20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੀਖ ਮੰਗਣ ਦੇ ਦੋਸ਼ਾਂ ’ਚ ਵੱਖ-ਵੱਖ ਦੇਸ਼ਾਂ ਨੇ 950 ਪਾਕਿਸਤਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ

ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)-ਭੀਖ ਮੰਗਣ ਦੇ ਦੋਸ਼ਾਂ ’ਚ ਵੱਖ-ਵੱਖ ਦੇਸ਼ਾਂ ਨੇ ਪਿਛਲੇ 4-5 ਮਹੀਨਿਆਂ ‘ਚ 950 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਲੰਘੇ ਦਿਨ ਵੀ ਭੀਖ ਮੰਗਣ ਲਈ ਵਿਦੇਸ਼ ਯਾਤਰਾ ‘ਤੇ ਜਾਣ ਵਾਲੇ 49 ਸ਼ੱਕੀ ਯਾਤਰੀਆਂ ਨੂੰ ਪਾਕਿਸਤਾਨੀ ਹਵਾਈ ਅਮਲੇ ਵਲੋਂ ਕਰਾਚੀ ਹਵਾਈ ਅੱਡੇ ’ਤੇ ਉਤਾਰਿਆ ਗਿਆ।

Ad Position 21
No active advertisement
ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)-ਭੀਖ ਮੰਗਣ ਦੇ ਦੋਸ਼ਾਂ ’ਚ ਵੱਖ-ਵੱਖ ਦੇਸ਼ਾਂ ਨੇ ਪਿਛਲੇ 4-5 ਮਹੀਨਿਆਂ ‘ਚ 950 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਲੰਘੇ ਦਿਨ ਵੀ ਭੀਖ ਮੰਗਣ ਲਈ ਵਿਦੇਸ਼ ਯਾਤਰਾ ‘ਤੇ ਜਾਣ ਵਾਲੇ 49 ਸ਼ੱਕੀ ਯਾਤਰੀਆਂ ਨੂੰ ਪਾਕਿਸਤਾਨੀ ਹਵਾਈ ਅਮਲੇ ਵਲੋਂ ਕਰਾਚੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਅੰਕੜਿਆਂ ਅਨੁਸਾਰ ਸਾਊਦੀ ਅਰਬ ’ਚ ਸਭ ਤੋਂ ਵੱਧ ਦੇਸ਼ ਨਿਕਾਲੇ ਕੀਤੇ ਗਏ। ਉਥੋਂ 897 ਪਾਕਿਸਤਾਨੀਆਂ ਨੂੰ ਭੀਖ ਮੰਗਣ ਦੇ ਦੋਸ਼ਾਂ ’ਚ ਵਾਪਸ ਭੇਜਿਆ ਗਿਆ। ਅੰਕੜੇ ਦਰਸਾਉਂਦੇ ਹਨ ਕਿ 22 ਪਾਕਿਸਤਾਨੀਆਂ ਨੂੰ ਯੂ. ਏ. ਈ. ਤੋਂ, ਜਦੋਂਕਿ 11-11 ਨੂੰ ਇਰਾਕ ਅਤੇ ਓਮਾਨ ਤੋਂ ਕੱਢਿਆ ਗਿਆ। ਹੋਰ ਪੰਜ ਨੂੰ ਕਤਰ ਤੋਂ ਕੱਢਿਆ ਗਿਆ ਅਤੇ ਇਕ-ਇਕ ਨੂੰ ਬਹਿਰੀਨ ਅਤੇ ਮਲੇਸ਼ੀਆ ਤੋਂ ਵਾਪਸ ਪਾਕਿ ਭੇਜਿਆ ਗਿਆ। ਦੇਸ਼ ਨਿਕਾਲੇ ਦੇ ਮਾਮਲਿਆਂ ‘ਚ ਦੋ ਪਾਕਿ ਨਾਗਰਿਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਬੀਤੇ 48 ਘੰਟਿਆਂ ’ਚ 21 ਪਾਕਿਸਤਾਨੀ ਯਾਤਰੀਆਂ ਨੂੰ ਬਹਿਰੀਨ, ਯੂ. ਏ. ਈ., ਕਤਰ, ਸਾਊਦੀ ਅਰਬ, ਤੁਰਕੀ, ਓਮਾਨ, ਮਲੇਸ਼ੀਆ, ਅਜ਼ਰਬਾਈਜਾਨ, ਉਜ਼ਬੇਕਿਸਤਾਨ ਅਤੇ ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਹਵਾਈ ਅਮਲੇ ਨੂੰ ਸ਼ੱਕ ਸੀ ਕਿ ਉਕਤ ਪਾਕਿਸਤਾਨੀ ਭੀਖ ਮੰਗਣ ਲਈ ਉਨ੍ਹਾਂ ਦੇਸ਼ਾਂ ‘ਚ ਦਾਖਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਾਪਸ ਭੇਜੇ ਗਏ ਉਕਤ ਪਾਕਿਸਤਾਨੀਆਂ ‘ਚ ਬਹਿਰੀਨ ਤੋਂ 7, ਯੂ. ਏ. ਈ., ਕਤਰ ਅਤੇ ਸਾਊਦੀ ਅਰਬ ਤੋਂ 5-5, ਓਮਾਨ ਤੋਂ 4, ਮਲੇਸ਼ੀਆ ਤੋਂ 3 ਅਤੇ ਅਜ਼ਰਬਾਈਜਾਨ, ਉਜ਼ਬੇਕਿਸਤਾਨ ਅਤੇ ਇੰਡੋਨੇਸ਼ੀਆ ਤੋਂ ਇਕ- ਇਕ ਯਾਤਰੀ ਸ਼ਾਮਿਲ ਹੈ।
Ad Position 22
No active advertisement
ਪਿਛਲੀ ਖ਼ਬਰ ਥਾਰ ਚਾਲਕ ਨੇ ਨੌਜਵਾਨ ’ਤੇ ਤਾਣਿਆ ਰਿਵਾਲਵਰ ਅਗਲੀ ਖ਼ਬਰ ਹਲਕਾ ਉੱਤਰੀ ਅਤੇ ਹਲਕਾ ਕੇਂਦਰੀ ਵਰਕਰਾਂ ਨਾਲ ਭਾਜਪਾ ਨੇ ਕੀਤੀ ਬੈਠਕ
Ad Position 24