18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਤਹਿਸੀਲ਼ ਬਾਬਾ ਬਕਾਲਾ ਸਾਹਿਬ ਦੀ ਪੁਰਾਣੀ ਬਿਲਡਿੰਗ ਦੀ ਖਸਤਾ ਹਾਲਤ ਸੁਧਾਰੀ ਜਾਵੇ-ਧੂਲ਼ਕਾ <br/>

Ad Position 21
No active advertisement
ਅਜੀਤ ਡੈਸਕ 01-03-2026
ਬਾਬਾ ਬਕਾਲਾ ਸਾਹਿਬ, 28 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ (ਰਜਿ: ਨੰ: 643) ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਸ: ਤਰਲੋਚਨ ਸਿੰਘ ਧੂਲਕਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰਧਾਨ ਤਰਲੋਚਨ ਸਿੰਘ ਧੂਲਕਾ ਨੇ ਸਥਾਨਕ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਤਹਿਸੀਲ ਦੀ ਪੁਰਾਣੀ ਇਮਾਰਤ, ਜੋ ਕਿ ਬਹੁਤ ਹੀ ਖਸਤਾ ਹਾਲਤ ਵਿਚ ਹੈ ਅਤੇ ਬਹੁਤ ਸਾਰੇ ਸਰਕਾਰੀ ਦਫਤਰ ਅਜੇ ਵੀ ਇਸ ਬਿਲਡਿੰਗ ਵਿਚ ਮੌਜੂਦ ਹਨ, ਦੀ ਹਾਲਤ ਨੂੰ ਸੁਧਾਰਿਆ ਜਾਵੇ, ਪੁਰਾਣੀ ਛੱਤ ਜੋ ਡਿੱਗਣ ਨੂੰ ਫਿਰਦੀ ਹੈ, ਦੀ ਰਿਪੇਅਰ ਕਰਵਾਈ ਜਾਵੇ, ਕਿਉਂਕਿ ਮੀਂਹ ਆਦਿ ਦਾ ਪਾਣੀ ਵੀ ਛੱਤ 'ਤੇ ਅਕਸਰ ਖੜਾ ਰਹਿੰਦਾ ਹੈ | ਇਸੇ ਤਰ੍ਹਾਂ ਵਸੀਕਾ ਨਵੀਸ ਅਤੇ ਫੋਟੋ ਸਟੇਟ ਵਾਲੇ ਚੈਂਬਰਾਂ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਬਹੁਤ ਖਸਤਾ ਹੈ ਅਤੇ ਅਕਸਰ ਇਸ ਰਸਤੇ ਵਿਚ ਗੰਦਾ ਪਾਣੀ ਖੜਾ ਹੋਣ ਕਾਰਣ ਜਿੱਥੇ ਬਿਮਾਰੀਆਂ ਨੂੰ ਸੱਦਾ ਦਿੰਦਿਾ ਹੈ, ਉਥੇ ਲੋਕਾਂ ਨੁੰ ਅਵਾਜਾਈ ਵਿੱਚ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸਤੋਂ ਇਲਾਵਾ ਨੰਬਰਦਾਰਾ ਯੂਨੀਅਨ ਵਲੋਂ ਮੰਗ ਕੀਤੀ ਗਈ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ ਅਤੇ ਸਰਕਾਰੀ ਦਫਤਰਾਂ ਵਿਚ ਨੰਬਰਦਾਰਾਂ ਦਾ ਮਾਣ-ਸਨਮਾਨ ਬਹਾਲ ਹੋਵੇ | ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਗਈ ਕਿ ਜੇ ਵੀ ਕੋਈ ਪੈਂਡੇਂਸੀ ਆਉਂਦੀ ਹੈ, ਤਾਂ ਉਸਨੂੰ 24 ਘੰਟੇ ਦੇ ਅੰਦਰ-ਅੰਦਰ ਕਲੀਅਰ ਕੀਤਾ ਜਾਵੇ, ਨਹੀਂ ਤਾਂ ਜੇਕਰ ਡੀ.ਸੀ. ਅੰਮਿ੍ਤਸਰ ਵਲੋਂ ਕਈ ਐਕਸ਼ਨ ਲਿਆ ਜਾਂਦਾ ਹੈ, ਤਾਂ ਇਹ ਉਸ ਨੰਬਰਦਾਰ ਦੀ ਹੀ ਜ਼ਿੰਮੇਵਾਰੀ ਹੋਵੇਗੀ | ਇਸ ਮੌਕੇ ਸੁਖਦੇਵ ਸਿੰਘ ਰਾਮ ਦੀਵਾਲੀ, ਜਸਪਾਲ ਸਿੰਘ ਗੱਗੜਭਾਣਾ, ਗੁਰਪਿੰਦਰ ਸਿੰਘ ਲੋਹਾਰਾਂਵਾਲਾ, ਹਰਭਿੰਦਰ ਸਿੰਘ ਭੋਰਛੀ, ਬਲਵਿੰਦਰ ਸਿੰਘ ਬੁਟਾਰੀ, ਗੁਰਦਿਆਲ ਸਿੰਘ ਚੂੰਗ, ਲਖਬੀਰ ਸਿੰਘ, ਬਲਕਾਰ ਸਿੰਘ, ਹਰਇਕਬਾਲ ਸਿੰਘ ਖਿਲਚੀਆਂ, ਹਰਦੀਸ਼ ਸਿੰਘ ਅੱਲੋਵਾਲ, ਹਰਿੰਦਰ ਸਿੰਘ ਧੂਲਕਾ, ਸੋਹਣ ਸਿੰਘ ਸੈਦਪੁਰ, ਪ੍ਰਤਾਪ ਸਿੰਘ ਸਿੰਘਪੁਰਾ, ਮਨਜੀਤ ਸਿੰਘ ਮਹਿਤਾ, ਸੁੱਚਾ ਸਿੰਘ ਸੈਦਪੁਰ, ਵਧਾਵਾ ਰਾਮ ਸਠਿਆਲਾ, ਜਸਵਿੰਦਰ ਸਿੰਘ ਹਸਨਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਦੇ ਹਰੇਕ ਪਰਿਵਾਰ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੀ ਹਦਾਇਤ... ਅਗਲੀ ਖ਼ਬਰ ਈ. ਟੀ. ਓ. ਨੇ 1.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੈੱਸ ਕਲੱਬ ਦਾ ਨੀਂਹ ਪੱਥਰ ਰੱਖਿਆ <br/>
Ad Position 24