ਕੰਨਿਆ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚ 11 ਸੋਨ ਤਗਮੇ ਜਿੱਤੇ
ਨੂਰਪੁਰ ਬੇਦੀ, 29 ਸਤੰਬਰ (ਹਰਦੀਪ ਸਿੰਘ ਢੀਂਡਸਾ)- ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 28-9-2026 ਤੋਂ ਸ਼ੁਰੂ ਹੋਏ ਖੇਡਾਂ ਵਤਨ ਪੰਜਾਬ ਦੀਆਂ ਸੀਜਨ ਚਾਰ ਦੇ ਜ਼ਿਲ੍ਹਾ ਪੱਧਰੀ ਪਾਵਰ ਲਿਫਟਿੰਗ ਤੇ ਵੇਟ ਲਿਫ਼ਟਿੰਗ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ ਸ਼ੁਰੂ ਹੋਏ ਟੂਰਨਾਮੈਂਟ ਦੇ ਪਹਿਲੇ ਦਿਨ ਅੰਡਰ-14 ਲੜਕੇ , ਅੰਡਰ-14 ਲੜਕੀਆਂ ਅਤੇ ਅੰਡਰ-17 ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਨੇ ਅੰਡਰ-14 ਵਰਗ ਵਿਚ ਸਮਰਪ੍ਰੀਤ ਕੌਰ ਨੇ 45 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, ਯਸ਼ੀਕਾ ਸ਼ਰਮਾ ਨੇ 49 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, 53 ਕਿੱਲੋ ਭਾਰ ਵਰਗ ਵਿਚ ਜਸਮੀਤ ਕੌਰ ਨੇ ਸੋਨ ਤਗਮਾ, 57 ਕਿੱਲੋ ਭਾਰ ਵਰਗ ਵਿਚ ਦੀਆ ਨੇ ਸੋਨ ਤਗਮਾ, ਪਲਸ 57 ਕਿੱਲੋ ਭਾਰ ਵਰਗ ਵਿਚ ਦਿਵਿਆ ਨੇ ਸੋਨ ਤਗਮਾ ਜਿੱਤਿਆ।
ਨੂਰਪੁਰ ਬੇਦੀ, 29 ਸਤੰਬਰ (ਹਰਦੀਪ ਸਿੰਘ ਢੀਂਡਸਾ)- ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 28-9-2026 ਤੋਂ ਸ਼ੁਰੂ ਹੋਏ ਖੇਡਾਂ ਵਤਨ ਪੰਜਾਬ ਦੀਆਂ ਸੀਜਨ ਚਾਰ ਦੇ ਜ਼ਿਲ੍ਹਾ ਪੱਧਰੀ ਪਾਵਰ ਲਿਫਟਿੰਗ ਤੇ ਵੇਟ ਲਿਫ਼ਟਿੰਗ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ ਸ਼ੁਰੂ ਹੋਏ ਟੂਰਨਾਮੈਂਟ ਦੇ ਪਹਿਲੇ ਦਿਨ ਅੰਡਰ-14 ਲੜਕੇ , ਅੰਡਰ-14 ਲੜਕੀਆਂ ਅਤੇ ਅੰਡਰ-17 ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਨੇ ਅੰਡਰ-14 ਵਰਗ ਵਿਚ ਸਮਰਪ੍ਰੀਤ ਕੌਰ ਨੇ 45 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, ਯਸ਼ੀਕਾ ਸ਼ਰਮਾ ਨੇ 49 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, 53 ਕਿੱਲੋ ਭਾਰ ਵਰਗ ਵਿਚ ਜਸਮੀਤ ਕੌਰ ਨੇ ਸੋਨ ਤਗਮਾ, 57 ਕਿੱਲੋ ਭਾਰ ਵਰਗ ਵਿਚ ਦੀਆ ਨੇ ਸੋਨ ਤਗਮਾ, ਪਲਸ 57 ਕਿੱਲੋ ਭਾਰ ਵਰਗ ਵਿਚ ਦਿਵਿਆ ਨੇ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ ਅੰਡਰ-17 ਵਰਗ ਵਿਚ ਚੰਚਲ ਪ੍ਰੀਤ ਕੌਰ ਨੇ 45 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, ਖੁਸ਼ਪ੍ਰੀਤ ਕੌਰ ਨੇ 53 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, ਇਸ਼ਮੀਤ ਕੌਰ ਨੇ 57 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, ਗੁਰਲੀਨ ਕੌਰ ਨੇ 61 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, ਸਿਮਰਨਜੀਤ ਕੌਰ ਨੇ 77 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ, ਜਸ਼ੀਕਾ ਸੈਣੀ ਨੇ ਪਲਸ 77 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ। ਇਸ ਤਰ੍ਹਾਂ ਕੰਨਿਆ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਨੇ ਅੰਡਰ-14 ਅਤੇ ਅੰਡਰ-17 ਵਰਗ ਵਿਚ 11 ਸੋਨ ਤਗਮੇ ਜਿੱਤੇ। ਸਕੂਲ ਵਿਚ ਹੋਏ ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਅਤੇ ਕੋਚ ਬਲਜਿੰਦਰ ਰੀਹਲ ਅਤੇ ਸਮੂਹ ਸਟਾਫ਼ ਨੇ ਜੇਤੂ ਖਿਡਾਰਨਾਂ ਦਾ ਸਨਮਾਨ ਕੀਤਾ ਅਤੇ ਸਟੇਟ ਪੱਧਰੀ ਖੇਡਾਂ ਲਈ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ’ਤੇ ਐਸ.ਐਮ.ਸੀ. ਪ੍ਰਧਾਨ ਲਖਵਿੰਦਰ ਪਾਲ, ਐਸ.ਐਮ.ਸੀ. ਮੈਂਬਰ ਮਾਸਟਰ ਜਗਨਨਾਥ ਭੰਡਾਰੀ, ਮਾਸਟਰ ਰਾਮ ਸਿੰਘ, ਗੁਰਨਾਮ ਸਿੰਘ ਸਮੇਤ ਸਕੂਲ ਸਟਾਫ਼ ਯਸ਼ ਕਿਰਨ ਰਾਣਾ, ਬਖਸ਼ੀ ਰਾਮ, ਸ੍ਰੀਮਤੀ ਸ੍ਰੇਸ਼ਟਾ, ਸ੍ਰੀਮਤੀ ਰਜਨੀ ਖੋਸਲਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ