13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਿਆਸੀ ਜਵਾਬਦੇਹੀ ਤੋਂ ਪੰਜਾਬ ਸਰਕਾਰ ਬਚ ਨਹੀਂ ਸਕਦੀ–ਭਾਈ ਅਮਨਦੀਪ, ਕੋਟਲਾ ਭਰਾ

ਨਵਾਂ ਪਿੰਡ, 13 ਸਤੰਬਰ (ਜਸਪਾਲ ਸਿੰਘ)-ਪੰਜਾਬ ਦੇ ਲੋਕਾਂ ਨਾਲ ਜੁੜੇ ਚਾਰ ਗੰਭੀਰ ਵੱਡੇ ਮੁੱਦਿਆਂ ਨੂੰ ਲੈ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ‘ਪੰਜਾਬ ਮੰਗਦਾ ਹੈ ਜਵਾਬ’ ਮੁਹਿੰਮ ਤਹਿਤ ਪੰਜਾਬ ਭਰ ’ਚ ਆਪ ਪੰਜਾਬ ਮੰਤਰੀਆਂ ਦੇ ਘਰਾਂ ਦੇ ਹਾਲ ਹੀ ’ਚ ਕੀਤੇ ਗਏ ਘਿਰਾਓ ਦੌਰਾਨ ਲੋਕਾਂ ਦੇ ਮਿਲੇ ਭਰਵੇਂ ਹੁੰਗਾਰੇ ਤੋਂ ਸੰਤੁਸ਼ਟ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਡਾ. ਦਲਬੀਰ ਸਿੰਘ ਕੋਟਲਾ, ਬਿਕਰਮਜੀਤ ਸਿੰਘ ਕੋਟਲਾ ਤੇ ਹਲਕਾ ਜੰਡਿਆਲਾ ਵਾਰਿਸ ਪੰਜਾਬ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਨਵਾਂ ਪਿੰਡ, 13 ਸਤੰਬਰ (ਜਸਪਾਲ ਸਿੰਘ)-ਪੰਜਾਬ ਦੇ ਲੋਕਾਂ ਨਾਲ ਜੁੜੇ ਚਾਰ ਗੰਭੀਰ ਵੱਡੇ ਮੁੱਦਿਆਂ ਨੂੰ ਲੈ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ‘ਪੰਜਾਬ ਮੰਗਦਾ ਹੈ ਜਵਾਬ’ ਮੁਹਿੰਮ ਤਹਿਤ ਪੰਜਾਬ ਭਰ ’ਚ ਆਪ ਪੰਜਾਬ ਮੰਤਰੀਆਂ ਦੇ ਘਰਾਂ ਦੇ ਹਾਲ ਹੀ ’ਚ ਕੀਤੇ ਗਏ ਘਿਰਾਓ ਦੌਰਾਨ ਲੋਕਾਂ ਦੇ ਮਿਲੇ ਭਰਵੇਂ ਹੁੰਗਾਰੇ ਤੋਂ ਸੰਤੁਸ਼ਟ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਡਾ. ਦਲਬੀਰ ਸਿੰਘ ਕੋਟਲਾ, ਬਿਕਰਮਜੀਤ ਸਿੰਘ ਕੋਟਲਾ ਤੇ ਹਲਕਾ ਜੰਡਿਆਲਾ ਵਾਰਿਸ ਪੰਜਾਬ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਭਾਈ ਅਮਨਦੀਪ ਸਿੰਘ ਵਲੋਂ ਕੋਟਲਾ ਭਰਾਵਾਂ ਤੇ ਹਲਕਾ ਜੰਡਿਆਲਾ ਦੀ ਸਮੁੱਚੀ ਟੀਮ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਨ ਲਈ ਕਿਹਾ। ਇਸ ਮੌਕੇ ਉਨ੍ਹਾਂ ਤੇ ਕੋਟਲਾ ਭਰਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਾਰਿਸ ਪੰਜਾਬ ਦੇ ਦੀ ਉਪਰੋਕਤ ਮੁਹਿੰਮ ਜੋ ਕਿ ਹਰ ਪੰਜਾਬੀ ਦੀ ਆਵਾਜ਼ ਹੈ। ਜਨਤਾ ਆਪ ਦੀ ਪੰਜਾਬ ਸਰਕਾਰ ਤੋਂ ਚਾਰ ਅਹਿਮ ਸਵਾਲਾਂ ਦੇ ਜਵਾਬ ਮੰਗ ਰਹੀ ਹੈ, ਪਰ ਸਰਕਾਰ ਇਨ੍ਹਾਂ ਸਵਾਲਾਂ ’ਤੇ ਚੁੱਪੀ ਧਾਰ ਕੇ ਲੋਕਾਂ ਦੇ ਭਰੋਸੇ ਨਾਲ ਖਿਲਵਾੜ ਕਰ ਰਹੀ ਹੈ। ਲੋਕਾਂ ਵਲੋਂ ਸਵਾਲ ਉਠਾਏ ਜਾਣ ‘ਤੇ ਉਸ ਤੋਂ ਬਾਅਦ ਪੈਦਾ ਹੋਏ ਹਾਲਾਤ ਦੀ ਨੈਤਿਕ ਤੇ ਸਿਆਸੀ ਜਵਾਬਦੇਹੀ ਤੋਂ ਪੰਜਾਬ ਸਰਕਾਰ ਬਚ ਨਹੀਂ ਸਕਦੀ। ਇਸ ਮੌਕੇ ਯੂਥ ਪ੍ਰਧਾਨ ਜੁਗਰਾਜ ਸਿੰਘ ਉਦੋ ਨੰਗਲ, ਜ਼ਿਲ੍ਹਾ ਜਨਰਲ ਸਕੱਤਰ ਹਰਕਲਮਪ੍ਰੀਤ ਸਿੰਘ ਜੰਡ, ਸੁਪਨਦੀਪ ਸਿੰਘ ਸਾਹਬੀ ਖਾਨਕੋਟ, ਧਿਆਨ ਸਿੰਘ ਛੀਨਾ, ਮਣਧੀਰ ਸਿੰਘ ਰਸੂਲਪੁਰ, ਮੁਖਵੰਤ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਹੋਈ ਨਾਕਾਮਯਾਬ – ਭਾਈ ਅਮਰੀਕ ਸਿੰਘ ਬਿੱਟਾ ਅਗਲੀ ਖ਼ਬਰ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Ad Position 24