12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇਤਿਹਾਸਕ ਗੁਰਦੁਆਰਾ ਕਲਿਆਣਸਰ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ

ਟਾਹਲੀ ਸਾਹਿਬ, 11 ਅਗਸਤ (ਵਿਨੋਦ ਭੀਲੋਵਾਲ)- ਗੁਰਦੁਆਰਾ ਕਲਿਆਣਸਰ ਸਾਹਿਬ ਦਾ ਸਾਲਾਨਾ ਜੋੜ ਮੇਲਾ 29 ਅਗਸਤ ਨੂੰ ਪਿੰਡ ਭੀਲੋਵਾਲ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ।

Ad Position 21
No active advertisement
ਤਪ ਅਸਥਾਨ ਸੰਤ ਬਾਬਾ ਕਾਹਨ ਦਾਸ ਗੁਰਦੁਆਰਾ ਕਲਿਆਣਸਰ ਸਾਹਿਬ ਦਾ ਬਾਹਰਲਾ ਦ੍ਰਿਸ਼। ਤਸਵੀਰ: ਵਿਨੋਦ ਭੀਲੋਵਾਲ 12-08-2026
ਟਾਹਲੀ ਸਾਹਿਬ, 11 ਅਗਸਤ (ਵਿਨੋਦ ਭੀਲੋਵਾਲ)- ਗੁਰਦੁਆਰਾ ਕਲਿਆਣਸਰ ਸਾਹਿਬ ਦਾ ਸਾਲਾਨਾ ਜੋੜ ਮੇਲਾ 29 ਅਗਸਤ ਨੂੰ ਪਿੰਡ ਭੀਲੋਵਾਲ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ । ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦੀ ਅਗਵਾਈ ਵਿਚ ਤਪ ਅਸਥਾਨ ਸੰਤ ਬਾਬਾ ਕਾਹਨ ਦਾਸ ਜੀ ਵਿਖੇ ਅਰਦਾਸ ਬੇਨਤੀ ਉਪਰੰਤ ਰੰਗ ਰੋਗਨ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਰੰਗ ਰੋਗਨ ਦੀ ਸੇਵਾ ਬਹੁਤ ਜਲਦੀ ਸੰਪੂਰਨ ਕਰਨ ਉਪਰੰਤ 14 ਅਗਸਤ ਤੋਂ ਲੜੀਵਾਰ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ। ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ, ਬਿਕਰਮਜੀਤ ਸਿੰਘ, ਡਾ. ਗੋਰਾ, ਦਿਲਜੀਤ ਸਿੰਘ, ਦਰਸ਼ਨ ਸਿੰਘ, ਸੱਜਣ ਸਿੰਘ, ਲਖਬੀਰ ਸਿੰਘ ਨੀਟਾ, ਪ੍ਰਧਾਨ ਜਸਵਿੰਦਰ ਸਿੰਘ ਜੱਸ, ਦਿਲਬਾਗ ਸਿੰਘ, ਸੇਵਕਪਾਲ ਸੇਠੀ ਆਦਿ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਦੋ ਵਿਦਿਆਰਥਣਾਂ ਨੂੰ ਮਿਲਿਆ ਵਜ਼ੀਫਾ-ਪ੍ਰਿੰਸੀਪਲ ਅਗਲੀ ਖ਼ਬਰ ਪੰਚਾਇਤ ਸੋਹੀਆਂ ਖੁਰਦ ਵਲੋਂ ਨਵੇਂ ਬਣੇ ਨੰਬਰਦਾਰ ਸਮਾਰ ਸਿੰਘ ਸੋਹੀ ਨੂੰ ਕੀਤਾ ਸਨਮਾਨਿਤ
Ad Position 24