10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਰਾਮ - ਲੀਲ੍ਹਾ ਅੱਜ ਤੋਂ ਆਰੰਭ

ਢੇਰ, 9 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਪਿਛਲੇ ਲਗਭਗ ਅੱਠ ਦਹਾਕਿਆਂ ਤੋਂ ਨਿਰੰਤਰ ਚਲੀ ਆ ਰਹੀ ਗੰਗੂਵਾਲ ਬਾਸੋਵਾਲ ਕਲੋਨੀ ਦੀ ਸ੍ਰੀ ਰਾਮ-ਲੀਲ੍ਹਾ 10 ਅਕਤੂਬਰ ਤੋਂ ਆਰੰਭ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੰਗੂਵਾਲ ਦੀ ਸ੍ਰੀ ਰਾਮ-ਲੀਲ੍ਹਾ ਪੂਰੇ ਇਲਾਕੇ ਵਿਚ ਬਹੁਤ ਮਸ਼ਹੂਰ ਹੈ ਤੇ ਇਸ ਦੀ ਬਹੁਤ ਮਾਨਤਾ ਤੇ ਮਰਿਆਦਾ ਹੈ।

Ad Position 21
No active advertisement
ਅਜੀਤ ਡੈਸਕ 10-10-2026
ਢੇਰ, 9 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਪਿਛਲੇ ਲਗਭਗ ਅੱਠ ਦਹਾਕਿਆਂ ਤੋਂ ਨਿਰੰਤਰ ਚਲੀ ਆ ਰਹੀ ਗੰਗੂਵਾਲ ਬਾਸੋਵਾਲ ਕਲੋਨੀ ਦੀ ਸ੍ਰੀ ਰਾਮ-ਲੀਲ੍ਹਾ 10 ਅਕਤੂਬਰ ਤੋਂ ਆਰੰਭ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੰਗੂਵਾਲ ਦੀ ਸ੍ਰੀ ਰਾਮ-ਲੀਲ੍ਹਾ ਪੂਰੇ ਇਲਾਕੇ ਵਿਚ ਬਹੁਤ ਮਸ਼ਹੂਰ ਹੈ ਤੇ ਇਸ ਦੀ ਬਹੁਤ ਮਾਨਤਾ ਤੇ ਮਰਿਆਦਾ ਹੈ। ਇਸ ਮੌਕੇ ਸ੍ਰੀ ਰਾਮਾ ਡਰਾਮੈਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਪ੍ਰਧਾਨ ਅਤੇ ਸਰਪੰਚ ਲੱਕੀ ਕਪਿਲਾ ਨੇ ਦੱਸਿਆ ਕਿ ਸ੍ਰੀ ਰਾਮ-ਲੀਲ੍ਹਾ ਦਾ ਉਤਸਵ 10 ਅਕਤੂਬਰ ਤੋਂ ਆਰੰਭ ਹੋ ਰਿਹਾ ਹੈ ਅਤੇ ਦਸਹਿਰਾ 21 ਅਕਤੂਬਰ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਪਾਵਨ ਤਿਉਹਾਰ ਮੌਕੇ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਇਸ ਪਾਵਨ ਤਿਉਹਾਰ ਦਾ ਅਨੰਦ ਮਾਣਨ। ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਬਾਸੋਵਾਲ ਕਲੋਨੀ ਅਤੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡਰਾਮਾਟਿੱਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਪ੍ਰਧਾਨ ਸਰਪੰਚ ਲੱਕੀ ਕਪਿਲਾ, ਸੈਕਟਰੀ ਪਵਨ ਕੁਮਾਰ ਫੋਰਮੈਨ, ਵਾਈਸ ਪ੍ਰਧਾਨ ਪਵਨ ਕੁਮਾਰ ਚੀਟੂ, ਜਨਰਲ ਸੈਕਟਰੀ ਰਾਕੇਸ਼ ਚੰਦਰ ਭੋਲਾ, ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਚੀਟੂ, ਰਘੂਕੁਲ ਭੂਸ਼ਣ, ਮਾਸਟਰ ਸੰਜੀਵ ਧਰਮਾਣੀ, ਗਗਨਦੀਪ ਗੱਗੂ, ਸੋਮਨਾਥ ਸੋਨੂੰ, ਕਮਲਜੀਤ ਲੱਕੀ, ਸੁਦਾਮਾ ਰਾਮ, ਡਾਇਰੈਕਟਰ ਅਜੇ ਸ਼ਰਮਾ, ਵਿਸ਼ਾਲ ਸੇਖੜੀ, ਗੌਰਵ ਕਪਿਲਾ, ਵਿਸ਼ਾਲ ਕੁਮਾਰ, ਰਿਸ਼ੂ ਚੀਟੂ, ਸੁਭਾਸ਼ ਕੁਮਾਰ, ਸੋਨੂੰ ਕੁਮਾਰ, ਸ਼ਿਵ ਕੁਮਾਰ, ਨੀਟੂ ਕੁਮਾਰ, ਗੋਲੂ ਕੁਮਾਰ, ਸਮੇਤ ਸਾਰੇ ਕਲਾਕਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੰਗਲ ਸ਼ਹਿਰ ’ਤੇ ‘ਆਪ’, ਕਾਂਗਰਸ ਤੇ ਭਾਜਪਾ ਦਾ ਸਿਆਸੀ ਫੋਕਸ ਅਗਲੀ ਖ਼ਬਰ ਭਗਵੰਤ ਕੌਰ
Ad Position 24