18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

'ਆਪ' ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਕਰ ਰਹੀ ਪੂਰੇ-ਵਿਧਾਇਕ ਟੌਂਗ <br/>

Ad Position 21
No active advertisement
ਅਜੀਤ ਡੈਸਕ 22-01-2026
ਸਠਿਆਲਾ, 21 ਜਨਵਰੀ (ਜਗੀਰ ਸਿੰਘ ਸਫਰੀ)-'ਆਪ' ਸਰਕਾਰ ਲੋਕਾਂ ਨਾਲ ਕੀਤੇ ਵਆਦੇ ਪੂਰੇ ਕਰ ਰਹੀ ਹੈ | ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿੰਡ ਗਾਜੀਵਾਲ ਵਿਖੇ ਸਰਪੰਚ ਹਰਜਾਪ ਸਿੰਘ ਦੀ ਦਾਦੀ ਚੰਨਣ ਕੌਰ ਦੇ ਭੋਗ ਪੈਣ ਉਪਰੰਤ ਵੱਖਰੇ ਤੌਰ ਤੇ 'ਅਜੀਤ' ਕੋਲ ਆਪ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਕੀਤੇ ਕ੍ਰਾਂਤੀਕਾਰੀ ਕੰਮਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਮਹਾਨ ਵਿੱਦਿਅਕ ਅਤੇ ਸਿਹਤ ਪ੍ਰਣਾਲੀ ਦੀ ਨੀਂਹ ਰੱਖਣ ਲਈ ਵੱਡੇ ਪੱਧਰ 'ਤੇ ਕਈ ਮੁਹਿੰਮਾਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਲੋਕਾਂ 'ਚ ਵਿਸ਼ਵਾਸ ਮੁੜ ਬਹਾਲ ਹੋਇਆ ਹੈ, ਜਿਸ ਵਿਚ ਅਧੂਨਿਕ ਸਹੂਲਤਾਂ ਕਲਾਸ ਰੂਮ ਪ੍ਰਯੋਗਸ਼ਾਲਾਵਾਂ ਅਤੇ ਖੇਡ ਮੈਦਾਨ ਦੀ ਉਸਾਰੀ ਸ਼ਾਮਿਲ ਹੈ ਤੇ ਸਰਕਾਰ ਨੇ ਜਨਤਾ ਨਾਲ ਕੀਤੇ ਵਾਅਦੇ ਨੂੰ ਪੂਰੇ ਕਰਨ ਲਈ ਪ੍ਰਤੀਬੱਧ ਹੈ ਅਤੇ ਲੋਕਾਂ ਦਾ ਅਥਾਹ ਸਮਰਥਨ ਇਸ ਗੱਲ ਦਾ ਸਬੂਤ ਹੈ ਕਿ ਸੂਬੇ ਵਿਚ ਤਬਦੀਲੀ ਆ ਚੁੱਕੀ ਹੈ, ਇਸੇ ਕਾਰਨ 2027 ਵਿਚ 'ਆਪ' ਇਕ ਵਾਰ ਫਿਰ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ, ਕਿਉਂਕਿ ਲੋਕ ਹੁਣ ਪੰਜਾਬ ਦੇ ਭਵਿੱਖ ਨੂੰ ਸਹੀ ਹੱਥਾਂ ਵਿਚ ਦੇਖ ਰਹੀ ਹੈ | ਇਸ ਮੌਕੇ ਬਲਾਕ ਪ੍ਰਧਾਨ ਤੇ ਸੰਮਤੀ ਮੈਂਬਰ ਸਰਵਣ ਸਿੰਘ ਬਲਸਰਾਂ, ਪ੍ਰਧਾਨ ਸੁਖਜਿੰਦਰ ਸਿੰਘ ਸ਼ੇਰੋਂ ਨਿਗਾਹ, ਬਲਾਕ ਸੰਮਤੀ ਮੈਂਬਰ ਸਤਨਾਲ ਸਿੰਘ ਝਲਾੜੀ, ਸਰਪੰਚ ਸੋਹਣ ਸਿੰਘ ਨੌਰੰਗਪੁਰ, ਮੈਂਬਰ ਜਗਤਾਰ ਸਿੰਘ, ਕਸ਼ਮੀਰ ਸਿੰਾਘ, ਅਮਰਜੀਤ ਸਿੰਘ, ਮੰਗਲ ਸਿੰਾਘ, ਸਰਪੰਚ ਤੇਜਿੰਦਰ ਸਿੰਘ, ਸਰਪੰਚ ਕੇਵਲ ਸਿੰਘ ਰਾਜਾਦੇਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਐੱਫ. ਅਤੇ ਏ. ਐੱਨ. ਟੀ. ਐੱਫ. ਵਲੋਂ ਸਰਹੱਦ ਨੇੜਿਓਾ ਡਰੋਨ ਰਾਹੀਂ ਸੁੱਟੇ 3 ਪਿਸਟਲ, 6 ਮੈਗਜ਼ੀਨ ਤੇ 150 ਜਿੰਦਾ... ਅਗਲੀ ਖ਼ਬਰ ਸਤਿਗੁਰੂ ਬਾਵਾ ਲਾਲ ਦਿਆਲ ਦੇ ਜਨਮ ਦਿਨ ਨੂੰ ਸਮਰਪਿਤ ਅਜਨਾਲਾ 'ਚ ਸੰਧਿਆ ਫੇਰੀਆਂ ਅਤੇ ਨਗਰ ਪਰਿਕਰਮਾ <br/>
Ad Position 24