03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕੌਮੀ ਪ੍ਰਧਾਨ ਬਹਿਰੂ ਦੀ ਅਗਵਾਈ ਹੇਠ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੀ ਬਾਬਾ ਬਕਾਲਾ ਸਾਹਿਬ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 28-07-2026

ਬਾਬਾ ਬਕਾਲਾ ਸਾਹਿਬ, 27 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕੁਲਵੰਤ ਸਿੰਘ ਭਲਾਈਪੁਰ ਦੀ ਪ੍ਰਧਾਨਗੀ ਹੇਠ ਕਿਸਾਨ ਮਸਲਿਆਂ ‘ਤੇ ਹੰਗਾਮੀ ਮੀਟਿੰਗ ਹੋਈ । ਜਿਸ ਵਿਚ ਵਿਸ਼ੇਸ਼ ਤੌਰ ‘ਤੇ ਕਿਸਾਨ ਜਥੇਬੰਦੀ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ, ਜਰਨਲ ਸਕੱਤਰ ਗੁਰਮੇਲ ਸਿੰਘ ਬੋਸਰ, ਵਿੱਤ ਸਕੱਤਰ ਪੰਜਾਬ ਬਲਿਹਾਰ ਸਿੰਘ ਰੁੜਕੀ, ਮੀਤ ਪ੍ਰਧਾਨ ਕੁਲਦੀਪ ਸਿੰਘ ਫਤਿਆਬਾਦ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਅਮਰ ਸਿੰਘ, ਦੋਨਾਂ ਜ਼ਿਲ੍ਹਿਆਂ ਦੇ ਵਰਕਰ ਅਤੇ ਸਰਗਰਮ ਆਗੂ ਸ਼ਾਮਿਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਬਹਿਰੂ ਨੇ ਦੱਸਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਵਰਗੇ ਦੇਸ਼ ਦੇ ਦਬਾਅ ਹੇਠਾਂ ਆ ਕੇ ਵਪਾਰਕ ਟਰੇਡ ਸਮਝੌਤਾ ਕਰਨ ਜਾ ਰਿਹਾ ਹੈ, ਜੇਕਰ ਸਮਝੌਤਾ ਸਿਰੇ ਚੜ੍ਹ ਗਿਆ ਤਾਂ ਦੇਸ਼ ਦੇ ਕਿਸਾਨ ਬਰਬਾਦ ਹੋ ਜਾਣਗੇ, ਦੇਸ਼ ਦਾ ਛੋਟਾ ਕਾਰੋਬਾਰ ਵੀ ਤਬਾਹ ਹੋ ਜਾਵੇਗਾ, ਇਸ ਲਈ ਦੇਸ਼ ਦੇ ਲੋਕਾਂ ਨੂੰ ਹੈਂਕੜਬਾਜ਼ ਪ੍ਰਧਾਨ ਮੰਤਰੀ ਦਾ ਦਿਮਾਗ ਟਿਕਾਣੇ ਕਰਨ ਲਈ ਵੱਡਾ ਜਨ ਅੰਦੋਲਨ ਸ਼ੁਰੂ ਕਰਨਾ ਪਵੇਗਾ। ਸ: ਬਹਿਰੂ ਨੇ ਦੱਸਿਆ ਕਿ ਜੋ ਭਾਰਤ ਸਰਕਾਰ ਵਲੋਂ ਖੇਤੀ ਲਈ ਯੂਰੀਆ ਖਾਦ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ, ਉਸਦਾ ਪੰਜਾਬ ਸਰਕਾਰ ਦੀ ਭ੍ਰਿਸ਼ਟ ਅਫ਼ਸਰਸ਼ਾਹੀ ਅਤੇ ਸੰਬੰਧਿਤ ਮੰਤਰੀ ਦੀ ਮਿਲੀ-ਭੁਗਤ ਨਾਲ ਮਾਰਕਫੈੱਡ ਅਤੇ ਮਿਲਕਫ਼ੈਡ ਦੇ ਪਲਾਂਟਾਂ ਵਿਚ ਗ਼ੈਰ ਕਾਨੂੰਨੀ ਸਬਸਿਡੀ ਵਾਲੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਨੰਗੇ ਹੋਏ ਬੁਹ ਕਰੋੜੀ ਯੂਰੀਆ ਖਾਦ ਘੁਟਾਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖ਼ਬਰਦਾਰ ਕਰਦਿਆਂ ਸੁਚੇਤ ਕੀਤਾ ਕਿ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਲੁੱਟਣ ਲਈ ਲੈਂਡ ਪੁਲਿੰਗ ਵਰਗੇ ਫਿਰ ਲੈ ਕੇ ਆ ਰਹੇ ਹੋ ਜਿਸ ਦਾ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਪਹਿਲਾਂ ਦੀ ਤਰ੍ਹਾਂ ਹੀ ਮੂੰਹ ਤੋੜਵਾਂ ਜਵਾਬ ਦੇਣਗੀਆਂ। ਇਸ ਮੌਕੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਵਾਪਰੇ ਕਾਂਡ ਨਾਲ ਸੰਬੰਧਿਤ ਬਣੀ ਸਤਲੁਜ ਫਿਲਮ ਨੂੰ ਬੈਨ ਕਰਨ ਦੀ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਮਨੁੱਖੀ ਹੱਕਾਂ ਨਾਲ ਸੰਬੰਧਿਤ ਸਤਲੁਜ ਫਿਲਮ ਨੂੰ ਚਲਾਉਣ ਦੀ ਮੰਗ ਕੀਤੀ। ਸ: ਬਹਿਰੂ ਨੇ ਮੀਟਿੰਗ ਵਿੱਚ ਇਹ ਦੱਸਿਆ ਕਿ ਭਾਰਤ ਅਮਰੀਕਾ ਦੌਰਾਨ ਖੁੱਲ੍ਹੇ ਵਪਾਰ ਦੇ ਸਮਝੌਤੇ ਨੂੰ ਰੋਕਣ ਲਈ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 30 ਜੁਲਾਈ ਨੂੰ ਚੰਡੀਗੜ੍ਹ ਵਿਖੇ ਦੇਸ਼ ਦੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇਕ ਹੰਗਾਮੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿਚ ਭਾਰਤ ਦੇ ਕਿਸਾਨਾਂ ਵਲੋਂ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿਚ ਜਿੱਥੇ ਦੋਵਾਂ ਜ਼ਿਲ੍ਹਿਆਂ ਨਾਲ ਜੁੜੇ ਬਹੁਤ ਸਾਰੇ ਨਵੇਂ ਕਿਸਾਨਾਂ ਨੂੰ ਸਿਰੋਪੇ ਦੇ ਕੇ ਸ਼ਾਮਿਲ ਕਰਵਾਇਆ ਹੈ ਉਥੇ ਪੁਰਾਣੇ ਪੜ੍ਹੇ ਲਿਖੇ ਅਤੇ ਤਜਰਬੇਕਾਰ ਹਰਦੀਪ ਸਿੰਘ ਕੱਦਗਿੱਲ ਨੂੰ ਪੰਜਾਬ ਦਾ ਮੁੱਖ ਬੁਲਾਰੇ ਵਜੋਂ ਨਿਯੁਕਤ ਕੀਤਾ । ਮੀਟਿੰਗ ਵਿਚ ਮਨਜੀਤ ਸਿੰਘ ਜੰਡਿਆਲਾ ਪ੍ਰੈਸ ਸਕੱਤਰ, ਦਲਜੀਤ ਸਿੰਘ ਸੰਧੂ, ਗੋਬਿੰਦਰ ਸਿੰਘ ਪਟਿਆਲਾ, ਮੁੱਖਤਿਆਰ ਸਿੰਘ ਸੰਧੂ, ਚਰਨਜੀਤ ਸਿੰਘ ਫਾਤਿਆਬਾਦ, ਕਸ਼ਮੀਰ ਸਿੰਘ ਗਗੜੇਵਾਲ, ਪਲਵਿੰਦਰ ਸਿੰਘ ਮੀਆਂ ਵਿੰਡ, ਰਣਧੀਰ ਸਿੰਘ ਥੋਥੀਆਂ, ਕਸ਼ਮੀਰ ਸਿੰਘ ਟੌਂਗ, ਸਰਪੰਚ ਹਰਪ੍ਰੀਤ ਸਿੰਘ ਹੈਪੀ ਟੌਂਗ, ਹਰਭੇਜ ਸਿੰਘ ਟੌਂਗ, ਸਰਬਜੀਤ ਸਿੰਘ ਜੰਡਿਆਲਾ, ਬਲਦੇਵ ਸਿੰਘ ਜੰਡਿਆਲਾ, ਸੁਖਬੀਰ ਸਿੰਘ ਮੀਆਂਵਿੰਡ, ਰਣਜੀਤ ਸਿੰਘ ਮੀਆਂਵਿੰਡ, ਬਲਪ੍ਰੀਤ ਸਿੰਘ ਫਤਿਆਬਾਦ, ਵਜ਼ੀਰ ਸਿੰਘ ਭਲਾਈਪੁਰ, ਰਾਜਵੰਤ ਸਿੰਘ ਭਲਾਈਪੁਰ, ਫੁੱਲਵਿੰਦਰ ਸਿੰਘ, ਮਨਦੀਪ ਸਿੰਘ ਢੋਟ, ਹਰਦੇਵ ਸਿੰਘ ਢੋਟ, ਸੋਨਿਹਾਲ ਸਿੰਘ ਗਗੜੇਵਾਲ, ਰਾਜਵੀਰ ਸਿੰਘ ਢੋਟ, ਹਰਜੀਤ ਸਿੰਘ ਖਿਦੋਵਾਲੀ, ਜਗਦੀਪ ਸਿੰਘ, ਜਗਜੀਤ ਸਿੰਘ ਭਲਾਈਪੁਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਾਊਂਟ ਲਿਟਰਾ ਜੀ ਸਕੂਲ ਅੰਮ੍ਰਿਤਸਰ ਵਿਚ ਮਾਪੇ-ਅਧਿਆਪਕ ਐਸੋਸੀਏਸ਼ਨ ਮੀਟਿੰਗ ਦਾ ਆਯੋਜਨ ਅਗਲੀ ਖ਼ਬਰ ਮਾਡਲ ਟਾਊਨ ਸਠਿਆਲਾ ਦੀਆਂ ਨੀਵੀਆਂ ਗਲੀਆਂ ’ਚ ਬਰਸਾਤੀ ਪਾਣੀ ਖੜ੍ਹਨ ਨਾਲ ਲੋਕ ਪ੍ਰੇਸ਼ਾਨ
Ad Position 24
No active advertisement