04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦਾਣਾ ਮੰਡੀ ਗੱਗੋਮਾਹਲ ’ਚ ਮਜ਼ਦੂਰਾਂ ਵਲੋ ਮਾਰਕੀਟ ਕਮੇਟੀ ਦੇ ਪ੍ਰਬੰਧਾਂ ’ਤੇ ਕਿੰਤੂ-ਪ੍ਰੰਤੂ

ਗੱਗੋਮਾਹਲ, 3 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਗੱਗੋਮਾਹਲ ਵਿਖੇ ਕੰਮ ਕਰਦੇ ਮਜ਼ਦੂਰਾਂ, ਕਿਸਾਨਾਂ ਤੇ ਆੜਤੀਆਂ ਲਈ ਮਾਰਕੀਟ ਕਮੇਟੀ ਵਲੋਂ ਕੀਤੇ ਮੁਕੰਮਲ ਪ੍ਰਬੰਧਾਂ ਦਾ ਪੋਲ ਖੋਲਦੇ ਹੋਏ ਮਜਦੂਰਾਂ ਨੇ ਦੱਸਿਆ ਕਿ ਦਾਣਾ ਮੰਡੀ ਵਿਚ ਬਣੇ ਬਾਥਰੂਮ ਜ਼ਹਿਰੀਲੇ ਜਾਨਵਰਾਂ ਦਾ ਅੱਡਾ ਬਣੇ ਹੋਏ ਹਨ, ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਅਤੇ ਨਾਂ ਹੀ ਮੁਕੰਮਲ ਲਾਈਟਾਂ ਲਗਾਈਆਂ ਗਈਆਂ ਹਨ । ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਥਰੂਮ ਜਾਣ ਵੇਲੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਸੀਜਨ ਦੌਰਾਨ ਰਾਤ ਦਿਨ ਮੰਡੀ ਵਿਚ ਕੱਟਦੇ ਹਨ , ਮਜ਼ਦੂਰਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਪਾਣੀ ਲਈ ਮਾਰਕੀਟ ਕਮੇਟੀ ਵਲੋਂ ਸੇਵਾਦਾਰ ਵੀ ਦਿੱਤਾ ਜਾਂਦਾ ਸੀ ਪਰ ਕੁਝ ਸਮੇ ਤੋਂ ਅਜਿਹਾ ਬੰਦ ਕੀਤਾ ਗਿਆ ਹੈ ।

Ad Position 21
No active advertisement
ਦਾਣਾ ਮੰਡੀ ਗੱਗੋਮਾਹਲ ਵਿਖੇ ਬਾਥਰੂਮਾਂ ਦੀ ਖਸ਼ਤਾ ਹਾਲਤ ਦਿਖਾਉਂਦੇ ਮਜ਼ਦੂਰ। ਤਸਵੀਰ : ਸੰਧੂ 04-10-2026
ਗੱਗੋਮਾਹਲ, 3 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਗੱਗੋਮਾਹਲ ਵਿਖੇ ਕੰਮ ਕਰਦੇ ਮਜ਼ਦੂਰਾਂ, ਕਿਸਾਨਾਂ ਤੇ ਆੜਤੀਆਂ ਲਈ ਮਾਰਕੀਟ ਕਮੇਟੀ ਵਲੋਂ ਕੀਤੇ ਮੁਕੰਮਲ ਪ੍ਰਬੰਧਾਂ ਦਾ ਪੋਲ ਖੋਲਦੇ ਹੋਏ ਮਜਦੂਰਾਂ ਨੇ ਦੱਸਿਆ ਕਿ ਦਾਣਾ ਮੰਡੀ ਵਿਚ ਬਣੇ ਬਾਥਰੂਮ ਜ਼ਹਿਰੀਲੇ ਜਾਨਵਰਾਂ ਦਾ ਅੱਡਾ ਬਣੇ ਹੋਏ ਹਨ, ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਅਤੇ ਨਾਂ ਹੀ ਮੁਕੰਮਲ ਲਾਈਟਾਂ ਲਗਾਈਆਂ ਗਈਆਂ ਹਨ । ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਥਰੂਮ ਜਾਣ ਵੇਲੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਸੀਜਨ ਦੌਰਾਨ ਰਾਤ ਦਿਨ ਮੰਡੀ ਵਿਚ ਕੱਟਦੇ ਹਨ , ਮਜ਼ਦੂਰਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਪਾਣੀ ਲਈ ਮਾਰਕੀਟ ਕਮੇਟੀ ਵਲੋਂ ਸੇਵਾਦਾਰ ਵੀ ਦਿੱਤਾ ਜਾਂਦਾ ਸੀ ਪਰ ਕੁਝ ਸਮੇ ਤੋਂ ਅਜਿਹਾ ਬੰਦ ਕੀਤਾ ਗਿਆ ਹੈ । ਉਹਨਾਂ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਰਾਜਵਿੰਦਰ ਸਿੰਘ ਤੇ ਮਾਰਕੀਟ ਕਮੇਟੀ ਅਜਨਾਲਾ ਦੇ ਸਕੱਤਰ ਸੰਦੀਪ ਸਿੰਘ ਰਿਆੜ ਨੂੰ ਬੇਨਤੀ ਕੀਤੀ ਹੈ ਕਿ ਮੰਡੀ ਦੀਆਂ ਇਹ ਊਣਤਾਈਆਂ ਜਲਦ ਠੀਕ ਕੀਤੀਆਂ ਜਾਣ । ਮਜ਼ਦੂਰਾਂ ਵਿਚ ਇਸ ਮੌਕੇ ਰਜਿੰਦਰ ਮਸੀਹ, ਗਿਆਨ ਮਸੀਹ, ਇੰਦਰਜੀਤ, ਬਖਸ਼ੀਸ਼ ਮਸੀਹ, ਮੇਜਰ ਮਸੀਹ, ਸੋਨੂੰ ਮਸੀਹ, ਖਾਲਕ ਮਸੀਹ, ਐਡਵਿਨ ਮਸੀਹ ਤੋਂ ਇਲਾਵਾ ਕਈ ਮਜ਼ਦੂਰ ਹਾਜ਼ਰ ਸਨ। ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਅਜਨਾਲਾ ਦੇ ਸਕੱਤਰ ਸੰਦੀਪ ਸਿੰਘ ਰਿਆੜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਆੜਤੀਆਂ ਨਾਲ ਮੀਟਿੰਗ ਦੌਰਾਨ ਖਾਮੀਆਂ ਬਾਰੇ ਪੁੱਛਿਆ ਗਿਆ ਸੀ ਪਰ ਕਿਸੇ ਨੇ ਧਿਆਨ ਵਿੱਚ ਨਹੀ ਲਿਆਦਾ । ਉਹਨਾਂ ਕਿਹਾ ਕਿ ਕੱਲ੍ਹ ਹੀ ਮੰਡੀਆ ਵਿਚ ਪਹੁੰਚ ਕੇ ਜਾਇਜ਼ ਲਿਆ ਜਾਵੇਗਾ ਤੇ ਤੁਰੰਤ ਹੱਲ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਖੂਨਦਾਨ ਕਰਨ ’ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਦਲਜੀਤ ਸਿੰਘ ਮਿਆਦੀਆਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਮਰਪਿਤ ਵਰਕਰਾਂ ਨੂੰ ਕੀਤਾ ਸਨਮਾਨਿਤ
Ad Position 24