ਫੇਰੂਮਾਨ ਕਾਲਜ ਰਈਆ ਵਿਖੇ ਤਿੰਨ ਰੋਜ਼ਾ ਵੋਟਰ ਰਜਿਸਟਰੇਸ਼ਨ ਕੈਂਪ
ਰਈਆ, 6 ਸਤੰਬਰ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਵਿਭਾਗ ਵਲੋਂ ਪ੍ਰਾਪਤ ਹਦਾਇਤਾਂ ਦੀ ਇੰਂਨ-ਬਿੰਨ ਪਾਲਣਾ ਕਰਦਿਆਂ, ਕਾਲਜ ਪ੍ਰਿੰ. ਡਾ.
ਰਈਆ, 6 ਸਤੰਬਰ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਵਿਭਾਗ ਵਲੋਂ ਪ੍ਰਾਪਤ ਹਦਾਇਤਾਂ ਦੀ ਇੰਂਨ-ਬਿੰਨ ਪਾਲਣਾ ਕਰਦਿਆਂ, ਕਾਲਜ ਪ੍ਰਿੰ. ਡਾ. ਅਨੂ ਕਪਿਲ ਜੀ ਦੀ ਯੋਗ ਅਗਵਾਈ ਹੇਠ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ ਤਿੰਨ ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ ਅਤੇ ਵਿਦਿਆਰਥਣਾਂ ਦੀ ਵੋਟਰ ਵਜੋਂ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣਾ ਸੀ।ਕਾਲਜ ਵਿਦਿਆਰਥਣਾਂ ਨੇ ਵੋਟ ਦੀ ਰਜ਼ਿਸਟਰੇਸ਼ਨ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ।ਇਸ ਮੌਕੇ’ਤੇ ਇਲੈਕਸ਼ਨ ਇੰਚਾਰਜ ਕੁਲਜੀਤ ਸਿੰਘ ਸੈਕਟਰ ਸੁਪਰਵਾਈਜ਼ਰ,ਸਿਧਾਰਥ ਕੁਮਾਰ ਮਾਸਟਰ ਟਰੇਨਰ,ਰਮਨਦੀਪ ਸਿੰਘ ਮਾਸਟਰ ਟਰੇਨਰ,ਸਚਿਤ ਕੁਮਾਰ ਮਾਸਟਰ ਟਰੇਨਰ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ।ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਅਸਿ.ਪ੍ਰੌ.ਜੋਤੀ ਵੱਲੋਂ ਸਾਰਿਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੇ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ।ਫੇਰੂਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਮੈਡਮ ਸਤਨਾਮ ਕੌਰ ਸੇਖੌਂ ਜੀ ਵੱਲੋਂ ਵਿਦਿਆਰਥਣਾਂ ਨੂੰ ਜਿੰਮੇਵਾਰ ਅਤੇ ਜਾਗਰੂਕ ਨਾਗਰਿਕ ਵਜੋਂ ਆਪਣੀ ਵੋਟ ਦਾ ਅਧਿਕਾਰ ਵਰਤਣ ਦੀ ਅਪੀਲ ਕੀਤੀ ਗਈ।