11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਝੋਨੇ ਦੀ ਸਰਕਾਰੀ ਖਰੀਦ ਜਲਦੀ ਸ਼ੁਰੂ ਕਰਵਾਈ ਜਾਵੇ– ਡਾ: ਸਤਨਾਮ ਸਿੰਘ ਅਜਨਾਲਾ

ਰਈਆ, 10 ਸਤੰਬਰ (ਸ਼ਰਨਬੀਰ ਸਿੰਘ ਕੰਗ)-ਅਨਾਜ ਮੰਡੀ ਰਈਆ ਵਿਖੇ ਝੋਨੇ ਆਮਦ ਜੋਰਾਂ ਤੇ ਹੈ ਪਰ ਸਰਕਾਰੀ ਖ੍ਰੀਦ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਦੋਵੇ ਪ੍ਰੇਸ਼ਾਨ ਹਨ। ਅੱਜ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਅਤੇ ਉਨ੍ਹਾਂ ਨਾਲ ਆਏ ਕਿਸਾਨਾਂ ਦੇ ਵਫਦ ਨੇ ਅਨਾਜ ਮੰਡੀ ਰਈਆ ਦਾ ਦੌਰਾ ਕਰਨ ਉਪਰੰਤ ਝੋਨੇ ਦੇ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਰਈਆ, 10 ਸਤੰਬਰ (ਸ਼ਰਨਬੀਰ ਸਿੰਘ ਕੰਗ)-ਅਨਾਜ ਮੰਡੀ ਰਈਆ ਵਿਖੇ ਝੋਨੇ ਆਮਦ ਜੋਰਾਂ ਤੇ ਹੈ ਪਰ ਸਰਕਾਰੀ ਖ੍ਰੀਦ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਦੋਵੇ ਪ੍ਰੇਸ਼ਾਨ ਹਨ। ਅੱਜ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਅਤੇ ਉਨ੍ਹਾਂ ਨਾਲ ਆਏ ਕਿਸਾਨਾਂ ਦੇ ਵਫਦ ਨੇ ਅਨਾਜ ਮੰਡੀ ਰਈਆ ਦਾ ਦੌਰਾ ਕਰਨ ਉਪਰੰਤ ਝੋਨੇ ਦੇ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲਿਆ । ਇਸ ਮੌਕੇ ਉਨ੍ਹਾਂ ਨਾਲ ਕੋਮਲ ਸਿੰਘ ਮਾਨ ਪ੍ਰਧਾਨ ਆੜਤੀ ਯੂਨੀਅਨ, ਸਾ: ਪ੍ਰਧਾਨ ਪਿਆਰਾ ਸਿੰਘ ਸੇਖੋਂ, ਪਰਗਟ ਸਿੰਘ ਤਰਸਿੱਕਾ ਕਿਸਾਨ ਆਗੂ,ਡਾ: ਗੁਰਪ੍ਰੀਤ ਸਿੰਘ ਰਿਟਾਇਡ ਖੇਤੀ ਮਾਹਿਰ, ਧੰਨਾ ਸਿੰਘ ਪ੍ਰਧਾਨ ਕਿਸਾਨ ਸਭਾ ਜਿਲਾ ਪਟਿਆਲਾ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਅਤੇ ਖੇਤੀ ਮਾਹਿਰ ਹਾਜ਼ਰ ਸਨ। ਇਸ ਮੌਕੇ ਡਾ: ਸਤਨਾਮ ਸਿੰਘ ਅਜਨਾਲਾ ਨੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਫੋਨ ਕਰਕੇ ਮੰਡੀਆਂ ਵਿਚ ਕਿਸਾਨਾਂ ਅਤੇ ਆੜਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ ਜਿਸ ’ਤੇ ਖੇਤੀ ਮੰਤਰੀ ਖੁੱਡੀਆਂ ਨੇ 15 ਸਤੰਬਰ ਤੋਂ ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਉਣ ਦਾ ਯਕੀਨ ਦਿਵਾਇਆ।
Ad Position 22
No active advertisement
ਪਿਛਲੀ ਖ਼ਬਰ ਬਾਬਾ ਪਾਲਾ ਸਿੰਘ ਦੀ 8ਵੀਂ ਬਰਸੀ ਮੌਕੇ ਪਿੰਡ ਖਾਨਪੁਰ ਦੀ ਸੰਗਤ ਵਲੋਂ ਸ਼ਰਦਾਈ ਦੇ ਲੰਗਰ ਲਗਾਏ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਮੰਡਿਆਵਾਲਾ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ
Ad Position 24