18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਜਮਹੂਰੀ ਕਿਸਾਨ ਸਭਾ ਵਲੋਂ ਹੜ੍ਹ ਪੀੜਤਾਂ ਨੂੰ ਖਾਦ ਵੰਡੀ <br/>

Ad Position 21
No active advertisement
ਅਜੀਤ ਡੈਸਕ 22-01-2026
ਓਠੀਆਂ, 21 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਹੜ੍ਹਾਂ ਕਾਰਨ ਕਿਸਾਨਾ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਪਾਣੀ 'ਚ ਡੁੱਬ ਕੇ ਖ਼ਰਾਬ ਹੋ ਗਈਆਂ ਸਨ, ਕਿਸਾਨ ਜਥੇਬੰਦੀਆਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਖਾਦ ਪਸ਼ੂਆਂ ਲਈ ਚਾਰਾ, ਦਵਾਈਆਂ, ਬੀਜ ਖਾਦ ਅਤੇ ਹੋਰ ਸਮਗਰੀ ਵੰਡੀ ਜਾ ਰਹੀ ਹੈ | ਜਿਸ ਦੇ ਤਹਿਤ ਅੱਜ ਕਸਬਾ ਓਠੀਆਂ ਵਿਖੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਿੱਧੂ ਖੋਤੀ ਸਟੋਰ ਓਠੀਆਂ ਤੋਂ ਪਿੰਡ ਮਲਕਪੁਰ ਦੇ ਹੜ੍ਹ ਪੀੜਤ ਕਿਸਾਨਾ ਨੂੰ ਕੋਈ 200 ਦੇ ਕਰੀਬ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਡਾ. ਅਜਨਾਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੜ੍ਹ ਪੀੜਤ ਕਿਸਾਨ ਜਿਹੜਾ ਬਿਲਕੁਲ ਖਾਦ ਅਤੇ ਹੋਰ ਦਵਾਈਆਂ ਲੈਣ ਦੀ ਸਮਰਥਾ ਨਹੀਂ ਰੱਖਦਾ ਉਹ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲੋਂ ਖਾਦ ਲੈ ਸਕਦਾ ਹੈ | ਇਸ ਮੌਕੇ 'ਤੇ ਉਂਕਾਰ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮੋਗਾ ਰੈਲੀ ਦੌਰਾਨ ਪੰਜਾਬ ਦੇ ਹਿੱਤ ਵਿਚ ਲਏ ਜਾਣਗੇ ਵੱਡੇ ਤੇ ਇਤਿਹਾਸਿਕ ਫ਼... ਅਗਲੀ ਖ਼ਬਰ ਸਰਕਾਰੀ ਸਕੂਲ ਬੂਤਾਲਾ ਦੀ ਗਰਾਉਂਡ 'ਚ ਵਾਲੀਬਾਲ ਖੇਡ ਮੈਦਾਨ 18 ਲੱਖ ਦੀ ਲਾਗਤ ਨਾਲ ਤਿਆਰ ਹੋਣ ਦੀ ਮਿਲੀ ਮਨਜ਼ੂਰੀ-ਯੂਥ ਪ...
Ad Position 24