24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰੂਪਨਗਰ ਦੇ ਮੇਨ ਬਾਜ਼ਾਰ ’ ਚ ਗੋਦਾਮ ਨੂੰ ਭਿਆਨਕ ਅੱਗ , ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ

ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਮੇਨ ਬਾਜ਼ਾਰ ਦੀ ਸਬਜ਼ੀ ਮੰਡੀ ਨੇੜੇ ਕਾਰਪੇਟ, ਗਲੀਚੇ, ਦਰੀਆਂ ਅਤੇ ਮੈਟਾਂ ਦੇ ਹੋਲਸੇਲ ਵਪਾਰੀ ਪ੍ਰਵੀਨ ਕੁਮਾਰ ਸਿੰਗਲਾ ਦੇ ਗੋਦਾਮ ਵਿਚ ਸ਼ੁੱਕਰਵਾਰ ਤੜਕਸਾਰ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਹੈ। ਅੱਗ ਦੀ ਲਪੇਟ ਵਿਚ ਦੀਵਾਲੀ ਲਈ ਮੰਗਵਾਇਆ ਨਵਾਂ ਸਟਾਕ ਵੀ ਆ ਗਿਆ।

Ad Position 21
No active advertisement
ਘਟਨਾ ਸਥਾਨ ’ਤੇ ਪੁੱਜੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਐੱਸ.ਡੀ.ਐੱਮ. ਰੂਪਨਗਰ ਜਸਪ੍ਰੀਤ ਸਿੰਘ। (ਸੱਜੇ) ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਨੇੜੇ ਖੁਦ ਨਿਗਰਾਨੀ ਕਰ ਰਹੇ ਹਲਕਾ ਵਿਧਾਇਕ ਦਿਨੇਸ਼ ਚੱਢਾ। 24-10-2026
ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਮੇਨ ਬਾਜ਼ਾਰ ਦੀ ਸਬਜ਼ੀ ਮੰਡੀ ਨੇੜੇ ਕਾਰਪੇਟ, ਗਲੀਚੇ, ਦਰੀਆਂ ਅਤੇ ਮੈਟਾਂ ਦੇ ਹੋਲਸੇਲ ਵਪਾਰੀ ਪ੍ਰਵੀਨ ਕੁਮਾਰ ਸਿੰਗਲਾ ਦੇ ਗੋਦਾਮ ਵਿਚ ਸ਼ੁੱਕਰਵਾਰ ਤੜਕਸਾਰ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਹੈ। ਅੱਗ ਦੀ ਲਪੇਟ ਵਿਚ ਦੀਵਾਲੀ ਲਈ ਮੰਗਵਾਇਆ ਨਵਾਂ ਸਟਾਕ ਵੀ ਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ’ਤੇ ਦੇਰ ਸ਼ਾਮ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਦੀਆਂ 23 ਗੱਡੀਆਂ ਨੇ ਅੱਗ ਬੁਝਾਉਣ ਲਈ ਜੱਦੋ-ਜਹਿਦ ਕੀਤੀ। ਇਸ ਦੌਰਾਨ ਅੱਗ ਨੂੰ ਨੇੜਲੀਆਂ ਦੁਕਾਨਾਂ ਤੱਕ ਫੈਲਣ ਤੋਂ ਰੋਕਣ ਲਈ ਵੀ ਲਗਾਤਾਰ ਯਤਨ ਕੀਤੇ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਦਿਨੇਸ਼ ਚੱਢਾ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਅੱਗ ਬੁਝਾਉਣ ਦੇ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਬਚਾਅ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਥਿਤੀ ਨੂੰ ਸੰਭਾਲਣ ਅਤੇ ਬਾਜ਼ਾਰ ਦੀਆਂ ਹੋਰ ਦੁਕਾਨਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਦਿੱਤਾ। ਵਿਧਾਇਕ ਨੇ ਪੀੜਤ ਵਪਾਰੀ ਪ੍ਰਵੀਨ ਕੁਮਾਰ ਸਿੰਗਲਾ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟਾਇਆ ਅਤੇ ਇਸ ਔਖੀ ਘੜੀ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲੈਂਦਿਆਂ ਪੀੜਤ ਵਪਾਰੀ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਜਲਣਸ਼ੀਲ ਸਾਮਾਨ ਕਾਰਨ ਅੱਗ ਬੁਝਾਉਣ ’ਚ ਆਈਆਂ ਮੁਸ਼ਕਿਲਾਂ ਜਾਣਕਾਰੀ ਅਨੁਸਾਰ, ਗੋਦਾਮ ਦੇ ਨੇੜੇ ਸਥਿਤ ਖਾਟੂ ਸ਼ਿਆਮ ਜੀ ਦੇ ਮੰਦਰ ਵਿਚ ਰਹਿੰਦੇ ਪੁਜਾਰੀ ਨੇ ਤੜਕੇ ਕਰੀਬ 3 ਵਜੇ ਅੱਗ ਲੱਗਣ ਦਾ ਪਤਾ ਲੱਗਣ ’ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਗੋਦਾਮ ਵਿੱਚ ਵੱਡੀ ਮਾਤਰਾ ਵਿਚ ਪਲਾਸਟਿਕ ਦਾ ਸਾਮਾਨ, ਦਰੀਆਂ, ਮੈਟਾਂ ਅਤੇ ਹੋਰ ਜਲਣਸ਼ੀਲ ਵਸਤਾਂ ਪਈਆਂ ਹੋਣ ਕਾਰਨ ਅੱਗ ਬੁਝਾਉਣ ਵਿੱਚ ਕਾਫ਼ੀ ਮੁਸ਼ਕਿਲਾਂ ਆਈਆਂ। ਨਾਜਾਇਜ਼ ਕਬਜ਼ਿਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਾਹ ਮਿਲਣਾ ਹੋਇਆ ਔਖਾ ਰੂਪਨਗਰ ਦੇ ਮੇਨ ਬਾਜ਼ਾਰ ਵਿੱਚ ਲੱਗੀ ਭਿਆਨਕ ਅੱਗ ਨੇ ਤੰਗ ਸੜਕਾਂ ਅਤੇ ਦੁਕਾਨਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਨੂੰ ਉਜਾਗਰ ਕਰ ਦਿੱਤਾ। ਦੁਕਾਨਾਂ ਦੇ ਬਾਹਰ ਵਧਾਏ ਸ਼ੈੱਡਾਂ ਅਤੇ ਛੱਜਿਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਨੂੰ ਗੋਦਾਮ ਤੱਕ ਪਹੁੰਚਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਅੱਗ ਬੁਝਾਉਣ ਲਈ ਦੂਰੋਂ ਹੀ ਪਾਣੀ ਦੀਆਂ ਪਾਈਪਾਂ ਵਿਛਾਉਣੀਆਂ ਪਈਆਂ। ਦੂਰੀ ਤੋਂ ਪਾਣੀ ਪਹੁੰਚਾਉਣ ਅਤੇ ਪੰਪਾਂ ਸਬੰਧੀ ਆਈਆਂ ਦਿੱਕਤਾਂ ਕਾਰਨ ਅੱਗ ਬੁਝਾਉਣ ਦੇ ਕਾਰਜਾਂ ਵਿੱਚ ਮੁਸ਼ਕਿਲਾਂ ਆਉਣ ਦੇ ਦੋਸ਼ ਵੀ ਲੱਗੇ। ਦੀਵਾਲੀ ਲਈ ਮੰਗਵਾਇਆ ਸਾਮਾਨ ਵੀ ਸੜਿਆ ਵਪਾਰੀ ਪ੍ਰਵੀਨ ਕੁਮਾਰ ਸਿੰਗਲਾ ਅਨੁਸਾਰ, ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਵੱਡੀ ਮਾਤਰਾ ਵਿੱਚ ਨਵਾਂ ਸਾਮਾਨ ਮੰਗਵਾਇਆ ਗਿਆ ਸੀ, ਜਿਸ ਦੀ ਅਦਾਇਗੀ ਵੀ ਹੋਣੀ ਬਾਕੀ ਸੀ। ਅੱਗ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਵੱਡਾ ਝਟਕਾ ਲੱਗਿਆ ਹੈ। ਤਿੰਨ ਧੀਆਂ ਦੇ ਪਿਤਾ ਵਪਾਰੀ ਲਈ ਇਹ ਹਾਦਸਾ ਗੰਭੀਰ ਆਰਥਿਕ ਸੰਕਟ ਬਣ ਗਿਆ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਵਪਾਰੀ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਮੁੜ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ। ਇਸ ਦੇ ਨਾਲ ਹੀ ਵਪਾਰੀ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਵੀ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ। ਗੋਦਾਮ ਵਿਚ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਵਪਾਰੀ ਨੇ ਸ਼ਾਰਟ ਸਰਕਟ ਜਾਂ ਕਿਸੇ ਵੱਲੋਂ ਸੁੱਟੀ ਸਿਗਰਟ ਦੀ ਚੰਗਿਆੜੀ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਪ੍ਰਗਟਾਇਆ ਹੈ, ਪਰ ਕਿਸੇ ਵੀ ਕਾਰਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਐੱਨ.ਜੀ.ਟੀ. ਦੀ ਰੋਕ ਦੇ ਬਾਵਜੂਦ ਮਾਈਨਿੰਗ ਜਾਰੀ ਹੋਣ ਦੇ ਦੋਸ਼ ਅਗਲੀ ਖ਼ਬਰ ਜ਼ਿਲ੍ਹੇ ਵਿਚ ਵੱਖ - ਵੱਖ ਪਾਬੰਦੀਆਂ ਲਾਗੂ
Ad Position 24