ਪੰਜਾਬ ਬਚਾਓ ਮੁਹਿੰਮ ਦੇ ਅੰਤਲੇ ਦਿਨ ਸਰਸਾ ਨੰਗਲ ’ਚ ਲਏ ਲੋਕਾਂ ਦੇ ਸੁਝਾਅ
ਭਰਤਗੜ੍ਹ, 24 ਅਕਤੂਬਰ (ਜਸਬੀਰ ਸਿੰਘ ਬਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨਾਲ ਸਿੱਧੇ ਰਾਬਤੇ ਨੂੰ ਕਾਇਮ ਰੱਖਣ ਦੇ ਮੰਤਵ ਨਾਲ ਆਰੰਭੀ ਪੰਜਾਬ ਬਚਾਓ ਮੁਹਿੰਮ ਤਹਿਤ ਅੱਜ ਸਰਸਾ ਨੰਗਲ ’ਚ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਰੇਸ਼ਮ ਕੌਰ ਦੇ ਨਿਵਾਸ ’ਤੇ ਸਰਕਲ ਭਰਤਗੜ੍ਹ ਦੇ ਪ੍ਰਧਾਨ ਜਥੇਦਾਰ ਹਰਮੇਸ਼ ਸਿੰਘ ਅਟਾਰੀ ਦੀ ਅਗਵਾਈ ’ਚ ਪੰਜਾਬ ਬਚਾਓ ਮੁਹਿੰਮ ਦੇ ਅੰਤਲੇ ਦਿਨ ਲੋਕਾਂ ਦੇ ਸੁਝਾਅ ਇਕੱਤਰ ਕੀਤੇ। ਇਸ ਦੌਰਾਨ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਕੌਮੀ ਜਥੇਬੰਦਕ ਸਕੱਤਰ ਜਥੇਦਾਰ ਜਰਨੈਲ ਸਿੰਘ ਸਹੋਤਾ, ਸਾਬਕਾ ਸਰਪੰਚ ਕਰਮਜੀਤ ਕੌਰ, ਦਿਲਬਾਗ ਸਿੰਘ ਪੰਮੀ, ਹਰੀ ਸਿੰਘ ਲਾਦੀ, ਬੀਬੀ ਪਰਮਜੀਤ ਕੌਰ, ਸੀਤਲ ਕੌਰ, ਕੁਲਦੀਪ ਕੌਰ, ਜਸਵੀਰ ਕੌਰ, ਬੰਤ ਸਿੰਘ, ਬਹਾਦਰ ਸਿੰਘ, ਜੀਤ ਸਿੰਘ, ਸੁਖਜਿੰਦਰ ਸਿੰਘ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ।
ਭਰਤਗੜ੍ਹ, 24 ਅਕਤੂਬਰ (ਜਸਬੀਰ ਸਿੰਘ ਬਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨਾਲ ਸਿੱਧੇ ਰਾਬਤੇ ਨੂੰ ਕਾਇਮ ਰੱਖਣ ਦੇ ਮੰਤਵ ਨਾਲ ਆਰੰਭੀ ਪੰਜਾਬ ਬਚਾਓ ਮੁਹਿੰਮ ਤਹਿਤ ਅੱਜ ਸਰਸਾ ਨੰਗਲ ’ਚ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਰੇਸ਼ਮ ਕੌਰ ਦੇ ਨਿਵਾਸ ’ਤੇ ਸਰਕਲ ਭਰਤਗੜ੍ਹ ਦੇ ਪ੍ਰਧਾਨ ਜਥੇਦਾਰ ਹਰਮੇਸ਼ ਸਿੰਘ ਅਟਾਰੀ ਦੀ ਅਗਵਾਈ ’ਚ ਪੰਜਾਬ ਬਚਾਓ ਮੁਹਿੰਮ ਦੇ ਅੰਤਲੇ ਦਿਨ ਲੋਕਾਂ ਦੇ ਸੁਝਾਅ ਇਕੱਤਰ ਕੀਤੇ। ਇਸ ਦੌਰਾਨ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਕੌਮੀ ਜਥੇਬੰਦਕ ਸਕੱਤਰ ਜਥੇਦਾਰ ਜਰਨੈਲ ਸਿੰਘ ਸਹੋਤਾ, ਸਾਬਕਾ ਸਰਪੰਚ ਕਰਮਜੀਤ ਕੌਰ, ਦਿਲਬਾਗ ਸਿੰਘ ਪੰਮੀ, ਹਰੀ ਸਿੰਘ ਲਾਦੀ, ਬੀਬੀ ਪਰਮਜੀਤ ਕੌਰ, ਸੀਤਲ ਕੌਰ, ਕੁਲਦੀਪ ਕੌਰ, ਜਸਵੀਰ ਕੌਰ, ਬੰਤ ਸਿੰਘ, ਬਹਾਦਰ ਸਿੰਘ, ਜੀਤ ਸਿੰਘ, ਸੁਖਜਿੰਦਰ ਸਿੰਘ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ। ਜਥੇਦਾਰ ਹਰਮੇਸ਼ ਸਿੰਘ ਅਟਾਰੀ ਨੇ ਕਿਹਾ ਕਿ ਲੋਕਾਂ ਦੀਆਂ ਦਿੱਕਤਾਂ ਨੂੰ ਨੇੜਿਓਂ ਸਮਝਣ, ਇਨ੍ਹਾਂ ਦੇ ਹੱਲ, ਪੰਜਾਬ ਦੀ ਬਿਹਤਰੀ ਅਤੇ ਵਿਕਾਸ ਲਈ ਲੋਕਾਂ ਦੇ ਸੁਝਾਅ ਇਕੱਤਰ ਕਰਨ ਲਈ ਪੰਜਾਬ ਬਚਾਓ ਮੁਹਿੰਮ ਤਹਿਤ ਭਰਤਗੜ੍ਹ ਸਰਕਲ ਦੇ ਸਾਰੇ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕੀਤਾ ਸੀ, ਪਾਰਟੀ ਨਾਲ ਜੁੜੇ ਵਿਅਕਤੀਆਂ ਤੋਂ ਇਲਾਵਾ ਹੋਰਨਾਂ ਪਾਰਟੀਆਂ ਨਾਲ ਜੁੜੇ ਸਮਰਥਕਾਂ ਨੇ ਵੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ’ਚ ਰੁਚੀ ਦਿਖਾਈ ਹੈ, ਇਨ੍ਹਾਂ ਦੱਸਿਆ ਕਿ ਸਾਰੇ ਪਿੰਡਾਂ ਦੇ ਲੋਕਾਂ ਦੇ ਸੁਝਾਅ ਇਕੱਤਰ ਕਰਕੇ ਅੱਜ ਪਾਰਟੀ ਦੇ ਉਚ ਨੇਤਾਵਾਂ ਨੂੰ ਭੇਜ ਰਹੇ ਹਾਂ ਤਾਂ ਕਿ ਵਿਧਾਨ ਸਭਾ ਚੋਣਾਂ ਤੋਂ ਯੋਗ ਸੁਝਾਵਾਂ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ’ਚ ਸ਼ਾਮਿਲ ਕਰਵਾਇਆ ਜਾ ਸਕੇ। ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ ਨੇ ਕਿਹਾ ਕਿ 2022 ’ਚ ਬਦਲਾਅ ਦੇ ਨਾਂਅ ’ਤੇ ਸੂਬੇ ਦੀ ਵਾਗਡੋਰ ਸੰਭਾਲਣ ਵਾਲੀ ਮੌਜੂਦਾ ਸਰਕਾਰ ਆਪਣੇ ਵਾਅਦੇ ਪੂਰੇ ਕਰਨ ’ਚ ਅਸਫ਼ਲ ਰਹੀ ਹੈ, ਇਨ੍ਹਾਂ ਦੇ ਕਾਰਜਕਾਲ ਦੌਰਾਨ ਮੁਲਾਜ਼ਮ ਡੀ ਏ ਦਾ ਭੁਗਤਾਨ ਨਾ ਹੋਣ ਅਤੇ ਕਿਸਾਨ ਆਪਣੇ ਮਸਲੇ ਹੱਲ ਨਾ ਕਾਰਨ ਪ੍ਰੇਸ਼ਾਨ ਹਨ, ਜਦਕਿ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀਆਂ ਦਿੱਕਤਾਂ ਨੂੰ ਸੁਲਝਾਉਣ ਦੇ ਨਾਲ-ਨਾਲ ਪੰਜਾਬੀਆਂ ਦੇ ਮੁਢਲੇ ਹੱਕ ਅਨੁਸਾਰ ਬਾਹਰੀ ਰਾਜਾਂ ਦੇ ਨੌਜਵਾਨਾਂ ਨੂੰ ਸਰਕਾਰੀ ਸੇਵਾਵਾਂ ਤੋਂ ਲਾਂਭੇ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਦੇਵੇ, ਕਿਸਾਨਾਂ ਅਤੇ ਮੁਲਾਜ਼ਮਾਂ ਦੇ ਮਸਲੇ ਤੁਰੰਤ ਵਿਚਾਰਨ ਦੀ ਲੋੜ ਹੈ।