28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਜੀਠਾ ਰੋਡ ਦੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫਾਸ਼ : 4 ਕਾਬੂ -6 ਵਾਹਨ ਬਰਾਮਦ

ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)-ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 6 ਚੋਰੀਸ਼ੁਦਾ ਦੋ ਪਹੀਆ ਵਾਹਨ ਬਰਾਮਦ ਕੀਤੇ ਹਨ। ਬਰਾਮਦ ਹੋਏ ਦੋ ਪਹੀਆ ਵਾਹਨਾਂ ’ਚ ਇਕ ਐਕਟਿਵਾ ਸਕੂਟਰੀ ਤੇ 5 ਮੋਟਰਸਾਈਕਲ ਦੱਸੇ ਗਏ ਹਨ ।

Ad Position 21
No active advertisement
ਵਾਹਨ ਚੋਰੀ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਨੌਜਵਾਨ ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਨਾਲ। ਤਸਵੀਰ : ਹਰਜੀਤ ਸਿੰਘ 28-08-2026
ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)-ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 6 ਚੋਰੀਸ਼ੁਦਾ ਦੋ ਪਹੀਆ ਵਾਹਨ ਬਰਾਮਦ ਕੀਤੇ ਹਨ। ਬਰਾਮਦ ਹੋਏ ਦੋ ਪਹੀਆ ਵਾਹਨਾਂ ’ਚ ਇਕ ਐਕਟਿਵਾ ਸਕੂਟਰੀ ਤੇ 5 ਮੋਟਰਸਾਈਕਲ ਦੱਸੇ ਗਏ ਹਨ । ਇਹ ਜਾਣਕਾਰੀ ਦਿੰਦਿਆਂ ਥਾਣਾ ਮਜੀਠਾ ਰੋਡ ਦੇ ਐੱਸ.ਐੱਚ.ਓ. ਇੰਸ: ਰਾਕੇਸ਼ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਪ੍ਰੀਤਪਾਲ (20) ਵਾਸੀ ਮੂਨ ਐਵੀਨਿਊ, ਪ੍ਰੀਤ (18) ਵਾਸੀ ਗੰਡਾ ਸਿੰਘ ਵਾਲਾ ਨੇੜੇ ਮਾਡਲ ਸਟੱਡੀ ਸਕੂਲ ਮਜੀਠਾ ਰੋਡ, ਮਾਨਵ ਸਿੰਘ (19), ਬੱਬਲੂ ਉਰਫ਼ ਸੁਖਦੇਵ ਸਿੰਘ ਉਰਫ਼ ਬੱਲੂ ਉਰਫ਼ ਜੈਜੀ (38) ਦੋਵੇਂ ਵਾਸੀਆਂ ਪਿੰਡ ਗਾਲੋਵਾਲੀ ਮਜੀਠਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਜਗਦੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਸੰਬੰਧੀ ਟਰੀਲੀਅਮ ਮਾਲ ਤੋਂ ਮੈਡੀਕਲ ਕਾਲਜ ਵੱਲ ਜਾ ਰਹੇ ਸਨ ਤਾਂ ਇਸ ਦੌਰਾਨ ਮੈਡੀਕਲ ਕਾਲਜ ਦੇ ਗੇਟ ਨੇੜੇ ਪੁਲਿਸ ਪਾਰਟੀ ਨੂੰ ਇਕ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਦਿਖਾਈ ਦਿੱਤੇ। ਪੁਲਿਸ ਪਾਰਟੀ ਨੂੰ ਦੇਖ ਕੇ ਉਨ੍ਹਾਂ ਨੇ ਅਚਾਨਕ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ। ਇਸ ਉਪਰੰਤ ਇਸ ਸਾਰੇ ਗਰੋਹ ਦਾ ਪਰਦਾਫਾਸ਼ ਹੋਇਆ। ਇਸ ਸੰਬੰਧੀ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਪਿੰਡਾਂ ’ਚ ਨਿੱਤ ਦਿਨ ਹੋ ਰਹੀਆਂ ਨਸ਼ੇ ਕਾਰਨ ਮੌਤਾਂ ਅਗਲੀ ਖ਼ਬਰ ਮਮਦਾਨੀ ਦੀਆਂ ਸਰਕਾਰੀ ਸੁਪਰਮਾਰਕੀਟਾਂ ਖ਼ਿਲਾਫ਼ ਪ੍ਰਵਾਸੀ ਦੁਕਾਨਦਾਰ ਅਦਾਲਤ ਪੁੱਜੇ
Ad Position 24