ਤੋਲਾ ਨੰਗਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਆਰੰਭ
ਰਾਮ ਤੀਰਥ, 4 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸੰਤ ਬਾਬਾ ਮਾਹੀ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਪਿੰਡ ਤੋਲਾ ਨੰਗਲ ਵਿਖੇ ਕਰਵਾਇਆ ਜਾਣ ਵਾਲਾ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਅੱਜ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਸ਼ੁਰੂ ਹੋ ਗਿਆ। ਮੇਲੇ ਦੇ ਸਬੰਧ ਵਿਚ ਅੱਜ ਰਾਤਰੀ ਦੀਵਾਨ ਸਜਾਇਆ ਗਿਆ, ਜਿਸ ਵਿਚ ਵੱਖ-ਵੱਖ ਕੀਰਤਨੀ, ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਨਾਲ ਜੋੜਿਆ।
ਰਾਮ ਤੀਰਥ, 4 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸੰਤ ਬਾਬਾ ਮਾਹੀ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਪਿੰਡ ਤੋਲਾ ਨੰਗਲ ਵਿਖੇ ਕਰਵਾਇਆ ਜਾਣ ਵਾਲਾ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਅੱਜ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਸ਼ੁਰੂ ਹੋ ਗਿਆ। ਮੇਲੇ ਦੇ ਸਬੰਧ ਵਿਚ ਅੱਜ ਰਾਤਰੀ ਦੀਵਾਨ ਸਜਾਇਆ ਗਿਆ, ਜਿਸ ਵਿਚ ਵੱਖ-ਵੱਖ ਕੀਰਤਨੀ, ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਨਾਲ ਜੋੜਿਆ। ਰਾਤਰੀ ਦੀਵਾਨ ਦੌਰਾਨ ਬੀਬੀ ਸਿਮਰਨਜੀਤ ਕੌਰ ਹਰਸ਼ਾ ਛੀਨਾ ਅਤੇ ਭਾਈ ਸੰਤੋਖ ਸਿੰਘ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਅੰਮ੍ਰਿਤਸਰ ਅਤੇ ਭਾਈ ਕੁਲਵਿੰਦਰ ਸਿੰਘ ਐੱਮ. ਏ. ਲੱਧੂਭਾਣਾ ਦੇ ਕਵੀਸ਼ਰੀ ਤੇ ਢਾਡੀ ਜਥਿਆਂ ਵਲੋਂ ਗੁਰ-ਇਤਿਹਾਸ ਦੀ ਸਾਂਝ ਪਾਈ ਗਈ। ਸਟੇਜ ਸਕੱਤਰ ਦੇ ਫਰਜ਼ ਭਾਈ ਰਸ਼ਪਾਲ ਸਿੰਘ ਤੋਲਾ ਨੰਗਲ ਵੱਲੋਂ ਬਾਖੂਬੀ ਨਿਭਾਏ ਗਏ। ਜੋੜ ਮੇਲੇ ਦੇ ਅਗਲੇ ਰਾਤਰੀ ਦੀਵਾਨ ਵਿਚ ਭਾਈ ਪੂਜਨੀਕ ਸਿੰਘ ਅੰਮ੍ਰਿਤਸਰ ਦਾ ਰਾਗੀ ਜਥਾ, ਕਥਾ ਵਾਚਕ ਭਾਈ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ ਅਤੇ ਭਾਈ ਗੁਰਦੇਵ ਸਿੰਘ ਕੋਮਲ ਸ਼ਾਹਕੋਟੀ ਦਾ ਢਾਡੀ ਜਥਾ ਸੰਗਤਾਂ ਨਾਲ ਗੁਰਬਾਣੀ, ਕਥਾ ਅਤੇ ਗੁਰ-ਇਤਿਹਾਸ ਦੀ ਸਾਂਝ ਪਾਉਂਦਿਆਂ ਹਾਜ਼ਰੀ ਭਰੇਗਾ। 04 ਏਐਸਆਰ64