12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ਼ਹੀਦ ਨਾਇਕ ਗੱਜਣ ਸਿੰਘ ਪਚਰੰਡਾ ਦਾ ਪੰਜਵਾਂ ਸ਼ਹੀਦੀ ਸਮਾਗਮ ਕਰਵਾਇਆ

ਕਾਹਨਪੁਰ ਖੂਹੀ, 11 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਪਚਰੰਡਾ ਵਿਖੇ ਸ਼ਹੀਦ ਨਾਇਕ ਗੱਜਣ ਸਿੰਘ ਦੀ ਯਾਦ ਵਿਚ ਪੰਜਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 12-10-2026
ਕਾਹਨਪੁਰ ਖੂਹੀ, 11 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਪਚਰੰਡਾ ਵਿਖੇ ਸ਼ਹੀਦ ਨਾਇਕ ਗੱਜਣ ਸਿੰਘ ਦੀ ਯਾਦ ਵਿਚ ਪੰਜਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਪਾਠੀ ਸਿੰਘ ਮਨਪ੍ਰੀਤ ਸਿੰਘ ਗਨੂਰਾ ਨੇ ਸੰਗਤਾਂ ਨੂੰ ਬਾਣੀ ਅਤੇ ਬਾਬਾ ਜਰਨੈਲ ਸਿੰਘ ਰੋਪੜ ਵਾਲਿਆਂ ਨੇ ਰਸ-ਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ 23 ਸਿੱਖ ਰੈਜੀਮੈਂਟ ਤੋਂ ਉਚੇਚੇ ਤੌਰ ਤੇ ਪਹੁੰਚੇ ਕੈਪਟਨ ਬਿਕਰਮ ਸਿੰਘ, ਕੈਪਟਨ ਗੁਰਮੀਤ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ ਤੇ ਹੌਲਦਾਰ ਬਿਸ਼ਨ ਸਿੰਘ ਨੇ ਸ਼ਹੀਦ ਗੱਜਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਦੇ ਪਿਤਾ ਚਰਨ ਸਿੰਘ ਅਤੇ ਮਾਤਾ ਮਲਕੀਤ ਕੌਰ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਸ਼ਹੀਦ ਪਰਿਵਾਰ ਵਲੋਂ ਵੀ ਜਿੱਥੇ ਫ਼ੌਜ ਵੱਲ ਤੋਂ ਆਏ ਸਾਰੇ ਅਧਿਕਾਰੀਆਂ ਨੂੰ ਸਿਰੋਪਾਓ ਬਖ਼ਸ਼ੀਸ਼ ਕੀਤੇ ਗਏ, ਉੱਥੇ ਹੀ ਪਰਿਵਾਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ, ਸ਼ਹੀਦ ਗੁਰਪ੍ਰੀਤ ਸਿੰਘ ਬੜੀਵਾਲ਼, ਸ਼ਹੀਦ ਗੁਰਨਿੰਦਰ ਸਿੰਘ ਗਨੂਰਾ, ਸ਼ਹੀਦ ਰਾਮਾਨੰਦ ਝੱਜ, ਸ਼ਹੀਦ ਬਲਜੀਤ ਸਿੰਘ ਝੱਜ, ਸ਼ਹੀਦ ਗੁਰਦੀਪ ਸਿੰਘ ਰਾਏਪੁਰ ਤੇ ਸ਼ਹੀਦ ਸੁਖਵਿੰਦਰ ਸਿੰਘ ਹੀਰਪੁਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਬਾਬਾ ਦਿਲਬਾਗ ਸਿੰਘ ਮਾਣਕੂ ਮਾਜਰਾ, ਲੰਬੜਦਾਰ ਰਾਕੇਸ਼ ਕੁਮਾਰ, ਲੰਬੜਦਾਰ ਦੇਵ ਰਾਜ ਝੱਜ, ਜਸਵੀਰ ਸਿੰਘ ਮੱਲ੍ਹੀ, ਕਰਨੈਲ ਸਿੰਘ ਮੱਦੂ, ਰਾਜੇਸ਼ ਕੁਮਾਰ ਪੰਚ, ਗੁਰਮੀਤ ਸਿੰਘ ਪੰਚ, ਮਾਸਟਰ ਰਾਜਿੰਦਰ ਵਿਸ਼ਨੂੰ, ਖੁਸ਼ਹਾਲ ਸਿੰਘ ਮੱਲ੍ਹੀ, ਬਿੱਕਰ ਸਿੰਘ ਝੱਜ, ਭੋਲਾ ਸਿੰਘ ਝੱਜ, ਪ੍ਰੇਮ ਸਿੰਘ ਝੱਜ ਆਦਿ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਕੌੜੀ ਕਲਾਂ ਵਿਖੇ ਸਿੰਘ ਸ਼ਹੀਦਾਂ ਦੇ ਅਸਥਾਨ ’ ਤੇ ਹੋਣ ਵਾਲੇ ਧਾਰਮਿਕ ਸਮਾਗਮ ਦਾ ਪੋਸਟਰ ਜਾਰੀ ਅਗਲੀ ਖ਼ਬਰ ਹਰੋਲੀ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਆਟੋਮੇਟਿਡ ਟੈਸਟਿੰਗ ਸਟੇਸ਼ਨ , ਮੁਕੇਸ਼ ਅਗਨੀਹੋਤਰੀ ਨੇ ਰੱਖਿਆ ਨੀਂ...
Ad Position 24