28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਅਧਿਆਪਕ ਦਲ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ

ਚੋਗਾਵਾਂ , 27 ਅਗਸਤ ( ਗੁਰਵਿੰਦਰ ਸਿੰਘ ਕਲਸੀ )- ਬੀਤੇ ਦਿਨੀਂ ਅਧਿਆਪਕ ਦਲ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਦਾ , ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ , ਚੰਡੀਗੜ੍ਹ ਦੇ ਕਨਵੀਨਰ ਭੁਪਿੰਦਰ ਸਿੰਘ ਨਾਗਰਾ ਅਤੇ ਸੂਬਾ ਇੰਚਾਰਜ ਗੁਰਸਿਮਰਤ ਸਿੰਘ ਜਖੇਪਾਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

Ad Position 21
No active advertisement
ਅਜੀਤ ਡੈਸਕ 28-08-2026
ਚੋਗਾਵਾਂ , 27 ਅਗਸਤ ( ਗੁਰਵਿੰਦਰ ਸਿੰਘ ਕਲਸੀ )- ਬੀਤੇ ਦਿਨੀਂ ਅਧਿਆਪਕ ਦਲ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਦਾ , ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ , ਚੰਡੀਗੜ੍ਹ ਦੇ ਕਨਵੀਨਰ ਭੁਪਿੰਦਰ ਸਿੰਘ ਨਾਗਰਾ ਅਤੇ ਸੂਬਾ ਇੰਚਾਰਜ ਗੁਰਸਿਮਰਤ ਸਿੰਘ ਜਖੇਪਾਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਸੂਬੇ ਦੇ ਵੱਖ - ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਵਲੋਂ ਅਧਿਆਪਕ ਦਲ ਪੰਜਾਬ ਦੀ ਮਜਬੂਤੀ ਲਈ ਮਿਹਨਤ ਕਰਨ ਅਤੇ ਪੰਜਾਬ ਦੇ ਅਧਿਆਪਕ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਸੂਬੇ ਦੇ ਹਰੇਕ ਸਕੂਲ ਤੱਕ ਪਹੁੰਚ ਕਰਕੇ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨ ਲਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਅਧਿਆਪਕ ਦਲ ਪੰਜਾਬ ਦੇ ਨਵ ਨਿਯੁਕਤ ਸੂਬਾ ਕਮੇਟੀ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਟੇਟ ਕਮੇਟੀ ਅਹੁਦੇਦਾਰ ਰਾਜਦੀਪ ਸਿੰਘ ਬਰੇਟਾ , ਭੁਪਿੰਦਰ ਸਿੰਘ ਨਾਗਰਾ , ਆਤਮਜੀਤ ਸਿੰਘ ਢਿੱਲੋਂ , ਵਰਿੰਦਰ ਸਿੰਘ ਕੰਬੋਜ , ਰਵਿੰਦਰ ਸਿੰਘ ਗਿੱਲ , ਤਰਪਿੰਦਰ ਸਿੰਘ ਭੱਟੀਵਾਲ , ਰਜਨੀਸ਼ ਕੁਮਾਰ , ਰਵਿੰਦਰ ਸਿੰਘ ਦੁੱਗਰੀ , ਭੁਪਿੰਦਰ ਸਿੰਘ , ਜਸਵਿੰਦਰ ਸਿੰਘ ਮਾਨਾਂਵਾਲਾ , ਬਲਬੀਰ ਸਿੰਘ ਬੈਂਸ , ਕੁਲਵਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਅ ਹੁਦੇਦਾਰ ਦਿਲਬਾਗ ਸਿੰਘ ਪੱਡਾ , ਗੁਰਬਚਨ ਸਿੰਘ ਮੋਹਾਲੀ , ਬਲਬੀਰ ਸਿੰਘ , ਰਾਜਦੀਪ ਸਿੰਘ , ਪ੍ਰਿੰਸੀਪਲ ਸ਼ਿੰਗਾਰਾ ਸਿੰਘ , ਸੁਰਿੰਦਰ ਸਿੰਘ ਜੌਹਲ , ਜਸਪਾਲ ਸਿੰਘ , ਦਲਵਿੰਦਰ ਝਿੱਕਾ , ਜਸਪਾਲ ਸਿੰਘ ਢੀਂਡਸਾ , ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪ ਕ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦਾ ‘ਹੜਤਾਲ ਖ਼ਤਮ ਕਰੋ, ਫਿਰ ਗੱਲਬਾਤ ਕਰਾਂਗੇ’ ਵਾਲਾ ਬਿਆਨ ਮੁਲਾਜ਼ਮ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼-ਜਥੇ.... ਅਗਲੀ ਖ਼ਬਰ ਸਪਰਿੰਗ ਬਰਡਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਸਪੈਕਟਰਾ ਖੇਡ ’ਚ ਮਾਰੀਆਂ ਮੱਲਾਂ
Ad Position 24