ ’ਤੇ ਬਾਈਕਾਟ ਕਰਨ ਦਾ ਨੋਟਿਸ ਦਿੱਤਾ ਗਿਆ ਸੀ, ਜੋ ਹੁਣ ਤੱਕ ਵੀ ਫੰਡ ਜਾਰੀ ਨਹੀਂ ਕੀਤੇ ਗਏ। ਆਗੂਆਂ ਕਿਹਾ ਕਿ ਸਮੂਹ ਅਧਿਆਪਕ ਜਥੇਬੰਦੀਆਂ ਦਾ ਵਫ਼ਦ 14 ਅਕਤੂਬਰ ਨੂੰ ਪੰਜ ਮਹੀਨਿਆਂ ਦੇ ਬਕਾਇਆ ਮਿਡ ਡੇ ਮੀਲ ਦੇ ਫੰਡਾਂ ਸਬੰਧੀ, ਖੇਡ ਫੰਡ ਸਬੰਧੀ, ਪਦਉਨਤੀਆਂ ਸਬੰਧੀ, ਸਟੇਸ਼ਨਾਂ ਸਬੰਧੀ ਅਤੇ ਸੀਨੀਅਰ ਅਧਿਆਪਕਾਂ ਦੇ ਰਹਿ ਗਏ ਕੇਸਾਂ ਸਬੰਧੀ ਉੱਚ ਸਿੱਖਿਆ ਅਧਿਕਾਰੀਆਂ ਨੂੰ ਮਿਲੇਗਾ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ - ਭਾਈ ਅਮਨਦੀਪ ਸਿੰਘ ਅਗਲੀ ਖ਼ਬਰ ਜਨਾਲਾ ਨੇੜਲੇ ਪਿੰਡ ਲੱਖੂਵਾਲ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ, ਨਸ਼ਾ ਤਸਕਰਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ
Ad Position 24