ਪੁਰਖਾਲੀ ਵਿਖੇ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 14 ਵਾਂ ਛੋਟਾ ਕੁਸ਼ਤੀ ਦੰਗਲ ਕੱਲ੍ਹ
ਪੁਰਖਾਲੀ, 24 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪੁਰਖਾਲੀ ਵਿਖੇ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪਾਵਨ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ 14ਵਾਂ ਛੋਟਾ ਕੁਸ਼ਤੀ ਦੰਗਲ 26 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਅਖਾੜਿਆਂ ਤੋਂ ਪਹੁੰਚਣ ਵਾਲੇ ਨਾਮੀ ਪਹਿਲਵਾਨ ਆਪਣੇ ਦਾਅ-ਪੇਚ ਦਿਖਾਉਣਗੇ।
ਪੁਰਖਾਲੀ, 24 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪੁਰਖਾਲੀ ਵਿਖੇ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪਾਵਨ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ 14ਵਾਂ ਛੋਟਾ ਕੁਸ਼ਤੀ ਦੰਗਲ 26 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਅਖਾੜਿਆਂ ਤੋਂ ਪਹੁੰਚਣ ਵਾਲੇ ਨਾਮੀ ਪਹਿਲਵਾਨ ਆਪਣੇ ਦਾਅ-ਪੇਚ ਦਿਖਾਉਣਗੇ। ਇਸ ਸਬੰਧੀ ਪ੍ਰਬੰਧਕ ਕਾਲਾ ਪੁਰਖਾਲੀ ਵਲੋਂ ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚ ਕੇ ਅਖਾੜੇ ਵਿਚ ਘੁਲ਼ਨ ਵਾਲੇ ਪਹਿਲਵਾਨਾਂ ਅਤੇ ਬਾਹਰੋਂ ਆਏ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਖ਼ਾਸ ਅਪੀਲ ਕੀਤੀ ਗਈ ਹੈ। ਇਸ ਛੋਟੇ ਕੁਸ਼ਤੀ ਦੰਗਲ ਦਾ ਸਮੁੱਚਾ ਪ੍ਰਬੰਧ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਪੁਰਖਾਲੀ ਵਲੋਂ ਕੀਤਾ ਜਾ ਰਿਹਾ ਹੈ।