ਸੁਧਾਰ ਲਹਿਰ ਨੌਜਵਾਨ ਸਭਾ ਵਲੋਂ ਪਿੰਡ ਮੋਹਲੇਕੇ ਵਿਖੇ ਅੱਖਾਂ ਦਾ ਮੁਫ਼ਤ ਕੈਂਪ
ਚੋਗਾਵਾਂ, 10 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਪਿੰਡ ਮੋਹਲੇਕੇ ਵਿਖੇ ‘ਸੁਧਾਰ ਲਹਿਰ ਨੌਜਵਾਨ ਸਭਾ’ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸੇਵਾ ਲਈ ਇੱਕ ਵਿਸ਼ਾਲ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 11 ਸਤੰਬਰ (ਸ਼ੁਕਰਵਾਰ) ਮੱਸਿਆ ਵਾਲੇ ਦਿਨ ਗੁਰਦੁਆਰਾ ਸਿੰਘ ਸਭਾ ਮੇਨ ਚੌਂਕ ਵਿਖੇ ਸਵੇਰੇ ਸ਼ੁਰੂ ਹੋਵੇਗਾ।
ਚੋਗਾਵਾਂ, 10 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਪਿੰਡ ਮੋਹਲੇਕੇ ਵਿਖੇ ‘ਸੁਧਾਰ ਲਹਿਰ ਨੌਜਵਾਨ ਸਭਾ’ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸੇਵਾ ਲਈ ਇੱਕ ਵਿਸ਼ਾਲ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 11 ਸਤੰਬਰ (ਸ਼ੁਕਰਵਾਰ) ਮੱਸਿਆ ਵਾਲੇ ਦਿਨ ਗੁਰਦੁਆਰਾ ਸਿੰਘ ਸਭਾ ਮੇਨ ਚੌਂਕ ਵਿਖੇ ਸਵੇਰੇ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪਰਉਪਕਾਰੀ ਕਾਰਜ ਸਰਬੱਤ ਦਾ ਭਲਾ ਸਾਉਥ ਹਾਲ ਗਰੁੱਪ (ਯੂ.ਕੇ.), ਔਲਖ ਗਰੁੱਪ ਲੋਪੋਕੇ, ਇੰਡੀਅਨ ਆਰਮੀ ਗਰੁੱਪ ਮੋਹਲੇਕੇ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚੜ੍ਹ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਜਿਨ੍ਹਾਂ ਮਰੀਜ਼ਾਂ ਦੇ ਆਪ੍ਰੇਸ਼ਨ ਹੋਣੇ ਤੈਅ ਹੋਣਗੇ, ਉਨ੍ਹਾਂ ਨੂੰ ‘ਸ਼ੰਕਰਾ ਆਈ ਹਸਪਤਾਲ ਲੁਧਿਆਣਾ’ ਵਿਖੇ ਲਿਜਾ ਕੇ ਮੁਫ਼ਤ ਇਲਾਜ ਕਰਵਾਇਆ ਜਾਵੇਗਾ।