ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਬਕਾ ਡੀ . ਆਈ . ਜੀ . ਦਲਜੀਤ ਰਾਣਾ ਦੇ ਹੱਕ ਵਿਚ ਹੋਇਆ ਭਰਵਾਂ ਇਕੱਠ
ਸ਼੍ਰੀ ਅਨੰਦਪੁਰ ਸਾਹਿਬ, 25 ਅਕਤੂਬਰ (ਜੇ ਐਸ ਨਿੱਕੂਵਾਲ)- ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਦਸਮੇਸ਼ ਨਗਰ ਨਿੱਕੂਵਾਲ ਮੋੜ ਵਿਖੇ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਆਗੂ ਹਲਕੇ ਦੀ ਸਿਆਸਤ ਵਿਚ ਸਥਾਨਕ ਉਮੀਦਵਾਰ ਦੀ ਭੂਮਿਕਾ ਨੂੰ ਲੈ ਕੇ ਇਲਾਕੇ ਦੇ ਲੋਕ ਇੱਕ ਮੰਚ ’ਤੇ ਇਕੱਠੇ ਹੋਏ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪੰਚਾਂ, ਸਰਪੰਚਾਂ, ਸਮਾਜ ਸੇਵੀਆਂ ਅਤੇ ਹੋਰ ਮੁਹਤਬਰ ਵਿਅਕਤੀਆਂ ਨੇ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਵਲੋਂ ਹਲਕੇ ਤੋਂ ਬਾਹਰੀ ਉਮੀਦਵਾਰ ਉਤਾਰਨ ਦੀ ਬਜਾਏ ਇੱਥੋਂ ਦੇ ਜੰਮਪਲ ਵਿਅਕਤੀ ਨੂੰ ਹੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਸ਼੍ਰੀ ਅਨੰਦਪੁਰ ਸਾਹਿਬ, 25 ਅਕਤੂਬਰ (ਜੇ ਐਸ ਨਿੱਕੂਵਾਲ)- ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਦਸਮੇਸ਼ ਨਗਰ ਨਿੱਕੂਵਾਲ ਮੋੜ ਵਿਖੇ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਆਗੂ ਹਲਕੇ ਦੀ ਸਿਆਸਤ ਵਿਚ ਸਥਾਨਕ ਉਮੀਦਵਾਰ ਦੀ ਭੂਮਿਕਾ ਨੂੰ ਲੈ ਕੇ ਇਲਾਕੇ ਦੇ ਲੋਕ ਇੱਕ ਮੰਚ ’ਤੇ ਇਕੱਠੇ ਹੋਏ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪੰਚਾਂ, ਸਰਪੰਚਾਂ, ਸਮਾਜ ਸੇਵੀਆਂ ਅਤੇ ਹੋਰ ਮੁਹਤਬਰ ਵਿਅਕਤੀਆਂ ਨੇ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਵਲੋਂ ਹਲਕੇ ਤੋਂ ਬਾਹਰੀ ਉਮੀਦਵਾਰ ਉਤਾਰਨ ਦੀ ਬਜਾਏ ਇੱਥੋਂ ਦੇ ਜੰਮਪਲ ਵਿਅਕਤੀ ਨੂੰ ਹੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਭਰਵੇਂ ਇਕੱਠ ਦੌਰਾਨ ਸਾਬਕਾ ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਦੇ ਹੱਕ ਵਿਚ ਬੁਲੰਦ ਆਵਾਜ਼ ਚੁੱਕੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਲੰਮੇ ਸਮੇਂ ਤੋਂ ਕਈ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਮੇਂ-ਸਮੇਂ ’ਤੇ ਬਾਹਰੋਂ ਆਏ ਉਮੀਦਵਾਰਾਂ ਨੇ ਇੱਥੋਂ ਚੋਣਾਂ ਜਿੱਤੀਆਂ, ਪਰ ਹਲਕੇ ਦੀਆਂ ਲੋੜਾਂ ਅਤੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਵਿਕਾਸ ਨਹੀਂ ਹੋ ਸਕਿਆ।ਉਨ੍ਹਾਂ ਦੋਸ਼ ਲਾਇਆ ਕਿ ਹਲਕੇ ਵਿਚੋਂ ਹੋਣ ਵਾਲੀ ਮਾਈਨਿੰਗ ਰਾਹੀਂ ਲੱਖਾਂ-ਕਰੋੜਾਂ ਰੁਪਏ ਦੇ ਸਰੋਤਾਂ ਦਾ ਲਾਭ ਬਾਹਰਲੇ ਖੇਤਰਾਂ ਨੂੰ ਮਿਲਦਾ ਰਿਹਾ ਅਤੇ ਹਲਕੇ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਅਤੇ ਸਹੂਲਤਾਂ ਦਾ ਲਾਭ ਵੀ ਸਥਾਨਕ ਲੋਕਾਂ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚਿਆ। ਬੁਲਾਰਿਆਂ ਵਿਚ ਟਿੱਕਾ ਜਸਵੀਰ ਚੰਦ ਭਲਾਣ, ਭਾਜਪਾ ਦਾ ਸੀਨੀਅਰ ਆਗੂ ਕੁਲਵੰਤ ਸਿੰਘ ਬਾਠ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਵਾਲੀਆ, ਡਾ. ਰਵਿੰਦਰ ਦੀਵਾਨ, ਰਣਜੀਤ ਸਿੰਘ ਓਲੰਪੀਅਨ, ਪ੍ਰਦੀਪ ਸੋਨੀ ਆਦਿ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਸ਼ਿਆਂ ਦੇ ਪ੍ਰਭਾਵ ਤੋਂ ਨੌਜੁਆਨ ਪੀੜ੍ਹੀ ਨੂੰ ਬਚਾਉਣ, ਮਾੜੀਆਂ ਸਿਹਤ ਸਹੂਲਤਾਂ ਆਦਿ ਤੇ ਵੀ ਗੰਭੀਰ ਚਰਚਾ ਕਰਦੇ ਹੋਏ ਇਲਾਕੇ ਤੋਂ ਬਾਹਰੀ ਉਮੀਦਵਾਰਾਂ ਨੂੰ ਇਸ ਵਰਤਾਰੇ ਲਈ ਦੋਸ਼ੀ ਠਹਿਰਾਇਆ। ਅੰਤ ਵਿਚ ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਵਲੋਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਇਲਾਕੇ ਦੇ ਲੋਕ ਸਥਾਨਕ ਉਮੀਦਵਾਰ ਨੂੰ ਇਸ ਹਲਕੇ ਦੀ ਨੁਮਾਇੰਦਗੀ ਦਾ ਮੌਕਾ ਦਿੰਦੇ ਹਨ, ਤਾਂ ਉਹ ਇਲਾਕੇ ਦੀ ਨੁਹਾਰ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਅਜੋਕ ਸਮੇਂ ਅੰਦਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਅਤੇ ਇਲਾਕੇ ਅੰਦਰ ਬੇਰੁਜ਼ਗਾਰੀ ਸਾਰਿਆਂ ਤੋਂ ਵੱਡਾ ਤੇ ਗੰਭੀਰ ਮਸਲਾ ਹੈ। ਅਜਿਹੀਆਂ ਸਮੱਸਿਆਵਾਂ ਨੂੰ ਸਥਾਨਕ ਉਮੀਦਵਾਰ ਸਮਝ ਕੇ ਹੱਲ ਕਰ ਸਕਦਾ ਹੈ।ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਬਲਵੀਰ ਸਿੰਘ ਭੀਰੀ ਵਲੋਂ ਕੀਤੀ ਗਈ। ਇਸ ਮੌਕੇ ਗੁਰਨਾਮ ਸਿੰਘ ਠੇਕੇਦਾਰ, ਪ੍ਰਦੀਪ ਸੋਨੀ, ਪਰਮਜੀਤ ਸਿੰਘ ਓਲੰਪੀਅਨ, ਹਰਜਿੰਦਰ ਸਿੰਘ ਗੱਜਪੁਰ, ਕੈਪਟਨ ਬਹਾਦਰ ਸਿੰਘ, ਹੈੱਡ ਕਲਰਕ ਸ਼ਿਵ ਕੁਮਾਰ, ਕੈਪਟਨ ਸਵਿਕਰ ਚੰਦ, ਸੁਰਿੰਦਰਪਾਲ ਸਿੰਘ ਢੇਰ, ਜਸਵੀਰ ਸਿੰਘ ਢੇਰ, ਮਾ. ਹਰਬਖਸ਼ ਸਿੰਘ, ਖੁਸਹਾਲ ਸਿੰਘ ਬਰੂਵਾਲ, ਯੁਗਰਾਜ ਸਿੰਘ ਸੈਣੀ, ਪ੍ਰਤਾਪ ਸਿੰਘ ਸੈਣੀ, ਰਾਜ ਸਿੰਘ ਨੰਗਲ, ਬੋਬੀ ਬੱਢਲ, ਜੋਗਿੰਦਰ ਸਿੰਘ ਮੋਮੂ, ਗੁਰਮੇਲ ਸਿੰਘ ਚੱਠਾ, ਠਾਕੁਰ ਜਰਨੈਲ ਸਿੰਘ, ਗਿਆਨ ਗਿਰੀ ਢੇਰ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ ਕੀਰਤਪੁਰ ਸਾਹਿਬ, ਰਾਣਾ ਦਵਿੰਦਰ ਸਿੰਘ, ਮਹਿੰਦਰਪਾਲ ਸਿੰਘ ਢੇਰ, ਗੁਰਦਿਆਲ ਸਿੰਘ, ਗੁਰਚਰਨ ਸਿੰਘ, ਸ਼ਿੰਗਾਰਾ ਸਿੰਘ, ਭੁਪਿੰਦਰ ਸਿੰਘ, ਬਲਵੀਰ ਸਿੰਘ ਭੱਟੋ, ਡਾ. ਕਮਲਜੀਤ ਸਿੰਘ ਚਨੌਲੀ, ਮਦਨ ਲਾਲ, ਧੰਨਾ ਸਿੰਘ, ਰਣਜੀਤ ਸਿੰਘ ਦਬੂੜ, ਰਜਿੰਦਰ ਸਿੰਘ ਦਬੂੜ, ਕੈਪ: ਦਰਸ਼ਨ ਸਿੰਘ, ਅਜੈਬ ਸਿੰਘ ਫੌਜੀ, ਰਵਿੰਦਰ ਸਿੰਘ ਪਟਵਾਰੀ, ਦਲੇਰ ਸਿੰਘ, ਗੁਰਨਾਮ ਸਿੰਘ ਨੰਬਰਦਾਰ, ਦਵਿੰਦਰ ਸਿੰਘ ਸੂਬੇਦਾਰ, ਕਰਮ ਸਿੰਘ ਨਾੜ, ਕੈਪ: ਹੁਸ਼ਿਆਰ ਸਿੰਘ, ਜਗਤਾਰ ਸਿੰਘ ਬਰੋਟਾ, ਹਰਪਾਲ ਸਿੰਘ ਮਾਂਗੇਵਾਲ, ਭੁਪਿੰਦਰ ਸਿੰਘ ਰਾਣਾ, ਐਡ. ਰਵਿੰਦਰ ਸਿੰਘ, ਪਰਮਵੀਰ ਸਿੰਘ, ਗੁਲਜਾਰ ਸਿੰਘ, ਰਿੰਕੂ ਅੱਤਰੀ, ਕਰਮ ਚੰਦ, ਨਰਿੰਦਰ ਸਿੰਘ ਬਰੂਵਾਲ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।