. ਜਲਾਲ ਉਸਮਾ ਨੇ ਅਕਾਲੀ ਦਲ ਦੀ ਵਿਸ਼ਾਲ ਕਾਨਫ਼ਰੰਸ ਲਈ ਵਰਕਰਾਂ ਨੂੰ ਕੀਤਾ ਪ੍ਰੇਰਿਤ
ਬਾਬਾ ਬਕਾਲਾ ਸਾਹਿਬ, 17 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਇਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ ਦੇ ਗ੍ਰਹਿ ਵਿਖੇ, ਪਾਰਟੀ ਦੇ ਉਪ ਪ੍ਰਧਾਨ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲਉਸਮਾ ਦੀ ਪ੍ਰਧਾਨਗੀ ਹੇਠ ਹੋਈ।
ਬਾਬਾ ਬਕਾਲਾ ਸਾਹਿਬ, 17 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਇਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ ਦੇ ਗ੍ਰਹਿ ਵਿਖੇ, ਪਾਰਟੀ ਦੇ ਉਪ ਪ੍ਰਧਾਨ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲਉਸਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ‘ਮੇਲਾ ਰੱਖੜ ਪੁੰਨਿਆ’ ਦੇ ਸੰਬੰਧ ਵਿਚ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਲੈ ਕੇ ਪ੍ਰੋਗਰਾਮ ਉਲੀਕਿਆ ਗਿਆ। ਜਥੇ. ਬਲਜੀਤ ਸਿੰਘ ਜਲਾਲ ਉਸਮਾ ਨੇ ਸਮੂਹ ਸੰਗਤਾਂ ਅਤੇ ਵਰਕਰਾਂ ਨੂੰ ਰੱਖੜ ਪੁੰਨਿਆ ਮੌਕੇ ਹੋਣ ਵਾਲੀ ਵਿਸ਼ਾਲ ਅਕਾਲੀ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਲਈ ਸੱਦਾ ਦਿੱਤਾ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਕਾਨਫਰੰਸ ਵਿਚ ਲੈ ਕੇ ਆਉਣ ਲਈ ਲਾਮਬੱਧ ਕੀਤਾ। ਇਸ ਮੌਕੇ ਜਥੇ. ਹਰਦੇਵ ਸਿੰਘ ਨਾਗੋਕੇ, ਭਾਈ ਨਾਰੰਗ ਸਿੰਘ ਨਾਗੋਕੇ, ਕਸ਼ਮੀਰ ਸਿੰਘ ਗਗੜੇਵਾਲ, ਹੀਰਾ ਸਿੰਘ ਗਗੜੇਵਾਲ ਸਰਕਲ ਪ੍ਰਧਾਨ, ਪ੍ਰਿੰ: ਦਿਲਬਾਗ ਸਿੰਘ ਮਾਨ, ਹੰਸਰਾਜ ਸਿੰਘ ਧਿਆਨਪੁਰ ਸਾ: ਸਰਪੰਚ, ਲਖਵੰਤ ਸਿੰਘ ਬਿੱਲੂ ਸਰਲੀ, ਸਰਦੂਲ ਸਿੰਘ ਮੀਆਂਵਿੰਡ, ਰਣਜੀਤ ਸਿੰਘ ਮੈਂਬਰ, ਸੁਖਦੇਵ ਸਿੰਘ, ਰਣਜੀਤ ਸਿੰਘ ਮੁਨਸ਼ੀ, ਸੁਖਰਾਜ ਸਿੰਘ, ਸੁਖਬੀਰ ਸਿੰਘ, ਰਵੀਦੀਪ ਸਿੰਘ (ਸਾਰੇ ਮੀਆਂਵਿੰਡ), ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ ਕਾਲੇਕੇ ਆਦਿ ਹਾਜ਼ਰ ਸਨ ।