ਭਾਜਪਾ ਦੀ ਅੰਦਰੂਨੀ ਸਿਆਸਤ ’ਚ ਨਵੇਂ ਸਵਾਲਾਂ ਨੇ ਲਿਆ ਜਨਮ
ਨੰਗਲ, 9 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਮੀਟਿੰਗ ਵਿਚ ਭਾਜਪਾ ਦੇ ਤਿੰਨ ਕੌਂਸਲਰਾਂ ਦੇ ਵੱਖਰੇ ਰੁੱਖ ਨੇ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਅਤੇ ਕੌਂਸਲਰ ਮਮਤਾ ਕਪਿਲਾ ਵਲੋਂ ਸੱਤਾਧਾਰੀ ਧਿਰ ਦੇ ਮਤਿਆਂ ਦਾ ਵਿਰੋਧ ਕਰਨ ਦੇ ਉਲਟ ਡਾ.
ਭ
ਭਾਜਪਾ ਕੌਂਸਲਰ ਡਾ. ਰਜਿੰਦਰ ਕੁਮਾਰ, ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਅਤੇ ਕੌਂਸਲਰ ਮਮਤਾ ਕਪਿਲਾ ਦੀਆਂ ਤਸਵੀਰਾਂ।
10-10-2026
ਨੰਗਲ, 9 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਮੀਟਿੰਗ ਵਿਚ ਭਾਜਪਾ ਦੇ ਤਿੰਨ ਕੌਂਸਲਰਾਂ ਦੇ ਵੱਖਰੇ ਰੁੱਖ ਨੇ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਅਤੇ ਕੌਂਸਲਰ ਮਮਤਾ ਕਪਿਲਾ ਵਲੋਂ ਸੱਤਾਧਾਰੀ ਧਿਰ ਦੇ ਮਤਿਆਂ ਦਾ ਵਿਰੋਧ ਕਰਨ ਦੇ ਉਲਟ ਡਾ. ਰਜਿੰਦਰ ਕੁਮਾਰ ਵਲੋਂ ਸਹਿਮਤੀ ਦੇਣ ਨਾਲ ਪਾਰਟੀ ਦੇ ਅੰਦਰੂਨੀ ਸਮੀਕਰਨਾਂ ਬਾਰੇ ਸਵਾਲ ਉੱਠਣ ਲੱਗੇ ਹਨ। ਪ੍ਰਧਾਨ ਕਿਰਨ ਬਾਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਨਾਲ ਸਬੰਧਿਤ ਮਾਮਲੇ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਵਾਰਡ ਪੱਧਰ ਦੇ ਵਿਕਾਸ ਕਾਰਜਾਂ ਨਾਲ ਜੁੜੇ ਮਤੇ ਵਿਚਾਰੇ ਗਏ। ਇਸ ਦੌਰਾਨ ਕਾਂਗਰਸੀ ਕੌਂਸਲਰਾਂ ਦੇ ਨਾਲ ਭਾਜਪਾ ਦੇ ਲੱਕੀ ਅਤੇ ਮਮਤਾ ਕਪਿਲਾ ਨੇ ਅਸਹਿਮਤੀ ਜਤਾਈ, ਜਦਕਿ ਡਾ. ਰਜਿੰਦਰ ਕੁਮਾਰ ਨੇ ਆਪਣੇ ਸਾਥੀਆਂ ਤੋਂ ਵੱਖਰਾ ਰੁਖ ਅਪਣਾਇਆ। ਡਾ. ਕੁਮਾਰ ਨੇ ਕਿਹਾ ਕਿ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਉਨ੍ਹਾਂ ਦੇ ਵਾਰਡ ਵਿਚ ਸਥਿਤ ਹੈ ਅਤੇ ਇੱਕ ਹੋਰ ਮਤਾ ਵੀ ਉਨ੍ਹਾਂ ਦੇ ਵਾਰਡ ਨਾਲ ਸਬੰਧਿਤ ਹੈ। ਉਨ੍ਹਾਂ ਅਨੁਸਾਰ ਵਾਰਡ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਮਤਿਆਂ ਦੀ ਹਮਾਇਤ ਕਰਨੀ ਜ਼ਰੂਰੀ ਹੈ। ਉਨ੍ਹਾਂ ਦੋਵਾਂ ਧਿਰਾਂ ਦੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜਾਂ ਨੂੰ ਪਾਰਟੀਗਤ ਵਖਰੇਵਿਆਂ ਤੋਂ ਉੱਪਰ ਰੱਖਿਆ ਜਾਵੇ। ਇਨ੍ਹਾਂ ਮਤਿਆਂ ਦਾ ਸਿੱਧਾ ਅਸਰ ਵਿਕਾਸ ਅਤੇ ਪ੍ਰਸ਼ਾਸਕੀ ਫ਼ੈਸਲਿਆਂ ’ਤੇ ਪੈਂਦਾ ਹੈ। ਮੀਟਿੰਗ ਵਿਚ ਤਿੱਖੀ ਤਕਰਾਰ ਕਾਰਨ ਕਾਰਵਾਈ ਮੁਲਤਵੀ ਹੋ ਗਈ, ਪਰ ਤਿੰਨਾਂ ਕੌਂਸਲਰਾਂ ਦੇ ਵੱਖਰੇ ਰੁੱਖ ਦੀ ਚਰਚਾ ਜਾਰੀ ਰਹੀ। ਸਿਆਸੀ ਹਲਕਿਆਂ ਵਿਚ ਲੱਕੀ ਅਤੇ ਮਮਤਾ ਕਪਿਲਾ ਨੂੰ ਸਾਬਕਾ ਮੰਡਲ ਪ੍ਰਧਾਨ ਰਾਜੇਸ਼ ਚੌਧਰੀ ਦੇ ਖ਼ੈਮੇ ਨਾਲ ਜੋੜਿਆ ਜਾਂਦਾ ਹੈ, ਜਦਕਿ ਡਾ. ਰਜਿੰਦਰ ਕੁਮਾਰ ਦੇ ਸਬੰਧ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨਾਲ ਹੋਣ ਦੀ ਚਰਚਾ ਹੈ। ਹਾਲਾਂਕਿ, ਇਸ ਘਟਨਾ ਨੂੰ ਕਿਸੇ ਭਵਿੱਖੀ ਸਿਆਸੀ ਫ਼ੈਸਲੇ ਦਾ ਸੰਕੇਤ ਮੰਨਣਾ ਹਾਲੇ ਜਲਦਬਾਜ਼ੀ ਹੋਵੇਗੀ। ਆਗਾਮੀ ਚੋਣਾਂ ਦੇ ਮੱਦੇਨਜ਼ਰ ਹੁਣ ਸਵਾਲ ਇਹ ਹੈ ਕਿ ਕੀ ਵਾਰਡਾਂ ਦੇ ਵਿਕਾਸ ਦੇ ਮੁੱਦੇ ਪਾਰਟੀ ਲਾਈਨ ਤੋਂ ਉੱਪਰ ਰਹਿਣਗੇ ਜਾਂ ਅੰਦਰੂਨੀ ਧੜੇਬੰਦੀ ਨਗਰ ਕੌਂਸਲ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰੇਗੀ।