17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਨੂੰ ਲੈ ਕੇ ਹੁਣ 8 ਦਸੰਬਰ ਨੂੰ ਹੋਵੇਗੀ ਅਗਲੀ ਪੇਸ਼ੀ

ਮੋਰਿੰਡਾ, 17 ਅਕਤੂਬਰ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਦਾ ਰੇੜਕਾ ਇੰਝ ਜਾਪਦਾ ਹੈ ਕਿ ਪਿਛਲੀ ਟਰਮ ਦੀ ਤਰਾਂ ਹੀ ਲੰਮਾ ਨਾ ਹੋ ਜਾਵੇ ਕਿਉਂਕਿ ਪਿਛਲੀ ਟਰਮ ਵਿਚ ਵੀ ਪ੍ਰਧਾਨ ਦੀ ਹੋਈ ਚੋਣ ਨੂੰ ਲੈ ਕੇ ਮਾਣਯੋਗ ਹਾਈਕੋਰਟ ਵਿਚ ਸਾਬਕਾ ਪ੍ਰਧਾਨ ਰਕੇਸ਼ ਕੁਮਾਰ ਬੱਗਾ ਨੇ ਕੇਸ ਪਾ ਦਿੱਤਾ ਸੀ। ਜਿਸ ਤੇ ਨਗਰ ਕੌਂਸਲ ਮੋਰਿੰਡਾ ਨੂੰ ਲਗਭਗ ਦੋ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਤੱਕ ਵੀ ਪ੍ਰਧਾਨ ਨਹੀਂ ਮਿਲਿਆ ਅਤੇ ਸ਼ਹਿਰ ਦੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਸਨ।

Ad Position 21
No active advertisement
ਅਜੀਤ ਡੈਸਕ 18-10-2026
ਮੋਰਿੰਡਾ, 17 ਅਕਤੂਬਰ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਦਾ ਰੇੜਕਾ ਇੰਝ ਜਾਪਦਾ ਹੈ ਕਿ ਪਿਛਲੀ ਟਰਮ ਦੀ ਤਰਾਂ ਹੀ ਲੰਮਾ ਨਾ ਹੋ ਜਾਵੇ ਕਿਉਂਕਿ ਪਿਛਲੀ ਟਰਮ ਵਿਚ ਵੀ ਪ੍ਰਧਾਨ ਦੀ ਹੋਈ ਚੋਣ ਨੂੰ ਲੈ ਕੇ ਮਾਣਯੋਗ ਹਾਈਕੋਰਟ ਵਿਚ ਸਾਬਕਾ ਪ੍ਰਧਾਨ ਰਕੇਸ਼ ਕੁਮਾਰ ਬੱਗਾ ਨੇ ਕੇਸ ਪਾ ਦਿੱਤਾ ਸੀ। ਜਿਸ ਤੇ ਨਗਰ ਕੌਂਸਲ ਮੋਰਿੰਡਾ ਨੂੰ ਲਗਭਗ ਦੋ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਤੱਕ ਵੀ ਪ੍ਰਧਾਨ ਨਹੀਂ ਮਿਲਿਆ ਅਤੇ ਸ਼ਹਿਰ ਦੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਸਨ। ਇਸ ਵਾਰ ਵੀ ਨਗਰ ਕੌਂਸਲ ਮੋਰਿੰਡਾ ਦੀ ਇਸ ਟਰਮ ਵਿਚ ਵੀ 10 ਜੁਲਾਈ 2026 ਨੂੰ ਪ੍ਰਧਾਨ ਦੀ ਚੋਣ ਤਾਂ ਹੋ ਗਈ ਪ੍ਰੰਤੂ ਕਾਂਗਰਸ ਪਾਰਟੀ ਦੇ ਕੌਂਸਲਰਾਂ ਵਲੋਂ ਮਾਣਯੋਗ ਹਾਈਕੋਰਟ ਵਿਚ ਪ੍ਰਧਾਨਗੀ ਨੂੰ ਲੈ ਕੇ ਕੇਸ ਪਾ ਦਿੱਤਾ ਗਿਆ ਸੀ। ਜਿਸਦੀਆਂ ਲਗਾਤਾਰ ਤਰੀਕਾਂ ਪੈਣ ਉਪਰੰਤ ਥੋੜ੍ਹੀ ਦੇਰ ਬਾਅਦ ਹੀ ਮਾਣਯੋਗ ਹਾਈਕੋਰਟ ਨੇ ਪ੍ਰਧਾਨ, ਵਾਈਸ ਪ੍ਰਧਾਨ ਅਤੇ ਸੀਨੀਅਰ ਵਾਈਸ ਪ੍ਰਧਾਨ ਦੀਆਂ ਤਾਕਤਾਂ ਖ਼ਤਮ ਕਰ ਦਿੱਤੀਆਂ ਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਨਗਰ ਕੌਂਸਲ ਮੋਰਿੰਡਾ ਦੀਆਂ ਤਾਕਤਾਂ ਦੇ ਦਿੱਤੀਆਂ ਸਨ। ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਮੋਰਿੰਡਾ ਕੌਂਸਲ ਦੇ ਪ੍ਰਧਾਨ ਦੀ ਚੋਣ ਹੋਈ ਨੂੰ ਬੀਤ ਚੁੱਕੇ ਹਨ। ਹੌਲੀ ਹੌਲੀ ਸਮਾਂ ਲੰਘਦਾ ਜਾ ਰਿਹਾ ਹੈ। ਜਿਸ ਨਾਲ ਸ਼ਹਿਰ ਦਾ ਵਿਕਾਸ ਦਿਨ ਪ੍ਰਤੀ ਦਿਨ ਪਛੜਦਾ ਜਾ ਰਿਹਾ ਹੈ। ਇਸਦੇ ਨਾਲ ਹੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਾਰਡ ਨੰਬਰ 1 ਤੋਂ ਕੌਂਸਲਰ ਗੂੰਜਨ ਸੂਦ ਨੇ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਨੂੰ ਸਮਰਥਨ ਦੇ ਦਿੱਤਾ ਹੈ। ਅਗਰ ਭਵਿੱਖ ਵਿਚ ਕੋਈ ਹੋਰ ਕੌਂਸਲਰ ਹਾਕਮ ਧੜੇ ਨਾਲ ਰਲ਼ ਜਾਂਦਾ ਹੈ ਤਾਂ ਫਿਰ ਜਗਪਾਲ ਸਿੰਘ ਜੌਲੀ ਨੂੰ ਪ੍ਰਧਾਨ ਦੀਆਂ ਸਾਰੀਆਂ ਤਾਕਤਾਂ ਦੁਬਾਰਾ ਮਿਲ ਸਕਦੀਆਂ ਹਨ। ਅਗਰ ਮੌਜੂਦਾ ਸਥਿਤੀ ਇਹੀ ਰਹੀ ਅਤੇ ਪ੍ਰਧਾਨਗੀ ਦੀ ਚੋਣ ਦੁਬਾਰਾ ਕਰਨੀ ਪਈ ਤਾਂ ਹਲਕਾ ਵਿਧਾਇਕ ਦੀ ਵੋਟ ਮਿਲਾ ਕੇ ਦੋਨਾਂ ਧਿਰਾਂ ਕੋਲ 8-8 ਵੋਟਾਂ ਹੋ ਜਾਣਗੀਆਂ। ਜਿਸ ਨਾਲ ਪ੍ਰਧਾਨਗੀ ਲਈ ਟਾਸ ਵੀ ਹੋ ਸਕਦਾ ਹੈ। ਟਾਸ ਦੌਰਾਨ ਪ੍ਰਧਾਨਗੀ ਕਿਸ ਨੂੰ ਮਿਲਦੀ ਹੈ ਇਹ ਤਾਂ ਸਮਾਂ ਹੀ ਤੈਅ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਚੱਲ ਰਹੇ ਯੁਵਕ ਮੇਲੇ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ ਐ... ਅਗਲੀ ਖ਼ਬਰ ਮਾਣਕੁਮਾਜਰਾ ’ ਚ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਜਾਰੀ , 40 ਤੋਂ ਵੱਧ ਟੀਮਾਂ ਲੈ ਰਹੀਆਂ ਹਨ ਭਾਗ
Ad Position 24