ਨੂਰਪੁਰ ਬੇਦੀ ਸਕੂਲ ਦੇ ਵਿਦਿਆਰਥੀਆਂ ਨੇ ਸੀ.ਸੀ.ਆਰ.ਟੀ. ਵਰਕਸ਼ਾਪ ਦੌਰਾਨ ਕੁਇਜ਼, ਭਾਸ਼ਨ ਤੇ ਪੇਂਟਿੰਗ ਮੁਕਾਬਲਿਆਂ ਵਿਚ ਲਿਆ ਭਾਗ
ਨੂਰਪੁਰ ਬੇਦੀ, 30 ਅਕਤੂਬਰ (ਢੀਂਡਸਾ)-ਪੀ. ਐਮ.
ਨੂਰਪੁਰ ਬੇਦੀ, 30 ਅਕਤੂਬਰ (ਢੀਂਡਸਾ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਲੈ ਕੇ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲਾ ਦੀ ਸੰਸਥਾ ਸੀ.ਸੀ.ਆਰ.ਟੀ. ਨਵੀਂ ਦਿੱਲੀ ਰਾਹੀਂ ਆਪਣੇ ਜ਼ਿਲ੍ਹਾ ਰਿਸੋਰਸ ਪਰਸਨ ਹਰਦੀਪ ਸਿੰਘ ਦੀ ਅਗਵਾਈ ਵਿਚ ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਦੇ ਸਹਿਯੋਗ ਨਾਲ ਲਗਾਈ ਗਈ। ਇਸ ਵਰਕਸ਼ਾਪ ਵਿਚ ਸਕੂਲ ਦੇ ਕਰੀਬ 300 ਵਿਦਿਆਰਥੀਆਂ ਨੇ ਵੱਖ-ਵੱਖ ਪੇਂਟਿੰਗ ਮੁਕਾਬਲਿਆਂ, ਕੁਇਜ਼ ਮੁਕਾਬਲਿਆਂ ਅਤੇ ਭਾਸ਼ਣ ਮੁਕਾਬਲਿਆਂ ਵਿਚ ਭਾਗ ਲਿਆ। ਵਰਕਸ਼ਾਪ ਦੌਰਾਨ ਕਰਵਾਏ ਸੈਮੀਨਾਰ ਨੂੰ ਰਿਸੋਰਸ ਪਰਸਨ ਭਾਈ ਸਤਨਾਮ ਸਿੰਘ ਰੋਪੜ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ, ਫਿਲਾਸਫੀ ਤੇ ਸ਼ਹੀਦੀ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਨਵਤਾ ਦੀ ਭਲਾਈ ਅਤੇ ਮਨੁੱਖੀ ਆਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ। ਲੈਕਚਰਾਰ ਦਰਸ਼ਨ ਸਿੰਘ ਤੇ ਮਾ. ਅਰਜਨ ਸਿੰਘ ਵਲੋਂ ਗੁਰੂ ਜੀ ਦੇ ਜੀਵਨ ਫਲਸਫੇ ਦੀ ਮਹੱਤਤਾ ਦੱਸੀ। ਪ੍ਰਿੰਸੀਪਲ ਅਨਿਲ ਕੁਮਾਰ ਨੇ ਸੀ.ਸੀ.ਆਰ.ਟੀ. ਵਲੋਂ ਸਕੂਲ ਵਿਚ ਗੁਰੂ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਰਕਸ਼ਾਪ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਗੁਰੂ ਜੀ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਵਰਕਸ਼ਾਪ ਦੇ ਆਗਾਜ਼ ਮੌਕੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਦੇ ਮਾਣਯੋਗ ਸਕੱਤਰ ਸਾਹਿਬ ਦਾ ਸੰਦੇਸ਼ ਵੀ ਸਕਰੀਨ ਤੇ ਸੁਣਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਸੀ.ਸੀ.ਆਰ.ਟੀ ਦੇ ਡੀ.ਆਰ.ਪੀ ਹਰਦੀਪ ਸਿੰਘ ਨੇ ਕਿਹਾ ਕਿ ਮਨਿਸਟਰੀ ਆਫ ਕਲਚਰ ਦੀ ਸੰਸਥਾ ਸੈਂਟਰ ਫਾਰ ਕਲਚਰਲ ਰਿਸੋਰਸਜ਼ ਵਲੋਂ ਡਾਇਰੈਕਟਰ ਪੁਪੰਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਡਿਪਟੀ ਡਾਇਰੈਕਟਰ ਰਾਹੁਲ ਕੁਮਾਰ ਦੀ ਅਗਵਾਈ ਵਿਚ ਦੇਸ਼ ਭਰ ਵਿਚ ਦੇ 250 ਸਕੂਲਾਂ ਵਿਚ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ। ਉਹਨਾਂ ਨੇ ਸਕੂਲ ਪ੍ਰਬੰਧਕਾਂ ਦਾ ਵਰਕਸ਼ਾਪ ਨੂੰ ਸਫਲ ਬਣਾੳੇਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਗੁਰੁ ਜੀ ਦੇ ਜੀਵਨ ਅਤੇ ਸ਼ਹੀਦੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਨੂੰ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਦੇਖਿਆ। ਪੇਂਟਿੰਗ ਮੁਕਾਬਲਿਆਂ ਵਿਚ ਮਨੀਸ਼ ਕੁਮਾਰ, ਲਵਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਭਾਸਣ ਮੁਕਾਬਲੇ ਵਿਚ ਹਰਪ੍ਰੀਤ ਕੌਰ, ਅਰਸ਼ਵੀਰ ਸਿੰਘ ਤੇ ਵੰਸ਼ਿਕਾ ਨੇ ਪਹਿਲੇ ਤਿੰਨ ਸਥਾਨ ਜਿੱਤੇ। ਕੁਇਜ਼ ਮੁਕਾਬਲੇ ਵਿਚ ਚੰਦਨ ਸ਼ਰਮਾ, ਤਾਣਵੀ ਤੇ ਨਵਜੋਤ ਕੌਰ ਦੀ ਟੀਮ ਨੇ ਪਹਿਲਾ ਅਤੇ ਰੋਹਿਤ, ਸਰਬਜੋਤ ਸਿੰਘ, ਸੰਦੀਪ ਕੁਮਾਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਭਾਈ ਸਤਨਾਮ ਸਿੰਘ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਦਕਿ ਅੱਵਲ ਆਏ ਵਿਦਿਆਰਥੀਆਂ ਅਤੇ ਮੁਕਾਬਲੇ ਕਰਵਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਲੈਕ. ਦਰਸ਼ਨ ਸਿੰਘ ਨੇ ਬਾਖੂਬੀ ਨਿਭਾਇਆ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਵਰਕਸ਼ਾਪ ਨੂੰ ਸਫਲ ਬਣਾਉਣ ਲਈ ਲੈਕ. ਅਸ਼ਵਨੀ ਕੁਮਾਰ, ਮਾ. ਅਰਜਨ ਸਿੰਘ, ਮੈਡਮ ਨੀਰਜ, ਮੈਡਮ ਜਸਵੰਤ ਕੌਰ, ਗੁਰਿੰਦਰ ਕੌਰ, ਧਰਮਿੰਦਰ ਕੁਮਾਰ, ਰਮਨ ਕੁਮਾਰ ਅਤੇ ਰਜਨੀ ਬਾਲਾ ਨੇ ਸਹਿਯੋਗ ਦਿੱਤਾ ।