25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਵਲੋਂ ਜੋੜ ਮੇਲੇ ਲਈ ਸੱਜਣਗੇ ਧਾਰਮਿਕ ਦੀਵਾਨ- ਬਾਬਾ ਜੋਗਾ ਸਿੰਘ 29 ਅਗਸਤ ਨੂੰ ਮਹੱਲਾ ਸਜਾਇਆ ਜਾਵੇਗਾ

ਬਾਬਾ ਬਕਾਲਾ ਸਾਹਿਬ, 24 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੌਜੂਦਾ ਮੁਖੀ ਸਿੰਘ ਸਾਹਿਬ ਜ: ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲਿਆਂ ਦੀ ਅਗਵਾਈ ਹੇਠ ਮਿਤੀ 27- 28- 29 ਅਗਸਤ ਨੂੰ ਮਨਾਇਆ ਜਾਵੇਗਾ । ਇਸ ਸੰਬੰਧੀ ਜ: ਬਾਬਾ ਜੋਗਾ ਸਿੰਘ ਨੇ ਦੱਸਿਆ ਕਿ ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਜੋੜ ਮੇਲਾ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਬਾਬਾ ਬਕਾਲਾ ਸਾਹਿਬ, ਕਥਾ ਘਰ ਸਰੋਵਰ ਬਾਬਾ ਗੁਰਮੁਖ ਸਿੰਘ, ਗੁ: ਛਾਉਣੀ ਸਾਹਿਬ ਅਤੇ ਗੁ: ਮਾਤਾ ਗੰਗਾ ਜੀ ਬਾਬਾ ਬਕਾਲਾ ਸਾਹਿਬ ਵਿਖੇ ਭਾਰੀ ਰੌਣਕਾਂ ਰਹਿਣਗੀਆਂ ।

Ad Position 21
No active advertisement
ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਨਾਲ ਬਾਬਾ ਸੁੱਖਾ ਸਿੰਘ, ਜਥੇਦਾਰ ਜਰਨੈਲ ਸਿੰਘ ਚੀਮਾਬਾਠ ਅਤੇ ਹੋਰ । ਤਸਵੀਰ: ਸ਼ੇਲਿੰਦਰਜੀਤ ਸਿੰਘ ਰਾਜਨ 25-08-2026
ਬਾਬਾ ਬਕਾਲਾ ਸਾਹਿਬ, 24 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੌਜੂਦਾ ਮੁਖੀ ਸਿੰਘ ਸਾਹਿਬ ਜ: ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲਿਆਂ ਦੀ ਅਗਵਾਈ ਹੇਠ ਮਿਤੀ 27- 28- 29 ਅਗਸਤ ਨੂੰ ਮਨਾਇਆ ਜਾਵੇਗਾ । ਇਸ ਸੰਬੰਧੀ ਜ: ਬਾਬਾ ਜੋਗਾ ਸਿੰਘ ਨੇ ਦੱਸਿਆ ਕਿ ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਜੋੜ ਮੇਲਾ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਬਾਬਾ ਬਕਾਲਾ ਸਾਹਿਬ, ਕਥਾ ਘਰ ਸਰੋਵਰ ਬਾਬਾ ਗੁਰਮੁਖ ਸਿੰਘ, ਗੁ: ਛਾਉਣੀ ਸਾਹਿਬ ਅਤੇ ਗੁ: ਮਾਤਾ ਗੰਗਾ ਜੀ ਬਾਬਾ ਬਕਾਲਾ ਸਾਹਿਬ ਵਿਖੇ ਭਾਰੀ ਰੌਣਕਾਂ ਰਹਿਣਗੀਆਂ । ਮਿਤੀ 28-29 ਅਗਸਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਤਿੰਨੋਂ ਦਿਨ ਭਾਰੀ ਧਾਰਮਿਕ ਦੀਵਾਨ ਸੱਜਣਗੇ । ਉਨ੍ਹਾਂ ਦੱਸਿਆ ਕਿ ਮਿਤੀ 29 ਅਗਸਤ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਮਹੱਲਾ ਸਜਾਇਆ ਜਾਵੇਗਾ, ਜਿਸ ਵਿਚ ਘੋੜ ਸਵਾਰੀ, ਨੇਜੇਬਾਜ਼ੀ ਅਤੇ ਗਤਕੇ ਦੇ ਜੌਹਰ ਦਿਖਾਏ ਜਾਣਗੇ । ਇਸ ਮੌਕੇ ਬਾਬਾ ਸੁੱਖਾ ਸਿੰਘ, ਬਾਬਾ ਭਗਵਾਨ ਸਿੰਘ, ਬਾਬਾ ਭੱਰਥ ਸਿੰਘ ਗਊਆਂ ਵਾਲੇ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ (ਨੀਡਜ਼ ਹੌਲਸੇਲ ਵਾਲੇ), ਜਥੇਦਾਰ ਜਰਨੈਲ ਸਿੰਘ ਚੀਮਾਬਾਠ, ਅੰਮ੍ਰਿਤਪਾਲ ਸਿੰਘ ਚੀਮਾਬਾਠ, ਰਾਜਵੀਰ ਸਿੰਘ ਚੀਮਾਬਾਠ, ਚਰਨ ਸਿੰਘ ਚੰਨਾ ਪਹਿਲਵਾਨ ਭਤੀਜਾ ਬਾਬਾ ਮੱਖਣ ਸਿੰਘ, ਭਾਈ ਹਰਪ੍ਰੀਤ ਸਿੰਘ ਖਾਲਸਾ ਮੁਖੀ ਸਿੱਖ ਜੀਵਨ ਜਾਚ ਸੰਸਥਾ, ਜਸਪ੍ਰੀਤ ਸਿੰਘ ਮੁਖੀ ਹਿੰਦ ਦੀ ਚਾਦਰ ਬਿਰਧ ਆਸ਼ਰਮ, ਮਨਪ੍ਰੀਤ ਸਿੰਘ ਭੁੱਲਰ, ਪ੍ਰਿੰਸੀਪਲ ਦਿਲਬਾਗ ਸਿੰਘ ਭੁੱਲਰ, ਜੈਵਿੰਦਰ ਸਿੰਘ ਭੁੱਲਰ, ਚੈਂਚਲ ਸਿੰਘ ਗਗਨ ਪੈਲੇਸ, ਮਨਜੀਤ ਸਿੰਘ ਠੁਕਰਾਲ, ਬਾਬਾ ਸ਼ੇਰ ਸਿੰਘ, ਬਲਬੀਰ ਸਿੰਘ ਬਾਊ, ਬਾਬਾ ਤਰਨਾ ਸਿੰਘ ਅਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਦੀ 26 ਨੂੰ ਚਵਿੰਡਾ ਦੇਵੀ ਵਿਖੇ ਹੋਣ ਵਾਲੀ ਰੈਲੀ ਨੂੰ ਵਰਕਰ ਸਫਲ ਬਣਾਉਣ- ਤਲਬੀਰ ਗਿੱਲ ਲੁੱਧੜ ’ਚ ਰੈਲੀ ਸੰਬੰਧੀ ਵ... ਅਗਲੀ ਖ਼ਬਰ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਕਰੋੜਾਂ ਦੀ ਗ੍ਰਾਂਟ ਜਾਰੀ ਕਰ ਕੇ ਸਰਕਾਰੀ ਸਕੂਲ ਭੀਲੋਵਾਲ ਦੀ ਨੁਹਾਰ ਬਦਲੀ 2022 ਤੋਂ...
Ad Position 24