10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੁਖਵੰਤ ਕੌਰ ਭੁੱਲਰ ਨੂੰ ਭਰਪੂਰ ਸ਼ਰਧਾਂਜਲੀਆਂ

Ad Position 21
No active advertisement
ਸ੍ਰੀਮਤੀ ਸੁਖਵੰਤ ਕੌਰ ਭੁੱਲਰ ਨਮਿਤ ਸ਼ਰਧਾਂਜਲੀ ਭੇਟ ਕਰਦਿਆਂ ਦਇਆ ਸਿੰਘ ਬੋਪਾਰਾਏ, ਮੁਖਤਿਆਰ ਸਿੰਘ ਪੱਪੂ ਕੰਡੀਲਾ, ਹੈੱਡਗ੍ਰੰਥੀ ਭਾਈ ਹਰਦੇਵ ਸਿੰਘ ਅਤੇ ਕੀਰਤਨ ਕਰਦਿਆਂ ਭਾਈ ਬਲਵਿੰਦਰ ਸਿੰਘ ਕੰਵਲ ਦਾ ਰਾਗੀ ਜਥਾ ਅਤੇ (ਹੇਠਾਂ) ਹਾਜ਼ਰ ਸੰਗਤਾਂ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 02-03-2026
ਬਾਬਾ ਬਕਾਲਾ ਸਾਹਿਬ, 1 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੀ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ, ਮਰਹੂਮ ਮਾਸਟਰ ਅਜੀਤ ਸਿੰਘ ਭੁੱਲਰ ਦੀ ਧਰਮ ਸੁਪਤਨੀ ਅਤੇ ਸ: ਕਰਨਬੀਰ ਸਿੰਘ ਭੁੱਲਰ ਅਤੇ ਅਮਨਦੀਪ ਕੌਰ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਸੁਖਵੰਤ ਕੌਰ ਭੁੱਲਰ, ਜਿਨ੍ਹਾਂ ਦਾ ਬੀਤੇ ਦਿਨ ਅਚਾਨਕ ਸੰਖੇਪ ਜਿਹੀ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਬਾਬਾ ਬਕਾਲਾ ਸਾਹਿਬ ਵਿਖੇ ਪਿਆ | ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਬੂੰਗਾ ਆਨੰਦਪੁਰੀਆਂ, ਬਾਬਾ ਬਕਾਲਾ ਸਾਹਿਬ (ਅੰਮਿ੍ਤਸਰ) ਵਿਖੇ ਹੋਈ | ਕੀਰਤਨ ਭਾਈ ਬਲਵਿੰਦਰ ਸਿੰਘ ਕੰਵਲ ਦੇ ਰਾਗੀ ਜਥੇ ਨੇ ਕੀਤਾ, ਜਦਕਿ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਨੇ ਅਰਦਾਸ ਬੇਨਤੀ ਕੀਤੀ | ਇਸ ਮੌਕੇ ਸ਼ਰਧਾਂਜ਼ਲੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ, ਦਇਆ ਸਿੰਘ ਬੋਪਰਾਏ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਪੱਪੂ ਕੰਡੀਲਾ, ਅਵਤਾਰ ਸਿੰਘ ਭੁੱਲਰ ਸਾ: ਏ.ਡੀ.ਸੀ., ਸੁਖਦੇਵ ਸਿੰਘ ਬੋਪਾਰਾਏ, ਹਰਪਾਲ ਸਿੰਘ ਬੋਪਾਰਾਏ, ਸੁਖਮੀਤ ਸਿੰਘ ਪੰਨੂੰ, ਕੋਮਲ ਸਿੰਘ ਮਾਨ ਪ੍ਰਧਾਨ ਆੜ੍ਹਤੀ ਯੂਨੀਅਨ, ਸੁਰਿੰਦਰ ਕੁਮਾਰ ਆੜ੍ਹਤੀ ਆਦਿ ਨੇ ਪੁਜਕੇ ਸ੍ਰੀਮਤੀ ਸੁਖਵੰਤ ਕੌਰ ਭੁੱਲਰ ਨੂੰ ਸ਼ਰਧਾਂਜ਼ਲੀ ਭੇਟ ਕੀਤੀ | ਸ: ਦਇਆ ਸਿੰਘ ਬੋਪਰਾਏ ਪਰਿਵਾਰ ਨੇ ਸ: ਕਰਨਬੀਰ ਸਿੰਘ ਭੁੱਲਰ ਨੂੰ ਦਸਤਾਰ ਭੇਟ ਕੀਤੀ | ਇਸ ਮੌਕੇ ਸਤੀਸ਼ ਕੁਮਾਰ, ਜੈਮਲ ਸਿੰਘ, ਤਿਲਕ ਰਾਜ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਪਰਮਜੀਤ ਸਿੰਘ ਭੁੱਲਰ, ਹਰਸ਼ੰਕਰ ਸਿੰਘ ਉੱਪਲ, ਪਿਆਰਾ ਸਿੰਘ ਸੇਖੋਂ, ਰਿਸ਼ੂ ਤ੍ਰੇਹਨ, ਮਾ: ਇਕਬਾਲ ਸਿੰਘ, ਪ੍ਰਤਾਪ ਸਿੰਘ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਕੈਪਟਨ ਮਾਨ ਸਿੰਘ, ਰਣਬੀਰ ਸਿੰਘ ਭੱਟੀ, ਰਣਬੀਰ ਸਿੰਘ ਰੰਧਾਵਾ, ਪ੍ਰੋ: ਰਛਪਾਲ ਕੌਰ ਸਾ: ਸਰਪੰਚ, ਸੋਹਣ ਸਿੰਘ ਸੋਹਣੀ, ਰਾਜਵੰਤ ਸਿੰਘ ਰਾਜੂ, ਮਹਿੰਦਰ ਸਿੰਘ ਬੀ.ਐੱਸ.ਐੱਫ. ਡਾ: ਗੁਰਿੰਦਰਬੀਰ ਸਿੰਘ ਗੋਲਡੀ, ਮਾ: ਗੁਰਬਚਨ ਸਿੰਘ, ਮਾ: ਕਰਨੈਲ ਸਿੰਘ, ਮਾ: ਨਿਰਮਲ ਸਿੰਘ ਚੀਮਾ, ਹਰਜੀਤ ਸਿੰਘ ਭੁੱਲਰ ਕੰਡੀਲਾ, ਪਰਮਜੀਤ ਕੌਰ ਖਾਲਸਾ, ਕੈਲਾਸ਼ ਕੌਰ, ਹਰਜਿੰਦਰ ਕੌਲ਼ਰ, ਸੁਰਿੰਦਰ ਕੌਰ, ਮਨਦੀਪ ਕੌਰ ਭੁੱਲਰ, ਜਗਜੀਤ ਕੌਰ ਭੁੱਲਰ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਧਾਰਮਿਕ, ਸਿਆਸੀ, ਅਧਿਆਪਕ ਵਰਗ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਉਨ੍ਹਾਂ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਅਖੀਰ ਵਿਚ ਸ: ਕਰਨਬੀਰ ਸਿੰਘ ਭੁੱਲਰ, ਅਮਨਦੀਪ ਕੌਰ, ਕਮਲਪ੍ਰੀਤ ਸਿੰਘ ਭੁੱਲਰ ਨੇ ਸਮੂਹ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਦੀ ਕਾਂਗਰਸ ਰੈਲੀ ਨੇ 2027 ਦੀਆਂ ਚੋਣਾਂ ਲਈ ਕਾਂਗਰਸ ਦੀ ਸਰਕਾਰ ਦਾ ਮੁੱਢ ਬੰਨਿਆ-ਸਾਬਕਾ ਵਿਧਾਇਕ ਭਲਾਈਪੁਰ <br... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 'ਮੇਰੀ ਰਸੋਈ' ਯੋਜਨਾ ਸ਼ੁਰੂ ਕਰਨਾ ਇਤਿਹਾਸਕ ਫ਼ੈਸਲਾ - ਸ਼ਿਵਰਾਜ ਭੀਲੋਵਾਲ <br/>
Ad Position 24