ਭਗਵੰਤ ਕੌਰ
ਰੂਪਨਗਰ-ਸ੍ਰੀਮਤੀ ਭਗਵੰਤ ਕੌਰ ਇੱਕ ਹੋਣਹਾਰ ਅਧਿਆਪਕਾ ਹੋਣ ਦੇ ਨਾਲ-ਨਾਲ ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿਚ ਸਰਗਰਮ ਸ਼ਖ਼ਸੀਅਤ ਸਨ। ਉਨ੍ਹਾਂ ਨੇ ਆਪਣਾ ਜੀਵਨ ਸਿੱਖਿਆ ਦੇ ਪ੍ਰਸਾਰ ਅਤੇ ਲੋਕ ਭਲਾਈ ਦੇ ਲੇਖੇ ਲਾਇਆ।
ਰੂਪਨਗਰ-ਸ੍ਰੀਮਤੀ ਭਗਵੰਤ ਕੌਰ ਇੱਕ ਹੋਣਹਾਰ ਅਧਿਆਪਕਾ ਹੋਣ ਦੇ ਨਾਲ-ਨਾਲ ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿਚ ਸਰਗਰਮ ਸ਼ਖ਼ਸੀਅਤ ਸਨ। ਉਨ੍ਹਾਂ ਨੇ ਆਪਣਾ ਜੀਵਨ ਸਿੱਖਿਆ ਦੇ ਪ੍ਰਸਾਰ ਅਤੇ ਲੋਕ ਭਲਾਈ ਦੇ ਲੇਖੇ ਲਾਇਆ। ਉਹ 30 ਸਤੰਬਰ 2026 ਨੂੰ ਅਕਾਲ ਚਲਾਣਾ ਕਰ ਗਏ। ਸ੍ਰੀਮਤੀ ਭਗਵੰਤ ਕੌਰ ਦਾ ਜਨਮ 18 ਅਪ੍ਰੈਲ 1948 ਨੂੰ ਨਾਨਕੇ ਪਿੰਡ ਘਨੌਲੀ, ਜ਼ਿਲ੍ਹਾ ਰੂਪਨਗਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਰਘਬੀਰ ਸਿੰਘ ਭਾਰਤੀ ਸੈਨਾ ਵਿਚ ਸੇਵਾਵਾਂ ਨਿਭਾਉਂਦੇ ਸਨ ਅਤੇ ਮਾਤਾ ਪ੍ਰੀਤਮ ਕੌਰ ਘਰੇਲੂ ਜ਼ਿੰਮੇਵਾਰੀਆਂ ਸੰਭਾਲਦੇ ਸਨ। ਉਨ੍ਹਾਂ ਨੇ ਸਰਕਾਰੀ ਕੰਨਿਆ ਸਕੂਲ, ਰੂਪਨਗਰ ਤੋਂ ਦਸਵੀਂ, ਸਰਕਾਰੀ ਕਾਲਜ ਰੂਪਨਗਰ ਤੋਂ ਬੀ.ਏ. ਉਪਰੰਤ ਬੀ.ਐੱਡ. ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਅਧਿਆਪਨ ਸੇਵਾਵਾਂ ਦੀ ਸ਼ੁਰੂਆਤ ਸਰਕਾਰੀ ਸਕੂਲ ਘਨੌਲੀ ਤੋਂ ਕੀਤੀ। ਇਸ ਤੋਂ ਬਾਅਦ ਫੂਲ, ਮੁੱਲਾਂਪੁਰ, ਪੰਜੌਲਾ, ਚਨੌਲੀ ਬਸੀ ਅਤੇ ਕੋਟਲਾ ਨਿਹੰਗ ਸਮੇਤ ਵੱਖ-ਵੱਖ ਸਕੂਲਾਂ ਵਿਚ ਸੇਵਾਵਾਂ ਨਿਭਾਈਆਂ। ਸਾਲ 1985 ਵਿਚ ਉਨ੍ਹਾਂ ਦੀ ਤਾਇਨਾਤੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਹੋਈ ਅਤੇ ਸਾਲ 2006 ਵਿਚ ਲੈਕਚਰਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਨ੍ਹਾਂ ਦਾ ਵਿਆਹ 20 ਸਤੰਬਰ 1974 ਨੂੰ ਚੰਡੀਗੜ੍ਹ ਵਿਖੇ ਬਲਵੰਤ ਸਿੰਘ ਬਾਲਾ ਨਾਲ ਹੋਇਆ, ਜੋ ਰੂਪਨਗਰ ਵਿਖੇ ਸਵਰਾਜ ਮਾਂਜਦਾ ਵਿਚ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਸੇਵਾਮੁਕਤੀ ਤੋਂ ਬਾਅਦ ਵੀ ਸ੍ਰੀਮਤੀ ਭਗਵੰਤ ਕੌਰ ਸਮਾਜ ਸੇਵਾ ਨਾਲ ਜੁੜੇ ਰਹੇ। ਉਹ ਪੰਜ ਸਾਲ ਕੰਜ਼ਿਊਮਰ ਕੋਰਟ ਦੇ ਮੈਂਬਰ ਰਹੇ ਅਤੇ ਲੋਕ ਅਦਾਲਤ, ਸਾਂਝ ਕੇਂਦਰ ਤੇ ਸੀਨੀਅਰ ਸਿਟੀਜ਼ਨ ਕੌਂਸਲ, ਰੂਪਨਗਰ ਨਾਲ ਜੁੜ ਕੇ ਸਲਾਹਕਾਰ ਵਜੋਂ ਸੇਵਾਵਾਂ ਦਿੰਦੇ ਰਹੇ। ਉਨ੍ਹਾਂ ਦੇ ਦੋ ਬੱਚੇ ਜੋ ਵਿਦੇਸ਼ ਅਤੇ ਇੱਕ ਪੰਜਾਬ ਵਿਚ ਰਹਿ ਕੇ ਆਪੋ-ਆਪਣੇ ਖੇਤਰਾਂ ਵਿਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਸ਼ੁੱਭਚਿੰਤਕਾਂ ਨੂੰ ਵੱਡਾ ਘਾਟਾ ਪਿਆ ਹੈ। ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅੱਜ 10 ਅਕਤੂਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ, ਟਿੱਬੀ ਸਾਹਿਬ, ਰੂਪਨਗਰ ਵਿਖੇ ਹੋਵੇਗੀ।