ਹਰਜੋਤ ਬੈਂਸ ਦੇ ਜਨਮ ਦਿਨ ’ਤੇ ਡਾ. ਸੁਭਾਸ਼ ਸ਼ਰਮਾ ਦੇ ਵਧਾਈ ਟਵੀਟ ਨੇ ਛੇੜੀ ਨਵੀਂ ਚਰਚਾ
ਹਰਜੋਤ ਬੈਂਸ ਦੇ ਜਨਮ ਦਿਨ ’ ਤੇ ਡਾ . ਸੁਭਾਸ਼ ਸ਼ਰਮਾ ਦੇ ਵਧਾਈ ਟਵੀਟ ਨੇ ਛੇੜੀ ਨਵੀਂ ਚਰਚਾ
ਨੰਗਲ, 16 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸਿਆਸਤ ਵਿਚ ਇੱਕ-ਦੂਜੇ ਦੇ ਸਿਆਸੀ ਵਿਰੋਧੀ ਮੰਨੇ ਜਾਂਦੇ ਅਤੇ ਵੱਖ-ਵੱਖ ਮੁੱਦਿਆਂ ’ਤੇ ਜਨਤਕ ਤੌਰ ’ਤੇ ਤਿੱਖੇ ਹਮਲੇ ਕਰਨ ਵਾਲੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦਰਮਿਆਨ ਸਿਆਸੀ ਤਲਖ਼ੀ ਤੋਂ ਉਲਟ ਇੱਕ ਅਜਿਹਾ ਨਿਵੇਕਲਾ ਪਹਿਲੂ ਸਾਹਮਣੇ ਆਇਆ ਹੈ, ਜਿਸ ਨੇ ਇਲਾਕੇ ਦੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।
ਹ
ਹਰਜੋਤ ਸਿੰਘ ਬੈਂਸ ਅਤੇ ਡਾ. ਸੁਭਾਸ਼ ਸ਼ਰਮਾ ਦੀ ਤਸਵੀਰ।
17-11-2026
ਨੰਗਲ, 16 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸਿਆਸਤ ਵਿਚ ਇੱਕ-ਦੂਜੇ ਦੇ ਸਿਆਸੀ ਵਿਰੋਧੀ ਮੰਨੇ ਜਾਂਦੇ ਅਤੇ ਵੱਖ-ਵੱਖ ਮੁੱਦਿਆਂ ’ਤੇ ਜਨਤਕ ਤੌਰ ’ਤੇ ਤਿੱਖੇ ਹਮਲੇ ਕਰਨ ਵਾਲੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦਰਮਿਆਨ ਸਿਆਸੀ ਤਲਖ਼ੀ ਤੋਂ ਉਲਟ ਇੱਕ ਅਜਿਹਾ ਨਿਵੇਕਲਾ ਪਹਿਲੂ ਸਾਹਮਣੇ ਆਇਆ ਹੈ, ਜਿਸ ਨੇ ਇਲਾਕੇ ਦੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਦਰਅਸਲ, ਬੀਤੇ ਦਿਨੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਜਨਮ ਦਿਨ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋਂ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ (ਟਵਿੱਟਰ) ਰਾਹੀਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸਿਆਸੀ ਤੌਰ ’ਤੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਰਹਿਣ ਵਾਲੇ ਇਨ੍ਹਾਂ ਦੋਵਾਂ ਆਗੂਆਂ ਦਰਮਿਆਨ ਇਸ ਤਰ੍ਹਾਂ ਦੀ ਸਦਭਾਵਨਾ ਦਾ ਪ੍ਰਗਟਾਵਾ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਜਿੱਥੇ ਹਰਜੋਤ ਸਿੰਘ ਬੈਂਸ ਵਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਵੱਖ-ਵੱਖ ਮੁੱਦਿਆਂ ’ਤੇ ਘੇਰਿਆ ਜਾਂਦਾ ਹੈ, ਉੱਥੇ ਹੀ ਡਾ. ਸੁਭਾਸ਼ ਸ਼ਰਮਾ ਵੀ ਕਈ ਮੌਕਿਆਂ ’ਤੇ ਬੈਂਸ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਿੱਖੇ ਸਵਾਲ ਉਠਾਉਂਦੇ ਰਹੇ ਹਨ। ਅਜਿਹੇ ਸਿਆਸੀ ਮਾਹੌਲ ਵਿਚ ਜਨਮ ਦਿਨ ਮੌਕੇ ਦਿੱਤੀਆਂ ਗਈਆਂ ਸ਼ੁੱਭਕਾਮਨਾਵਾਂ ਨੇ ਇਹ ਸੁਨੇਹਾ ਜ਼ਰੂਰ ਦਿੱਤਾ ਹੈ ਕਿ ਵਿਚਾਰਧਾਰਕ ਅਤੇ ਸਿਆਸੀ ਵਖਰੇਵੇਂ ਨਿੱਜੀ ਸੰਬੰਧਾਂ ਅਤੇ ਸਮਾਜਿਕ ਸ਼ਿਸ਼ਟਾਚਾਰ ਦੇ ਰਾਹ ਵਿਚ ਰੁਕਾਵਟ ਨਹੀਂ ਬਣਨੇ ਚਾਹੀਦੇ। ਹੁਣ ਸਿਆਸੀ ਸੱਥਾਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਕੀ ਦੋਵੇਂ ਧਿਰਾਂ ਦੇ ਆਗੂਆਂ ਵਲੋਂ ਦਿਖਾਈ ਗਈ ਇਹ ਸਦਭਾਵਨਾ ਪੰਜਾਬ ਦੀ ਸਿਆਸਤ ਵਿਚ ਵਧੇਰੇ ਸਿਹਤਮੰਦ ਅਤੇ ਉਸਾਰੂ ਸਿਆਸੀ ਸਭਿਆਚਾਰ ਦੀ ਇੱਕ ਛੋਟੀ ਪਰ ਅਹਿਮ ਮਿਸਾਲ ਸਾਬਤ ਹੋ ਸਕਦੀ ਹੈ। ਫ਼ਿਲਹਾਲ, ਇਸ ਵਧਾਈ ਸੰਦੇਸ਼ ਨੇ ਸਿਆਸੀ ਵਿਰੋਧ ਦੇ ਵਿਚਕਾਰ ਆਪਸੀ ਸਤਿਕਾਰ ਦੀ ਇੱਕ ਵੱਖਰੀ ਤਸਵੀਰ ਜ਼ਰੂਰ ਪੇਸ਼ ਕੀਤੀ ਹੈ।