11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੰਤ ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦੀ ਯਾਦ ਨੂੰ ਸਮਰਪਿਤ 8ਵਾਂ ਗੋਲਡ ਕਬੱਡੀ ਕੱਪ ਕਰਵਾਇਆ ਬਾਬਾ ਜੋਗਾ ਸਿੰਘ, ਬਾਬਾ ਗੁਰਦੇਵ ਸਿੰਘ ਅਤੇ ਬਾਬਾ ਭੱਰਥ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ

ਬਾਬਾ ਬਕਾਲਾ ਸਾਹਿਬ, 11 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸ੍ਰੀਮਾਨ ਸੰਤ ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦੀ ਅੱਠਵੀਂ ਬਰਸੀ ਦੇ ਸੰਬੰਧ ਵਿਚ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ 16ਵੇਂ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਹਰ ਸਾਲ ਵਾਂਗ ਐਤਕੀਂ ਵੀ ਬਾਬਾ ਪਾਲਾ ਸਿੰਘ ਦੀ ਯਾਦ ਨੂੰ ਸਮਰਪਿਤ 8ਵਾਂ ਗੋਲਡ ਕਬੱਡੀ ਕੱਪ ਗੁਰਦੁਆਰਾ ਛਾਉਣੀ ਸਾਹਿਬ ਨੇੜੇ, ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਚ ਧੂਮ ਧਾਮ ਨਾਲ ਕਰਵਾਇਆ ਗਿਆ । ਇਸ ਮੌਕੇ ਚਾਰ ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਦੇ ਫੱਸਵੇਂ ਅਤੇ ਦਿਲਚਸਪ ਮੈਚ ਕਰਵਾਏ ਗਏ, ਜਿਸ ਵਿਚ ਬਾਬਾ ਬੁੱਢਾ ਸਾਹਿਬ ਰਮਦਾਸ ਕਲੱਬ ਟੀਮ ਨੇ ਪਹਿਲਾ ਤੇ ਬਾਬਾ ਨਾਮਦੇਵ ਕਲੱਬ ਘੁਮਾਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਬਾਬਾ ਬਕਾਲਾ ਸਾਹਿਬ, 11 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸ੍ਰੀਮਾਨ ਸੰਤ ਬਾਬਾ ਪਾਲਾ ਸਿੰਘ ਗਊਆਂ ਵਾਲਿਆਂ ਦੀ ਅੱਠਵੀਂ ਬਰਸੀ ਦੇ ਸੰਬੰਧ ਵਿਚ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ 16ਵੇਂ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਹਰ ਸਾਲ ਵਾਂਗ ਐਤਕੀਂ ਵੀ ਬਾਬਾ ਪਾਲਾ ਸਿੰਘ ਦੀ ਯਾਦ ਨੂੰ ਸਮਰਪਿਤ 8ਵਾਂ ਗੋਲਡ ਕਬੱਡੀ ਕੱਪ ਗੁਰਦੁਆਰਾ ਛਾਉਣੀ ਸਾਹਿਬ ਨੇੜੇ, ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਚ ਧੂਮ ਧਾਮ ਨਾਲ ਕਰਵਾਇਆ ਗਿਆ । ਇਸ ਮੌਕੇ ਚਾਰ ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਦੇ ਫੱਸਵੇਂ ਅਤੇ ਦਿਲਚਸਪ ਮੈਚ ਕਰਵਾਏ ਗਏ, ਜਿਸ ਵਿਚ ਬਾਬਾ ਬੁੱਢਾ ਸਾਹਿਬ ਰਮਦਾਸ ਕਲੱਬ ਟੀਮ ਨੇ ਪਹਿਲਾ ਤੇ ਬਾਬਾ ਨਾਮਦੇਵ ਕਲੱਬ ਘੁਮਾਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਪਹਿਲੇ ਸਥਾਨ ’ਤੇ ਜੇਤੂ ਰਹੀ ਟੀਮ ਨੂੰ ਇਕ ਲੱਖ ਰੁਪਏ ਨਗਦ ਇਨਾਮ ਦਸ਼ਮੇਸ਼ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਪ੍ਰਿੰ: ਕੁਲਬੀਰ ਸਿੰਘ ਮਾਨ ਅਤੇ ਜੋੜੇ ਘਰ ਦੀ ਸੰਗਤ ਵਲੋਂ ਸਾਂਝੇ ਰੂਪ ਵਿਚ ਦਿੱਤਾ ਗਿਆ । ਦੂਜਾ ਇਨਾਮ ਜੇਤੂ ਰਹੀ ਟੀਮ ਨੂੰ ਗਗਨ ਆਸਟਰੇਲੀਆ ਅਤੇ ਜਗਦੀਪ ਨੇ 75 ਹਜਾਰ ਰੁਪਿਆ ਇਨਾਮ ਵਜੋਂ ਦਿੱਤਾ ਗਿਆ, ਇਸ ਤੋਂ ਇਲਾਵਾ ਤੀਜੇ ਅਤੇ ਚੌਥੇ ਸਥਾਨ ’ਤੇ ਰਹੀਆਂ ਟੀਮਾਂ ਨੂੰ ਲਾਡੀ ਗਰੁੱਪ ਰਈਆ ਵਲੋਂ ਪੰਜਾਹ ਹਜਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ । ਇਸ ਮੌਕੇ 50 ਸਾਲਾ ਬਜ਼ੁਰਗਾਂ ਦੇ ਮੈਚ ਐਕਸ਼ਨ, ਲੜਕਿਆਂ ਦੇ ਮੈਚ ਕਰਵਾਏ ਗਏ ਤੇ ਇਨ੍ਹਾਂ ਵਿਚੋਂ ਜੇਤੂ ਆਈਆਂ ਟੀਮਾਂ ਨੂੰ ਇਨਾਮ ਦੀ ਵੰਡ ਪਵਿੱਤਰ ਸਿੰਘ ਰੰਧਾਵਾ ਯੂ.ਕੇ. ਵਲੋਂ ਕੀਤੀ ਗਈ । ਜੋੜੇ ਘਰ ਦੀ ਸੰਗਤ ਤੇ ਸਮੂਹ ਦਸ਼ਮੇਸ਼ ਪਬਲਿਕ ਸਕੂਲ ਦੇ ਸਟਾਫ, ਵਿਦਿਆਰਥੀਆਂ ਵਲੋਂ ਵਿਸ਼ਾਲ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਮੱਕੀ ਤੇ ਸਾਗ ਦੀ ਰੋਟੀ ਮੁੱਖ ਆਕਰਸ਼ਣ ਅਤੇ ਖਿੱਚ ਦਾ ਕੇਂਦਰ ਰਿਹਾ । ਇਸ ਮੌਕੇ ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਸੇਵਾ ਨਿਭਾਈ। ਇਸ ਮੌਕੇ ਇਨਾਮਾਂ ਦੀ ਵੰਡ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ, ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਅਤੇ ਬਾਬਾ ਤਰਸੇਮ ਸਿੰਘ ਭੱਰਥ ਗਊਆਂ ਵਾਲਿਆਂ ਨੇ ਕੀਤੀ । ਇਸ ਮੌਕੇ ਦਸ਼ਮੇਸ਼ ਸਕੂਲ ਦੇ ਐੱਮ.ਡੀ. ਪ੍ਰਿੰ: ਕੁਲਬੀਰ ਸਿੰਘ ਮਾਨ ਨੇ ਸਭ ਆਈ ਸੰਗਤ ਦਾ ਧੰਨਵਾਦ ਕੀਤਾ । ਇਸ ਮੌਕੇ ਮੋਹਨ ਸਿੰਘ ਭੁੱਲਰ ਪ੍ਰਧਾਨ, ਕਲੱਬ ਪਵਿੱਤਰ ਸਿੰਘ ਮੈਨੇਜਰ, ਲਾਡੀ ਰਈਆ, ਤਰਸੇਮ ਸਿੰਘ ਰਈਆ, ਹੈਪੀ ਮਹਿਤਾ, ਹਰਜਿੰਦਰ ਸਿੰਘ ਕੁੱਕੂ, ਸਰਬਜੀਤ ਸਿੰਘ ਠੱਠੀਆਂ, ਅਨਮੋਲ ਦਕੋਹਾ, ਸ਼ੇਰਾ ਜੱਲੂਵਾਲ, ਲਵ ਯੂ.ਐਸ.ਏ., ਸੋਨੂੰ ਬਾਬਾ ਬਕਾਲਾ ਸਾਹਿਬ ਆਦਿ ਨੇ ਟੂਰਨਾਮੈਂਟ ਅਤੇ ਲੰਗਰ ਦੀ ਸੇਵਾ ਨੂੰ ਕਾਮਯਾਬ ਕਰਨ ਲਈ ਸਰਗਰਮ ਭੂਮਿਕਾ ਨਿਭਾਈ । ਇਸ ਮੌਕੇ ਬਾਬਾ ਅਮਰ ਸਿੰਘ ਜੱਬੋਵਾਲ, ਬਾਬਾ ਸੁੱਖਾ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ, ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਮਨਜਿੰਦਰ ਸਿੰਘ ਸੋਨੀ, ਪ੍ਰਮਜੀਤ ਸਿੰਘ, ਸੁਖਚੈਨ ਸਿੰਘ ਗਿੱਲ, ਜੈਮਲ ਸਿੰਘ ਭੁੱਲਰ, ਕੁਲਦੀਪ ਸਿੰਘ ਧਾਮੀ, ਕਰਮ ਸਿੰਘ, ਰਵੀ ਸਿੰਘ (ਸਾਰੇ ਕੌਂਸਲਰ), ਬਲਸ਼ਰਨ ਸਿੰਘ ਜਮਾਲਪੁਰ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਕਾਂਗਰਸ ਸ਼ਹਿਰੀ, ਚਰਨ ਸਿੰਘ ਪਹਿਲਵਾਨ, ਬਾਬਾ ਦਇਆ ਸਿੰਘ ਗੁ: ਅਮਾਨਤਸਰ, ਬਲਬੀਰ ਸਿੰਘ ਬਾਊ, ਬਾਬਾ ਸ਼ੇਰਾ ਸਿੰਘ, ਓਂਕਾਰ ਸਿੰਘ ਤੇ ਅਰਮਾਨਦੀਪ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਾਈਕਲ ਨਾਲ ਜੁੜਿਆ ਵਿਗਿਆਨ ਅਗਲੀ ਖ਼ਬਰ 24 ਨੂੰ ਅਜਨਾਲਾ ਵਿਖੇ ਹੋਣ ਵਾਲੀ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਰੈਲੀ ਰਿਕਾਰਡ ਤੋੜ ਹੋਵੇਗੀ- ਜੋਧ ਸਿੰਘ ਸਮਰਾ
Ad Position 24