ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਵਿਛੋਆ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਚੇਤਨਪੁਰਾ, 3 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਬੀਤੇ ਕੱਲ੍ਹ ਪਿੰਡ ਵਿਛੋਆ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ‘‘ਟਰਾਲੀ ਚੋਰੋ ਖਨੌਰੀ ਬਾਰਡਰ ’ਤੇ ਲੁੱਟਿਆ ਸਾਮਾਨ ਮੋੜੋ’’ ਦੇ ਬੈਨਰ ਹੇਠ ਲਾਏ ਗਏ ਫਲੈਕਸ ਬੋਰਡ ਨੂੰ ਪਾੜਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜੋਨ ਗੁਰੂ ਕਾ ਬਾਗ ਦੇ ਪ੍ਰਧਾਨ ਤੇ ਕਿਸਾਨ ਆਗੂ ਗੁਰਦਾਸ ਸਿੰਘ ਵਿਛੋਆ ਨੇ ਦੱਸਿਆ ਬੀਤੇ ਕੱਲ ਸਾਡੇ ਪਿੰਡ ਵਿਛੋਆ ਵਿਖੇ ਹਲਕਾ ਅਜਨਾਲਾ ਦੇ ਐੱਮਐੱਲਏ ਕੁਲਦੀਪ ਸਿੰਘ ਧਾਲੀਵਾਲ ਡੋਰ ਟੂ ਡੋਰ ਗਏ ਪਰ ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ’ ਤੇ ਹਰ ਪਿੰਡ ਵਿਚ ਫਲੈਕਸ ਬੋਰਡ ਲਗਾਏ ਗਏ ਸਨ ਪਰ ਕੁਲਦੀਪ ਸਿੰਘ ਧਾਲੀਵਾਲ ਦੇ ਆਉਣ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਵਲੋਂ ਉਨ੍ਹਾਂ ਫਲੈਕਸ ਬੋਰਡਾਂ ਨੂੰ ਪਾੜ ਦਿੱਤਾ ਗਿਆ ਜਿਸ ਜਿਸ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਗੁਰੂ ਕਾ ਬਾਗ ਦੇ ਆਗੂਆਂ ਵਲੋਂ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਗੱਗੋਮਾਹਲ ਦੀ ਅਗਵਾਈ ਹੇਠ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜੋਰਦਾਰ ਨਾਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਗੱਗੋਮਾਹਲ ਤੇ ਗੁਰਦਾਸ ਸਿੰਘ ਵਿਛੋਆ ਦੀ ਅਗਵਾਈ ਹੇਠ ਕਿਸਾਨ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ। ਤਸਵੀਰ : ਮਹਾਂਬੀਰ ਸਿੰਘ ਗਿੱਲ
04-10-2026
ਚੇਤਨਪੁਰਾ, 3 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਬੀਤੇ ਕੱਲ੍ਹ ਪਿੰਡ ਵਿਛੋਆ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ‘‘ਟਰਾਲੀ ਚੋਰੋ ਖਨੌਰੀ ਬਾਰਡਰ ’ਤੇ ਲੁੱਟਿਆ ਸਾਮਾਨ ਮੋੜੋ’’ ਦੇ ਬੈਨਰ ਹੇਠ ਲਾਏ ਗਏ ਫਲੈਕਸ ਬੋਰਡ ਨੂੰ ਪਾੜਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜੋਨ ਗੁਰੂ ਕਾ ਬਾਗ ਦੇ ਪ੍ਰਧਾਨ ਤੇ ਕਿਸਾਨ ਆਗੂ ਗੁਰਦਾਸ ਸਿੰਘ ਵਿਛੋਆ ਨੇ ਦੱਸਿਆ ਬੀਤੇ ਕੱਲ ਸਾਡੇ ਪਿੰਡ ਵਿਛੋਆ ਵਿਖੇ ਹਲਕਾ ਅਜਨਾਲਾ ਦੇ ਐੱਮਐੱਲਏ ਕੁਲਦੀਪ ਸਿੰਘ ਧਾਲੀਵਾਲ ਡੋਰ ਟੂ ਡੋਰ ਗਏ ਪਰ ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ’ ਤੇ ਹਰ ਪਿੰਡ ਵਿਚ ਫਲੈਕਸ ਬੋਰਡ ਲਗਾਏ ਗਏ ਸਨ ਪਰ ਕੁਲਦੀਪ ਸਿੰਘ ਧਾਲੀਵਾਲ ਦੇ ਆਉਣ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਵਲੋਂ ਉਨ੍ਹਾਂ ਫਲੈਕਸ ਬੋਰਡਾਂ ਨੂੰ ਪਾੜ ਦਿੱਤਾ ਗਿਆ ਜਿਸ ਜਿਸ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਗੁਰੂ ਕਾ ਬਾਗ ਦੇ ਆਗੂਆਂ ਵਲੋਂ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਗੱਗੋਮਾਹਲ ਦੀ ਅਗਵਾਈ ਹੇਠ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜੋਰਦਾਰ ਨਾਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਫਲੈਕਸ ਬੋਰਡ ਪਾੜਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਨੇ ਅੱਗੇ ਤੋਂ ਇਹ ਫਲੈਕਸ ਬੋਰਡ ਪਾੜਨ ਦੀ ਕੋਸ਼ਿਸ਼ ਕੀਤੀ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਇਸ ਮੌਕੇ ਸੁਖਜਿੰਦਰ ਸਿੰਘ ਹਰੜ, ਅੰਗਰੇਜ਼ ਸਿੰਘ ਸੈਸਰਾ, ਸਰਤਾਜ ਸਿੰਘ ਬੋਹੜਵਾਲਾ, ਪ੍ਰਭਜੋਤ ਸਿੰਘ ਗੁਜਰਪੁਰਾ, ਕਸ਼ਮੀਰ ਸਿੰਘ ਮੋਹਣ ਭੰਡਾਰੀਆ, ਇੰਦਰਜੀਤ ਸਿੰਘ ਅਦਲੀਵਾਲ, ਲਖਵਿੰਦਰ ਸਿੰਘ ਮੱਧੂਛਾਗਾ, ਸੁਖ ਦਿਆਲ ਸਿੰਘ ਹਾਜ਼ਰ ਸਨ। 03 ਏਐੱਸਆਰ65