14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਲਓ ਜੀ , ਜੰਗਲਾਂ ਦੀ ਰਖਵਾਲੀ ਵਾਲਾ ਜੰਗਲਾਤ ਵਿਭਾਗ ਹੀ ਅਫ਼ਸਰਸ਼ਾਹੀ ਅਤੇ ਰਸੂਖਵਾਨਾ ਲੋਕਾਂ ’ ਤੇ ਹੋਇਆ ਪੂਰਾ ਮਿਹਰਬਾਨ ਵਾਤਾਵਰਨ ਪ੍ਰੇਮੀਆਂ ਨੇ ਜੰਗਲ ਬਚਾਉਣ ਦੀ ਕੀਤੀ ਮੰਗ

ਪੁਰਖਾਲੀ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਘਾੜ ਇਲਾਕੇ ਅੰਦਰ ਬੰਦ ਰਕਬੇ ਵਿਚ ਜੰਗਲਾਂ ਨਾਲ ਹੋ ਰਹੀ ਛੇੜਛਾੜ ਨੂੰ ਲੈ ਕੇ ਜੰਗਲਾਤ ਵਿਭਾਗ ਵੱਡੀ ਅਫ਼ਸਰਸ਼ਾਹੀ ਅਤੇ ਰਸੂਖਵਾਨ ਲੋਕਾਂ ’ਤੇ ਪੂਰਾ ਮਿਹਰਬਾਨ ਨਜ਼ਰ ਆ ਰਿਹਾ ਹੈ। ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ, ਸਿਕੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਮੋਹਨ ਸਿੰਘ, ਮਨਪ੍ਰੀਤ ਸਿੰਘ, ਜਸਵੀਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਨੇ ਦੋਸ਼ ਲਾਇਆ ਕਿ ਵਿਭਾਗ ਦਾ ਕਾਨੂੰਨ ਕੇਵਲ ਗ਼ਰੀਬ ਲੋਕਾਂ ਅਤੇ ਛੋਟੇ ਕਿਸਾਨਾਂ ਲਈ ਹੀ ਰਹਿ ਗਿਆ ਹੈ।

Ad Position 21
No active advertisement
ਇਲਾਕੇ ਦੇ ਜੰਗਲਾਂ ’ਚ ਰਸੂਖਵਾਨ ਲੋਕਾਂ ਵਲੋਂ ਮਸ਼ੀਨਾਂ ਦੀ ਮਦਦ ਰਾਹੀਂ ਕੱਢੇ ਰਸਤਿਆਂ ਅਤੇ ਦਰੱਖਤਾਂ ਨੂੰ ਪੁਜਾਏ ਜਾ ਰਹੇ ਨੁਕਸਾਨ ਦੀਆਂ ਤਸਵੀਰ। ਤਸਵੀਰਾਂ: ਅੰਮ੍ਰਿਤਪਾਲ ਸਿੰਘ ਬੰਟੀ 14-10-2026
ਪੁਰਖਾਲੀ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਘਾੜ ਇਲਾਕੇ ਅੰਦਰ ਬੰਦ ਰਕਬੇ ਵਿਚ ਜੰਗਲਾਂ ਨਾਲ ਹੋ ਰਹੀ ਛੇੜਛਾੜ ਨੂੰ ਲੈ ਕੇ ਜੰਗਲਾਤ ਵਿਭਾਗ ਵੱਡੀ ਅਫ਼ਸਰਸ਼ਾਹੀ ਅਤੇ ਰਸੂਖਵਾਨ ਲੋਕਾਂ ’ਤੇ ਪੂਰਾ ਮਿਹਰਬਾਨ ਨਜ਼ਰ ਆ ਰਿਹਾ ਹੈ। ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ, ਸਿਕੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਮੋਹਨ ਸਿੰਘ, ਮਨਪ੍ਰੀਤ ਸਿੰਘ, ਜਸਵੀਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਨੇ ਦੋਸ਼ ਲਾਇਆ ਕਿ ਵਿਭਾਗ ਦਾ ਕਾਨੂੰਨ ਕੇਵਲ ਗ਼ਰੀਬ ਲੋਕਾਂ ਅਤੇ ਛੋਟੇ ਕਿਸਾਨਾਂ ਲਈ ਹੀ ਰਹਿ ਗਿਆ ਹੈ। ਦੂਜੇ ਪਾਸੇ ਵੱਡੇ ਅਫ਼ਸਰ ਅਤੇ ਰਸੂਖਵਾਨ ਲੋਕ ’ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ, 1900’ ਦੀ ਧਾਰਾ 4 ਅਤੇ 5 ਦੀ ਸ਼ਰੇਆਮ ਉਲੰਘਣਾ ਕਰਕੇ ਹਰੀ-ਭਰੀ ਵਨਸਪਤੀ ਨੂੰ ਤਬਾਹ ਕਰ ਰਹੇ ਹਨ।ਲੋਕਾਂ ਨੇ ਦੱਸਿਆ ਕਿ ਜੰਗਲਾਂ ਅੰਦਰ ਆਲੀਸ਼ਾਨ ਫਾਰਮ ਹਾਊਸ ਬਣਾ ਕੇ ਵੱਡੀਆਂ ਦੀਵਾਰਾਂ ਨਾਲ ਕਵਰ ਕੀਤਾ ਜਾ ਰਿਹਾ ਹੈ। ਮਾਲ ਵਿਭਾਗ ਦੇ ਰਿਕਾਰਡ ਵਿਚ ਵੀ ਪਹਾੜਾਂ ਅਤੇ ਜੰਗਲਾਂ ਦੀਆਂ ਕਿਸਮਾਂ ਬਦਲੀਆਂ ਜਾ ਰਹੀਆਂ ਹਨ। ਸਸਤੇ ਭਾਅ ਲਏ ਜੰਗਲਾਂ ਨੂੰ ਕਰੋੜਾਂ ਦਾ ਬਣਾਉਣ ਲਈ ਜੇ.ਸੀ.ਬੀ. ਮਸ਼ੀਨਾਂ ਨਾਲ ਪਹਾੜ ਕੱਟ ਕੇ ਰਸਤੇ ਬਣਾਏ ਜਾ ਰਹੇ ਹਨ ਅਤੇ ਹਰੇ-ਭਰੇ ਦਰਖਤਾਂ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਬਲਾਕ ਅਫ਼ਸਰਾਂ, ਵਣ ਗਾਰਡਾਂ ਅਤੇ ਨਾਕਿਆਂ ਦੀ ਮੌਜੂਦਗੀ ਦੇ ਬਾਵਜੂਦ ਇਹ ਮਸ਼ੀਨਾਂ ਸ਼ਰੇਆਮ ਚੱਲ ਰਹੀਆਂ ਹਨ। ਵਾਤਾਵਰਨ ਪ੍ਰੇਮੀਆਂ ਨੇ ਜੰਗਲਾਂ ਦਾ ਵਿਨਾਸ਼ ਕਰਨ ਵਾਲੇ ਅਧਿਕਾਰੀਆਂ ਅਤੇ ਰਸੂਖਵਾਨਾਂ ਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਲ੍ਹਾ ਵਣ ਮੰਡਲ ਅਫ਼ਸਰ ਰੂਪਨਗਰ ਦਾ ਪੱਖ :ਜਦੋਂ ਇਸ ਸਬੰਧੀ ਜ਼ਿਲ੍ਹਾ ਵਣ ਮੰਡਲ ਅਫ਼ਸਰ, ਰੂਪਨਗਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੰਗਲਾਂ ਨੂੰ ਨੁਕਸਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਐਕਟ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਵਲੋਂ ਲਿਟਲ ਮਿਲੇਨੀਅਮ ਸਕੂਲ ’ ਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਬੱਚਿਆਂ, ਮਾਪਿਆਂ ਤੇ ਸਟਾਫ਼ ਦੇ ਦੰਦਾ... ਅਗਲੀ ਖ਼ਬਰ ਕਮਲ ਚੌਹਾਨ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਰੂਪਨਗਰ ਦੇ ਵਾਰਡ ਨੰਬਰ 6 ਅਤੇ ਪਿੰਡ ਚੱਕ ਢੇਰ...
Ad Position 24