19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਰਕਾਰੀ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਯੁਵਾ ਕੌਸ਼ਲ ਉਤਸਵ ’ ਚ ਮਾਰੀਆਂ ਮੱਲਾਂ

ਨੂਰਪੁਰ ਬੇਦੀ, 18 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ, ਰੂਪਨਗਰ ਵਿਖੇ ਕਰਵਾਏ ਗਏ ਯੁਵਾ ਕੌਸ਼ਲ ਉਤਸਵ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਪ੍ਰਿੰ ਪਾਖਰ ਸਿੰਘ ਦੀ ਰਹਿਨੁਮਾਈ ਅਤੇ ਗਾਈਡ ਅਧਿਆਪਕਾਂ ਮੈਡਮ ਸੁਮਨ ਦੇਵੀ ਤੇ ਮਾ ਦਵਿੰਦਰ ਬਾਲੇਵਾਲ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਤਿੰਨ ਸਥਾਨ ਹਾਸਲ ਕੀਤੇ। ਸਕੂਲ ਦੇ ਵਿਦਿਆਰਥੀਆਂ ਨੇ ਨਾਟਕ ਮੁਕਾਬਲੇ ਵਿਚ ਪਹਿਲਾ, ਸਕਿੱਟ ਮੁਕਾਬਲੇ ਵਿਚ ਦੂਜਾ ਅਤੇ ਡਾਂਸ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 19-10-2026
ਨੂਰਪੁਰ ਬੇਦੀ, 18 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ, ਰੂਪਨਗਰ ਵਿਖੇ ਕਰਵਾਏ ਗਏ ਯੁਵਾ ਕੌਸ਼ਲ ਉਤਸਵ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਪ੍ਰਿੰ ਪਾਖਰ ਸਿੰਘ ਦੀ ਰਹਿਨੁਮਾਈ ਅਤੇ ਗਾਈਡ ਅਧਿਆਪਕਾਂ ਮੈਡਮ ਸੁਮਨ ਦੇਵੀ ਤੇ ਮਾ ਦਵਿੰਦਰ ਬਾਲੇਵਾਲ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਤਿੰਨ ਸਥਾਨ ਹਾਸਲ ਕੀਤੇ। ਸਕੂਲ ਦੇ ਵਿਦਿਆਰਥੀਆਂ ਨੇ ਨਾਟਕ ਮੁਕਾਬਲੇ ਵਿਚ ਪਹਿਲਾ, ਸਕਿੱਟ ਮੁਕਾਬਲੇ ਵਿਚ ਦੂਜਾ ਅਤੇ ਡਾਂਸ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਲੇ ਨਾਟਕ ‘ਮਾਂ ਦੀ ਆਵਾਜ਼’ ਰਾਹੀਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੋਸ਼ਲ ਮੀਡੀਆ ਵਿਸ਼ੇ ’ਤੇ ਆਧਾਰਿਤ ਸਕਿੱਟ ਵਿਚ ਦੂਜਾ ਅਤੇ ਡਾਂਸ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਿਆਤ, ਪੀ.ਵੀ.ਸੀ. ਏ.ਐਸ. ਚਾਵਲਾ, ਵੀ.ਸੀ. ਬੀ.ਐਸ. ਸਤਿਆਲ, ਈਵੈਂਟ ਕੋਆਰਡੀਨੇਟਰ ਆਸ਼ੂਤੋਸ਼ ਸ਼ਰਮਾ, ਕਲਚਰਲ ਕੋਆਰਡੀਨੇਟਰ ਡਾ. ਰਜਿੰਦਰ ਕੌਰ ਗਿੱਲ, ਐਡਮਿਸ਼ਨ ਕੋਆਰਡੀਨੇਟਰ ਬਾਲ ਕਿਸ਼ਨ ਅਤੇ ਅਸਿਸਟੈਂਟ ਲਾਇਬ੍ਰੇਰੀਅਨ ਰਾਜਪਾਲ ਸਿੰਘ ਸਮੇਤ ਹੋਰ ਯੂਨੀਵਰਸਿਟੀ ਸਟਾਫ਼ ਨੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸ ਮੌਕੇ ਗਾਈਡ ਅਧਿਆਪਕਾ ਮੈਡਮ ਸੁਮਨ ਦੇਵੀ, ਰਾਮ ਪਾਲ, ਭੁਵਨੇਸ਼ ਰਾਣਾ, ਮਨਪ੍ਰੀਤ ਸਿੰਘ, ਮਾ ਦਵਿੰਦਰ ਬਾਲੇਵਾਲ, ਮੈਡਮ ਆਰਤੀ, ਮੈਡਮ ਮਨੀਸ਼ਾ ਅਤੇ ਸੂਬੇਦਾਰ ਬਲਵੰਤ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਰੂਪਨਗਰ ’ਚ ਵਿਰਾਸਤੀ ਸੰਧੀ ਸਥਾਨ ਦੀ ਸੰਭਾਲ ਤੇ ਬੁਨਿਆਦੀ ਸਹੂਲਤਾਂ ਲਈ ਐਮ.ਪੀ. ਲੈੱਡ ਫ਼ੰਡ ’ਚੋਂ 10 ਲੱਖ ਰੁਪਏ ਦੇਣ ਦਾ ਐ...
Ad Position 24