ਸਾਬਕਾ ਮੁੱਖ ਅਧਿਆਪਕਾ ਲਖਬੀਰ ਕੌਰ ਪੰਜ ਤੱਤਾਂ ’ਚ ਵਲੀਨ
ਨਵਾਂ ਪਿੰਡ, 20 ਅਗਸਤ (ਜਸਪਾਲ ਸਿੰਘ)-ਗੁਰਸਿੱਖ ਸਾਬਕਾ ਮੁੱਖ ਅਧਿਆਪਕਾ ਬੀਬੀ ਲਖਬੀਰ ਕੌਰ ਪ੍ਰਮਾਤਮਾ ਵਲੋਂ ਬਖ਼ਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਬੀਤੀ ਸ਼ਾਮ ਪੰਜ ਤੱਤਾਂ ‘ਚ ਵਲੀਨ ਹੋ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਸ਼ਾਮਿਲ ਹੋਏ ਉਨ੍ਹਾਂ ਦੇ ਸਾਕ-ਸੰਬੰਧੀਆਂ ਤੇ ਵੱਡੀ ਗਿਣਤੀ ‘ਚ ਸਥਾਨਕ ਤੇ ਆਸ-ਪਾਸ ਦੇ ਲੋਕਾਂ ਵਲੋਂ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਸਾਬਕਾ ਮੁੱਖ ਅਧਿਆਪਕਾ ਲਖਬੀਰ ਕੌਰ ਦੀ ਚਿਖਾ ਨੂੰ ਅਗਨੀ ਭੇਟ ਕਰਦੇ ਪਤੀ ਰਣਜੀਤ ਸਿੰਘ ਸਰਾਂ ਤੇ ਪੋਤਰਾ ਜਗਨੂਰ ਸਿੰਘ ਸਰਾਂ। ਤਸਵੀਰ : ਜਸਪਾਲ ਸਿੰਘ
21-08-2026