ਨੂਰਪੁਰ ਬੇਦੀ ਤੋਂ ਪੀ . ਜੀ . ਆਈ . ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ ਨੇ 116 ਵੀਂ ਲੰਗਰ ਸੇਵਾ ਭੇਜੀ
ਨੂਰਪੁਰ ਬੇਦੀ, 12 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਪੀ. ਜੀ.
ਨੂਰਪੁਰ ਬੇਦੀ, 12 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਪੀ.ਜੀ.ਆਈ. ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮੁੱਖ ਸੇਵਾਦਾਰ ਮਾਸਟਰ ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ 116ਵੀਂ ਲੰਗਰ ਸੇਵਾ ਭੇਜੀ ਗਈ। ਇਸ ਮੌਕੇ ਪਾਠੀ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਐਡਵੋਕੇਟ ਅਮਨ ਕਪਲਿਸ਼ ਨੇ ਲੰਗਰ ਵਾਹਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਇਨਸਾਨ ਦਾ ਸਭ ਤੋਂ ਵੱਡਾ ਧਰਮ ਹੈ ਤਾਂ ਜੋ ਉਸਦਾ ਅਪਣਾ ਤੇ ਦੂਜਿਆਂ ਦਾ ਭਲਾ ਹੋ ਸਕੇ। ਜਿਸ ਕਰਕੇ ਮਨੁੱਖ ਅਜਿਹੇ ਪਰਉਪਕਾਰੀ ਕਾਰਜਾਂ ’ਚ ਵਧ-ਚੜ੍ਹ ਕੇ ਯੋਗਦਾਨ ਪਾਉਣ ਲਈ ਅੱਗੇ ਆਉਣ। ਸੰਸਥਾ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਨੇ ਕਿਹਾ ਕਿ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਸੇਵਾ ਇਕ ਮਿਸਾਲ ਹੈ। ਜਿਸਦਾ ਮਾਰਗ ਦਰਸ਼ਨ ਅਪਣਾ ਕੇ ਹੋਰ ਸੰਸਥਾਵਾਂ ਵੀ ਇਸ ਦਿਸ਼ਾ ’ਚ ਯੋਗਦਾਨ ਪਾਉਣ। ਇਸ ਮੌਕੇ ਰਾਜੀਵ ਮਾਲੀਆ, ਪਾਖਰ ਸਿੰਘ, ਬਿੱਲਾ ਅਸਮਾਨਪੁਰ, ਪਵਨ ਕੁਮਾਰ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ ਭੱਗਲ, ਜਸਪ੍ਰੀਤ ਰਾਏਪੁਰ, ਓਂਕਾਰ ਰੋਬਿਨ, ਮਾ. ਗੁਰਦਿਆਲ ਸਿੰਘ, ਜੈਵੀਰ ਸਿੰਘ, ਅਰਸ਼ਦੀਪ, ਰਮਨ ਮੋਠਾਪੁਰ, ਲਾਲ ਸਿੰਘ, ਬਲਦੇਵ, ਸਤਪਾਲ ਆਦਿ ਹਾਜ਼ਰ ਸਨ।