08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗਲੋਬਲ ਇੰਸਟੀਚਿਊਟਸ ਦੇ ਵਿਦਿਆਰਥੀਆਂ ਵਲੋਂ ‘ਏਜੀਲਸ ਡਾਇਗਨੋਸਟਿਕਸ’ ਦੇ ਦੌਰੇ ਮੌਕੇ ਮਿਲਿਆ ਪ੍ਰੈਕਟੀਕਲ ਅਨੁਭਵ

ਜੇਠੂਵਾਲ, 7 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਜੇਠੂਵਾਲ, 7 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ.ਟੀ. ਰੋਡ’ਤੇ ਸਥਿਤ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੇ ਪੈਰਾਮੈਡੀਕਲ ਵਿਭਾਗ ਦੇ ਵਿਦਿਆਰਥੀਆਂ ਵਲੋਂ ਫੋਰਟਿਸ ਐਸਕੋਰਟਸ ਹਸਪਤਾਲ, ਵਿਖੇ ਸਥਿਤ ਏਜੀਲਸਡਾਇਗਨੋਸਟਿਕਸ ਲਿਮਿਟਡ ਦੇ ਕੀਤੇ ਵਿਦਿਅਕ ਦੌਰੇ ਦੌਰਾਨ ਮੈਡੀਕਲ ਲੈਬ ਸਾਇੰਸਿਜ਼ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਆਧੁਨਿਕ ਡਾਇਗਨੋਸਟਿਕ ਲੈਬੋਰੇਟਰੀ ਕਾਰਜਪ੍ਰਣਾਲੀ ਪ੍ਰੈਕਟੀਕਲ ਜਾਣਕਾਰੀ ਹਾਸਿਲ ਕੀਤੀ ਅਤੇ ਵਿਦਿਆਰਥੀਆਂ ਨਾਲ ਫੈਕਲਟੀ ਮੈਂਬਰ ਮਿਸ ਸੁਮਨ ਦੱਤ ਅਤੇ ਸ੍ਰੀ ਵਿਪਿਨ ਵੀ ਮੌਜੂਦ ਸਨ। ਲੈਬੋਰਟਰੀ ਦੇ ਮਾਹਿਰਾਂ ਵਲੋਂ ਵਿਦਿਆਰਥੀਆਂ ਨੂੰ ਸੈਂਪਲ ਇਕੱਠਾ ਕਰਨ, ਸੈਂਪਲ ਪ੍ਰੋਸੈਸਿੰਗ , ਜਾਂਚ ਅਤੇ ਰਿਪੋਰਟ ਤਿਆਰ ਕਰਨ ਦੀਆਂ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਾਇਆ ਅਤੇ ਵਿਦਿਆਰਥੀਆਂ ਨੇ ਆਟੋਮੇਟਿਡ ਡਾਇਗਨੋਸਟਿਕ ਉਪਕਰਨਾਂ ਦੀ ਕਾਰਜਪ੍ਰਣਾਲੀ ਅਤੇ ਲੈਬੋਰਟਰੀ ਜਾਂਚਾਂ ਵਿਚ ਸਹੀਪਨ ਅਤੇ ਸ਼ੁੱਧਤਾ ਦੀ ਮਹੱਤਤਾ, ਕੁਆਲਿਟੀ ਕੰਟਰੋਲ, ਲੈਬੋਰਟਰੀ ਸੁਰੱਖਿਆ, ਇਨਫੈਕਸ਼ਨ ਕੰਟਰੋਲ ਅਤੇ ਸਹੀ ਦਸਤਾਵੇਜ਼ੀ ਕਰਨ ਵਰਗੀਆਂ ਮਹੱਤਵਪੂਰਨ ਪ੍ਰਕਿਰਿਆਵਾਂ ਬਾਰੇ ਵੀ ਵਿਸ਼ੇਸ਼ ਜਾਣਕਾਰੀ ਹਾਸਿਲ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਲੱਗਣ ਵਿਖੇ ਕਰਵਾਇਆ ਸੱਭਿਆਚਾਰਕ ਮੇਲਾ ਅਗਲੀ ਖ਼ਬਰ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਇਕ ਨਵੇਂ ਪੰਜਾਬ ਦੀ ਹੋ ਰਹੀ ਹੈ ਸ਼ੁਰੂਆਤ-ਮਜੀਠੀਆ
Ad Position 24