ਚੰਡੀਗੜ੍ਹ ਮਹਾਂ ਰੋਸ ਰੈਲੀ ਵਿਚ ਹੋਵੇਗੀ ਵੱਡੀ ਸ਼ਮੂਲੀਅਤ-ਬੀ. ਐੱਡ ਫ਼ਰੰਟ
ਚੌਕ ਮਹਿਤਾ, 6 ਅਗਸਤ (ਜਗਦੀਸ਼ ਸਿੰਘ ਬਮਰਾਹ)-ਸਾਂਝੇ ਮੁਲਾਜ਼ਮ ਫ਼ਰੰਟ ਅਤੇ ਪੈਨਸ਼ਨਰ ਐਸੋਸੀਏਸ਼ਨ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਰੋਸ ਰੈਲੀ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੇ ਕਾਫਲਿਆਂ ਦੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਬੀ.
ਚੌਕ ਮਹਿਤਾ, 6 ਅਗਸਤ (ਜਗਦੀਸ਼ ਸਿੰਘ ਬਮਰਾਹ)-ਸਾਂਝੇ ਮੁਲਾਜ਼ਮ ਫ਼ਰੰਟ ਅਤੇ ਪੈਨਸ਼ਨਰ ਐਸੋਸੀਏਸ਼ਨ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਰੋਸ ਰੈਲੀ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੇ ਕਾਫਲਿਆਂ ਦੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਬੀ. ਐੱਡ ਅਧਿਆਪਕ ਫ਼ਰੰਟ ਦੇ ਪੰਜਾਬ ਪ੍ਰਧਾਨ ਪਰਗਟਜੀਤ ਸਿੰਘ ਕਿਸ਼ਨਪੁਰਾ ਨੇ ਮਹਿਤਾ ਚੌਕ ਵਿਚ ਇਕ ਵੱਡੀ ਮੀਟਿੰਗ ਕਰਨ ਤੋਂ ਬਾਅਦ ਪ੍ਰੈੱਸ ਨੂੰ ਜਾਰੀ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ 4 ਸਾਲ ਤੋਂ ਲਗਾਤਾਰ ਮੁਲਾਜਮਾਂ ਦੀਆਂ ਮੁੱਖ ਮੰਗਾਂ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਮੁਲਾਜਮ ਵਰਗ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ ਗਈ ਸਗੋਂ ਮੁਲਾਜ਼ਮ ਵਰਗ ਦੀ ਆਵਾਜ਼ ਦਬਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਮੁਲਾਜ਼ਮਾਂ ਉੱਪਰ ਤਸ਼ੱਦਦ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇਜਿੰਦਰ ਸਿੰਘ ਮੋਹਾਲੀ ਜਨਰਲ ਸਕੱਤਰ, ਪਰਮਜੀਤ ਸਿੰਘ ਫਿਰੋਜ਼ਪੁਰ ਸੀਨੀਅਰ ਆਗੂ ਨੇ ਕਿਹਾ ਕਿ 18 ਪ੍ਰਤੀਸ਼ਤ ਡੀ. ਏ., ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬੰਦ ਹੋਏ ਭੱਤਿਆਂ ਦੀ ਬਹਾਲੀ, ਕੱਚੇ ਮੁਲਾਜਮਾਂ ਨੂੰ ਪੱਕੇ ਕਰਾਉਣ ਲਈ ਸਾਂਝੀ ਤਾਲਮੇਲ ਕਮੇਟੀ ਵਲੋਂ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾਂ ਰੋਸ ਰੈਲੀ ਵਿਚ ਲੱਖਾਂ ਮੁਲਾਜ਼ਮ ਇਕੱਤਰ ਹੋਣਗੇ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਸਰਕਾਰ ਨੂੰ ਮੁਲਾਜ਼ਮ ਮੰਗਾਂ ਮੰਨਣ ਲਈ ਮਜਬੂਰ ਕਰ ਦੇਣਗੇ। ਇਸ ਮੌਕੇ ਸੁਖਦਰਸ਼ਨ ਸਿੰਘ ਬਠਿੰਡਾ, ਸਰਤਾਜ ਸਿੰਘ ਕਪੂਰਥਲਾ, ਰਵਿੰਦਰ ਸਿੰਘ ਜਲੰਧਰ ,ਦਪਿੰਦਰ ਸਿੰਘ ਢਿੱਲੋਂ ਫਾਜਿਲਕਾ, ਪਰਮਜੀਤ ਦੁੱਗਲ ਲੁਧਿਆਣਾ, ਗੁਰਮੀਤ ਸਿੰਘ ਮੋਗਾ, ਰਵਿੰਦਰ ਸਿੰਘ ਲੁਧਿਆਣਾ, ਹਰਵਿੰਦਰ ਸਿੰਘ ਬਰਨਾਲਾ, ਤਲਵਿੰਦਰਬੀਰ ਸਿੰਘ ਬੁੱਟਰ ਅੰਮ੍ਰਿਤਸਰ, ਬਿਕਰਮ ਸਿੰਘ ਬੱਲ ਅਮ੍ਰਿਤਸਰ, ਚੰਨਦੀਪ ਸਿੰਘ ਅੰਮ੍ਰਿਤਸਰ ਗੁਰਬਖਸ਼ੀਸ਼ ਸਿੰਘ ਸੰਗਰੂਰ, ਕਮਲਜੀਤ ਸਿੰਘ ਜਲੰਧਰ, ਅਮਰਜੀਤ ਸਿੰਘ ਰੋਪੜ, ਮਨਦੀਪ ਸਿੰਘ ਲੁਧਿਆਣਾ, ਰਾਜਕੁਮਾਰ ਟੋਨੀ ਫਰੀਦਕੋਟ, ਕੇਵਲ ਸਿੰਘ ਮੁਕਤਸਰ, ਰਵੀ ਕੁਮਾਰ ਗੁਰਦਾਸਪੁਰ, ਸਤਿੰਦਰ ਸਚਦੇਵਾ ਫਾਜਿਲਕਾ, ਪਰਮਿੰਦਰ ਸਿੰਘ ਢਿੱਲੋਂ, ਮਨਜੋਤ ਸਿੰਘ ਮੋਹਾਲੀ ਆਗੂ ਹਾਜ਼ਰ ਸਨ।