20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਜਨਾਲਾ ਦੀ ਹੋਣਹਾਰ ਧੀ ਅਮਰਜੋਤ ਕੌਰ ਬਾਜਵਾ ਬਣੀ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ‘ਆਪ’ ਦੇ ਸੂਬਾ ਸਕੱਤਰ ਐਡਵੋਕੇਟ ਪਰਮਿੰਦਰ ਸਿੰਘ ਨਿੱਝਰ ਵਲੋਂ ਅਮਰਜੋਤ ਬਾਜਵਾ ਨੂੰ ਕੀਤਾ ਸਨਮਾਨਿਤ

ਅਜਨਾਲਾ, 19 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੇ ਨਾਮਵਾਰ ਨੰਬਰਦਾਰ ਪਰਿਵਾਰ ਦੀ ਹੋਣਹਾਰ ਧੀ ਅਮਰਜੋਤ ਕੌਰ ਬਾਜਵਾ ਨੇ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ਬਣ ਕੇ ਅਜਨਾਲਾ ਦਾ ਨਾਮ ਵੀ ਰੌਸ਼ਨ ਕੀਤਾ ਹੈ। ਨਵ-ਨਿਯੁਕਤ ਪ੍ਰਧਾਨ ਅਮਰਜੋਤ ਕੌਰ ਬਾਜਵਾ ਥਾਣੇਦਾਰ ਕੁਲਵੰਤ ਸਿੰਘ ਨਿੱਝਰ ਦੀ ਧੀ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸਕੱਤਰ ਐਡਵੋਕੇਟ ਪਰਮਿੰਦਰ ਸਿੰਘ ਦੀ ਭੈਣ ਹਨ ।

Ad Position 21
No active advertisement
ਅਜੀਤ ਡੈਸਕ 20-08-2026
ਅਜਨਾਲਾ, 19 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੇ ਨਾਮਵਾਰ ਨੰਬਰਦਾਰ ਪਰਿਵਾਰ ਦੀ ਹੋਣਹਾਰ ਧੀ ਅਮਰਜੋਤ ਕੌਰ ਬਾਜਵਾ ਨੇ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ਬਣ ਕੇ ਅਜਨਾਲਾ ਦਾ ਨਾਮ ਵੀ ਰੌਸ਼ਨ ਕੀਤਾ ਹੈ। ਨਵ-ਨਿਯੁਕਤ ਪ੍ਰਧਾਨ ਅਮਰਜੋਤ ਕੌਰ ਬਾਜਵਾ ਥਾਣੇਦਾਰ ਕੁਲਵੰਤ ਸਿੰਘ ਨਿੱਝਰ ਦੀ ਧੀ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸਕੱਤਰ ਐਡਵੋਕੇਟ ਪਰਮਿੰਦਰ ਸਿੰਘ ਦੀ ਭੈਣ ਹਨ । ਐਡਵੋਕੇਟ ਪਰਮਿੰਦਰ ਸਿੰਘ ਨਿੱਝਰ ਨੇ ਆਪਣੀ ਭੈਣ ਨੂੰ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ਬਣਨ ’ਤੇ ਸਨਮਾਨਿਤ ਕਰਨ ਉਪਰੰਤ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੇ ਪਰਿਵਾਰ ਦੇ ਨਾਲ-ਨਾਲ ਅਜਨਾਲਾ ਲਈ ਵੀ ਮਾਣ ਵਾਲਾ ਪਲ ਹੈ । ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਥਾਣੇਦਾਰ ਕੁਲਵੰਤ ਸਿੰਘ ਨਿੱਝਰ, ਰੂਬਲ ਬਾਜਵਾ ਧੂਰੀ ਅਤੇ ਸਰਬਜੀਤ ਕੌਰ ਨਿੱਝਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਵੇਰਕਾ ਬਾਈਪਾਸ ’ਤੇ ਰੋਇਲ ਐਗਰੋ ਟਰੈਕਟਰਜ਼ ਵਲੋਂ ਮਹਿੰਦਰਾ ਟਰੈਕਟਰਜ਼ ਏਜੰਸੀ ਦਾ ਸ਼ਾਨਦਾਰ ਉਦਘਾਟਨ ਅਗਲੀ ਖ਼ਬਰ ਬਿਆਨਾ ਕਰਕੇ ਮਕਾਨ ਦੀ ਰਜਿਸਟਰੀ ਨਾ ਕਰਵਾਉਣ ਸੰਬੰਧੀ ਕੇਸ ’ਚ ਅਦਾਲਤ ਵਲੋਂ ਸਟੇਅ-ਜੇ.ਬੀ. ਬਾਂਸਲ
Ad Position 24