ਪੁਲ ਨਹਿਰ ਤਰਸਿੱਕਾ ਵਿਖੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨੇ ਕੀਤੀ ਮੀਟਿੰਗ
ਤਰਸਿੱਕਾ, 20 ਅਗਸਤ (ਅਤਰ ਸਿੰਘ ਤਰਸਿੱਕਾ)-ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾ ਨਗਰੀ ਦੀ ਪ੍ਰਧਾਨਗੀ ਹੇਠ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਮੀਟਿੰਗ ਕੀਤੀ ਗਈ। ਜਿਸ ’ਚ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮਿਤੀ 30/8/2026 ਨੂੰ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਰਿਹਾਇਸ਼ ਅੱਗੇ ਵਰਕਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਧਰਨਾ ਲਾਇਆ ਜਾਵੇਗਾ।
ਤਰਸਿੱਕਾ, 20 ਅਗਸਤ (ਅਤਰ ਸਿੰਘ ਤਰਸਿੱਕਾ)-ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾ ਨਗਰੀ ਦੀ ਪ੍ਰਧਾਨਗੀ ਹੇਠ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਮੀਟਿੰਗ ਕੀਤੀ ਗਈ। ਜਿਸ ’ਚ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮਿਤੀ 30/8/2026 ਨੂੰ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਰਿਹਾਇਸ਼ ਅੱਗੇ ਵਰਕਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਧਰਨਾ ਲਾਇਆ ਜਾਵੇਗਾ। ਜੰਗਲਾਤ ਮੰਤਰੀ ਵਲੋਂ ਪੈਨਲ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸਿਵਾਏ ਲਾਰਿਆਂ ਦੇ ਕੁਝ ਨਹੀਂ ਦਿੱਤਾ ਅਤੇ ਜਿਵੇਂ ਕਿ 16/5/23 ਦੀ ਪਾਲਿਸੀ ਅਨੁਸਾਰ ਕੁਝ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਦੇ ਰਿਕਾਰਡ ਵਿਚ ਤਰੁਟੀਆਂ ਹਨ ਪਰ ਮੰਤਰੀ ਸਾਹਿਬ ਵਲੋਂ ਚੈਅਰਮੈਨ ਸਕਰੀਨਿੰਗ ਰਿਵਿਊ ਕਮੇਟੀ ਨੂੰ ਤਰੁਟੀਆਂ ਦੂਰ ਕਰਨ ਲਈ ਕਿਹਾ ਪਰ ਇਕ ਵੀ ਸਾਥੀ ਦੀ ਤਰੁਟੀ ਨੂੰ ਦੂਰ ਨਹੀਂ ਕੀਤਾ ਗਿਆ। ਮੀਟਿੰਗ ਵਿਚ ਪ੍ਰਤਾਪ ਸਿੰਘ ਗੱਗੜਭਾਣਾ ਤੇ ਗੁਰਦੀਪ ਸਿੰਘ ਕਲੇਰ ਨੇ ਬੋਲਦਿਆਂ ਕਿਹਾ ਕਿ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ 4 ਮਹੀਨੇ ਬੀਤ ਜਾਣ ’ਤੇ ਵੀ ਤਨਖਾਹਾਂ ਨਹੀਂ ਮਿਲੀਆਂ। 2026 ਤੱਕ 10 ਸਾਲ ਪੂਰੇ ਹੋਣ ’ਤੇ ਉਨ੍ਹਾਂ ਰੈਗੂਲਰ ਕਰਨ ਤਿਆਰ ਕੀਤੀ ਗਈ ਸੀਨੀਆਰਤਾ ਸੂਚੀ ਵਿਚ ਬਹੁਤ ਜ਼ਿਆਦਾ ਤਰੁਟੀਆਂ ਹਨ, ਇਸ ਸੀਨੀਆਰਤਾ ਸੂਚੀ ਨੂੰ ਚੇਅਰਮੈਨ ਸਕਰੀਨਿੰਗ ਰਿਵਿਊ ਕਮੇਟੀ ਵਲੋਂ ਹਸਤਾਖਰਾਂ ਹੈਠ ਜਾਰੀ ਕੀਤਾ ਜਾਵੇ ਤੇ ਇਕ ਕਾਪੀ ਜਥੇਬੰਦੀ ਨੂੰ ਦਿੱਤੀ ਜਾਵੇ। ਰੈਗੂਲਰ ਹੋਣ ਤੋਂ ਰਹਿ ਗਏ ਵਰਕਰਾਂ ਨੂੰ ਜਲਦੀ ਰੈਗੂਲਰ ਕੀਤਾ ਜਾਵੇ। ਸੀਨੀਆਰਤਾ ਸੂਚੀ ਨੂੰ 2026 ਤੱਕ ਤਿਆਰ ਕਰਕੇ ਉਸ ਨੂੰ ਫਾਈਨਲ ਕੀਤਾ ਜਾਵੇ, ਸੀਨੀਆਰਤਾ ਸੂਚੀ ਨੂੰ ਤਿਆਰ ਕਰਦੇ ਸਮੇਂ ਐਤਵਾਰ ਵਾਲੇ ਦਿਨਾਂ ਨੂੰ ਵਿਚਾਰਿਆ ਜਾਵੇ ਤਾਂ ਜੋ ਕਿਸੇ ਸਾਥੀ ਦੇ ਰਿਕਾਰਡ ’ਚ ਤਰੁਟੀ ਨਾ ਰਹਿ ਜਾਵੇ। ਇਸ ਮੌਕੇ ਗੁਲਜਾਰ ਸਿੰਘ ਡਿਹਰੀਵਾਲਾ, ਜਸਬੀਰ ਸਿੰਘ ਨਿੱਬਰਵਿੰਡ, ਸਰਦੂਲ ਸਿੰਘ ਚੋਗਾਵਾਂ, ਜੋਹਨ ਮਸੀਹ, ਗੁਰਨਾਮ ਸਿੰਘ ਚੋਗਾਵਾਂ, ਸਤਿਨਾਮ ਸਿੰਘ ਤਰਸਿੱਕਾ ਆਦਿ ਆਗੂ ਤੇ ਵਰਕਰ ਹਾਜ਼ਰ ਸਨ।