06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਪਿੰਡ ਪਰਤੇ ਦਿਲਪ੍ਰੀਤ ਸਿੰਘ ਦਾ ਬੁਤਾਲਾ ਵਿਖੇ ਸ਼ਾਨਦਾਰ ਸਵਾਗਤ

ਬਾਬਾ ਬਕਾਲਾ ਸਾਹਿਬ, 6 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਣ ਵਾਲੇ ਮਾਣਮੱਤੇ ਹਾਕੀ ਖਿਡਾਰੀ ਦਿਲਪ੍ਰੀਤ ਸਿੰਘ ਦੇ ਪਿੰਡ ਪਹੁੰਚਣ ’ਤੇ ਗ੍ਰਾਮ ਪੰਚਾਇਤ ਬੁਤਾਲਾ ਅਤੇ ਬਾਬਾ ਪੱਲ੍ਹਾ ਜੀ ਹਾਕੀ ਸਪੋਰਟਸ ਕਲੱਬ ਬੁਤਾਲਾ ਵਲੋਂ ਬੜੇ ਉਤਸ਼ਾਹ ਅਤੇ ਮਾਣ-ਸਨਮਾਨ ਨਾਲ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਦਿਲਪ੍ਰੀਤ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ ।

Ad Position 21
No active advertisement
ਅਜੀਤ ਡੈਸਕ 07-10-2026
ਬਾਬਾ ਬਕਾਲਾ ਸਾਹਿਬ, 6 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਣ ਵਾਲੇ ਮਾਣਮੱਤੇ ਹਾਕੀ ਖਿਡਾਰੀ ਦਿਲਪ੍ਰੀਤ ਸਿੰਘ ਦੇ ਪਿੰਡ ਪਹੁੰਚਣ ’ਤੇ ਗ੍ਰਾਮ ਪੰਚਾਇਤ ਬੁਤਾਲਾ ਅਤੇ ਬਾਬਾ ਪੱਲ੍ਹਾ ਜੀ ਹਾਕੀ ਸਪੋਰਟਸ ਕਲੱਬ ਬੁਤਾਲਾ ਵਲੋਂ ਬੜੇ ਉਤਸ਼ਾਹ ਅਤੇ ਮਾਣ-ਸਨਮਾਨ ਨਾਲ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਦਿਲਪ੍ਰੀਤ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ । ਸਰਪੰਚ ਸੁਖਵਿੰਦਰ ਸਿੰਘ ਬੁਤਾਲਾ ਵਲੋਂ ਕਿਹਾ ਗਿਆ ਕਿ ਦਿਲਪ੍ਰੀਤ ਸਿੰਘ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤਿੱਭਾ ਨਾਲ ਦੇਸ਼ ਅਤੇ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਬਲਤੇਜ ਸਿੰਘ, ਹਰਜੀਤ ਸਿੰਘ, ਨਿਰਵੈਰ ਸਿੰਘ ਅਤੇ ਸੁਖਜੀਤ ਸਿੰਘ, ਗੁਰਮੀਤ ਸਿੰਘ, ਚਰਨਜੀਤ ਸਿੰਘ, ਗਗਨਦੀਪ ਸਿੰਘ ਤੋਂ ਇਲਾਵਾ ਸ: ਬਲਵਿੰਦਰ ਸਿੰਘ ਚੇਅਰਮੈਨ ਬਾਬਾ ਪੱਲਾ ਸਪੋਰਟਸ ਕਲੱਬ ਬੁਤਾਲਾ, ਸਵਿੰਦਰ ਸਿੰਘ ਬੱਲ ਸਾ: ਸਰਪੰਚ, ਦਲਬੀਰ ਸਿੰਘ ਸਾ: ਮੈਂਬਰ, ਮਾਸਟਰ ਅਰਵਿੰਦਰ ਸਿੰਘ ਬੁਤਾਲਾ, ਪ੍ਰਭਜੋਤ ਸਿੰਘ ਖੇਤੀਬਾੜੀ ਵਿਭਾਗ ਅਫਸਰ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਲਾਲੀ, ਹਰਪਾਲ ਸਿੰਘ, ਗੁਰਜੀਤ ਸਿੰਘ ਗੋਰਾ, ਦੀਪਕ ਸਿੰਘ, ਜਪਿੰਦਰ ਸਿੰਘ, ਬਲਵਿੰਦਰ ਸਿੰਘ ਬਾਊ ਅਤੇ ਐੱਸ.ਐੱਚ.ਓ. ਬਿਆਸ ਬਲਦੇਵ ਸਿੰਘ ਮੁੱਖ ਤੌਰ ’ਤੇ ਹਾਜ਼ਰ ਸਨ । ਇਸ ਮੌਕੇ ਗ੍ਰਾਮ ਪੰਚਾਇਤ ਬੁਤਾਲਾ ਅਤੇ ਬਾਬਾ ਪੱਲ੍ਹਾ ਜੀ ਸਪੋਰਟਸ ਕਲੱਬ ਵਲੋਂ ਦਿਲਪ੍ਰੀਤ ਸਿੰਘ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਮੋਟਾ ਬੱਜਰ ਪਾ ਕੇ ਸੜਕ ਦਾ ਕੰਮ ਅੱਧ-ਵਿਚਾਲੇ ਛੱਡਿਆ, ਰਾਹਗੀਰਾਂ ਲਈ ਬਣਿਆ ਜਾਨ ਦਾ ਖੌਅ ਅਗਲੀ ਖ਼ਬਰ ਬੱਚਿਆਂ ਨੂੰ ਬਿਹਤਰ ਪੌਸ਼ਟਿਕ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੀ ਤਰਜੀਹ– ਵਿਜੇ ਦੱਤ
Ad Position 24