18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਹਲਕਾ ਮਜੀਠਾ ਦੇ ਲੋਕਾਂ 'ਆਪ' ਦੀ ਰੈਲੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਤਲਬੀਰ ਗਿੱਲ ਨਾਲ ਚਟਾਨ ਵਾਂਗ ਖੜ੍ਹੇ ਹੋਏ-ਸੋਨੀ, ਗਿੱਲ <br/>

Ad Position 21
No active advertisement
ਅਜੀਤ ਡੈਸਕ 22-01-2026
ਜੇਠੂਵਾਲ, 21 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਦੀ ਅਗਵਾਈ 'ਚ ਆਪ ਪਾਰਟੀ ਦੀ ਮਜੀਠਾ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਹਲਕਾ ਮਜੀਠਾ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਾਮਲ ਹੋ ਕੇ ਵਿਰੋਧੀਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਲੋਕ ਤਲਬੀਰ ਗਿੱਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜ੍ਹੇ ਹਨ ਅਤੇ ਇਸ ਰੈਲੀ 'ਚ ਹਲਕੇ ਦੇ ਲੋਕਾਂ ਦੇ ਰਿਕਾਰਡਤੋੜ ਇਕੱਠ ਕਰਕੇ ਇਹ ਸਬੂਤ ਦੇ ਦਿੱਤਾ ਕਿ 2027 'ਚ ਹੋਣ ਵਾਲੀਆਂ ਵਿਧਾਨ ਸਭਾ 'ਚ ਤਲਬੀਰ ਗਿੱਲ ਨੂੰ ਹਲਕੇ ਦਾ ਅਗਲਾ ਵਿਧਾਇਕ ਬਣਾਉਣ ਲਈ ਉਤਾਵਲੇ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਦੇ ਸੀਨੀਅਰ ਆਪ ਆਗੂ ਤੇ ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ ਤੇ ਰਵਿੰਦਰਪਾਲ ਸਿੰਘ ਗਿੱਲ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕੀਤਾ | ਸੋਨੀ ਤੇ ਗਿੱਲ ਨੇ ਕਿਹਾ ਕਿ ਆਪ ਦੀ ਮਜੀਠਾ ਰੈਲੀ 'ਚ ਲੋਕਾਂ ਦੇ ਭਰਵੇਂਾ ਇਕੱਠ ਨੂੰ ਦੇਖਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਤਲਬੀਰ ਸਿੰਘ ਗਿੱਲ ਨੂੰ ਆਪ ਪਾਰਟੀ ਦਾ ਮਜੀਠਾ ਹਲਕੇ ਦਾ ਉਮੀਦਵਾਰ ਐਲਾਨਣ ਨਾਲ ਹਲਕੇ ਦੇ ਪਾਰਟੀ ਆਗੂਆਂ ਤੇ ਵਰਕਰਾਂ 'ਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵਿਰੋਧੀਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਤਲਬੀਰ ਗਿੱਲ ਉਹ ਇਕ ਧਾਕੜ ਆਗੂ ਹੈ ਜੋ ਇਸ ਨੇ ਕਿਹਾ ਉਹ ਪੂਰਿਆ ਕਰਕੇ ਵਿਖਾਇਆ ਹੈ | ਜਿਸਦੀ ਮਿਸਾਲ ਹਲਕੇ ਵਿਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰ ਕੇ ਦਿਖਾ ਦਿੱਤੇ ਅਤੇ ਗਿੱਲ ਦੀ ਬਦੌਲਤ ਹਲਕੇ 'ਚ ਆਪ ਪਾਰਟੀ ਦਿਨ ਬ ਦਿਨ ਮਜਬੂਤ ਹੋ ਰਹੀ ਹੈ | ਇਸ ਮੌਕੇ ਸ਼ਿਵਰਾਜ ਸਿੰਘ ਭੀਲੋਵਾਲ, ਕੁਲਵੰਤ ਸਿੰਘ ਭੋਆ, ਲਖਵਿੰਦਰ ਸਿੰਘ ਲਾਡੀ ਭੋਆ, ਮਹਿੰਦਰ ਸਿੰਘ ਮਿੰਦਾ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਨਿੱਜੀ ਸਹਾਇਕ ਦੀ ਨੌਕਰੀ ਲਈ ਲਗਭਗ 9 ਕਰੋੜ ਰੁਪਏ ਪ੍ਰਤੀ ਸਾਲ ਤਨਖਾਹ ਦੀ ਪੇਸ਼ਕਸ਼ ਅਗਲੀ ਖ਼ਬਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮੋਗਾ ਰੈਲੀ ਦੌਰਾਨ ਪੰਜਾਬ ਦੇ ਹਿੱਤ ਵਿਚ ਲਏ ਜਾਣਗੇ ਵੱਡੇ ਤੇ ਇਤਿਹਾਸਿਕ ਫ਼...
Ad Position 24