29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਨਗਣਨਾ-2027 ਸੰਬੰਧੀ ਫੀਲਡ ਟ੍ਰੇਨਰਾਂ ਨੂੰ ਦਿੱਤੀ ਦੂਜੇ ਫੇਜ਼ ਦੀ ਵਿਸਥਾਰ ਪੂਰਵਕ ਸਿਖ਼ਲਾਈ

ਰੂਪਨਗਰ, 29 ਸਤੰਬਰ (ਯਸ਼ਵੰਤ ਬੱਸੀ)- ਜਨਗਣਨਾ -2027 ਦੇ ਫੇਜ਼-2 ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਰੂਪਨਗਰ ਦੇ ਸਮੂਹ ਫੀਲਡ ਟਰੇਨਰਾਂ ਦੀ ਦੂਜੇ ਦਿਨ ਦੀ ਸਿਖਲਾਈ ਅੱਜ ਕਰਵਾਈ ਗਈ। ਸਿਖਲਾਈ ਦੌਰਾਨ ਫੀਲਡ ਟਰੇਨਰਾਂ ਨੂੰ ਕੀਤੇ ਜਾਣ ਵਾਲੇ ਵੱਖ-ਵੱਖ ਕੰਮਾਂ, ਨਿਰਧਾਰਤ ਪ੍ਰਕਿਰਿਆ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 30-09-2026
ਰੂਪਨਗਰ, 29 ਸਤੰਬਰ (ਯਸ਼ਵੰਤ ਬੱਸੀ)- ਜਨਗਣਨਾ -2027 ਦੇ ਫੇਜ਼-2 ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਰੂਪਨਗਰ ਦੇ ਸਮੂਹ ਫੀਲਡ ਟਰੇਨਰਾਂ ਦੀ ਦੂਜੇ ਦਿਨ ਦੀ ਸਿਖਲਾਈ ਅੱਜ ਕਰਵਾਈ ਗਈ। ਸਿਖਲਾਈ ਦੌਰਾਨ ਫੀਲਡ ਟਰੇਨਰਾਂ ਨੂੰ ਕੀਤੇ ਜਾਣ ਵਾਲੇ ਵੱਖ-ਵੱਖ ਕੰਮਾਂ, ਨਿਰਧਾਰਤ ਪ੍ਰਕਿਰਿਆ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਦੀ ਪ੍ਰਧਾਨਗੀ ਪ੍ਰਿੰਸੀਪਲ ਸੈਂਸਸ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਡਾ. ਅਕਸ਼ਿਤਾ ਗੁਪਤਾ ਵਲੋਂ ਕੀਤੀ ਗਈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੰਮ ਨੂੰ ਪੂਰੀ ਜ਼ਿੰਮੇਵਾਰੀ ਅਤੇ ਸੁਚੱਜੇ ਢੰਗ ਨਾਲ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਦੂਜੇ ਦਿਨ ਦੀ ਇਹ ਸਿਖਲਾਈ ਡਾਇਰੈਕਟਰ ਸੈਂਸਸ ਓਪਰੇਸ਼ਨ, ਪੰਜਾਬ ਵਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ ਅਤੇ ਮਾਸਟਰ ਟ੍ਰੇਨਰ ਸਤਨਾਮ ਸਿੰਘ ਵਲੋਂ ਦਿੱਤੀ ਗਈ। ਸਿਖਲਾਈ ਦੌਰਾਨ ਫੀਲਡ ਪੱਧਰ ’ਤੇ ਕੰਮ ਕਰਨ ਸਮੇਂ ਆਉਣ ਵਾਲੀਆਂ ਵੱਖ-ਵੱਖ ਸਥਿਤੀਆਂ ਅਤੇ ਉਨ੍ਹਾਂ ਸਬੰਧੀ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਿਖਲਾਈ ਦੌਰਾਨ ਫੀਲਡ ਟਰੇਨਰਾਂ ਨੂੰ ਸੈਂਸਸ-2027 ਦੇ ਫੇਜ਼-2 ਅਧੀਨ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਕਰਵਾਉਣ ਸਬੰਧੀ ਵੀ ਸਿਖਲਾਈ ਦਿੱਤੀ ਗਈ। ਇਸ ਤੋਂ ਪਹਿਲਾਂ ਮਿਤੀ 17 ਅਤੇ 18 ਸਤੰਬਰ 2026 ਨੂੰ ਵੀ ਦੋ ਦਿਨਾਂ ਦੀ ਸਿਖਲਾਈ ਕਰਵਾਈ ਗਈ ਸੀ। ਇਸ ਦੌਰਾਨ ਡਾਇਰੈਕਟਰ ਸੈਂਸਸ ਓਪਰੇਸ਼ਨ, ਪੰਜਾਬ ਵਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ, ਸ੍ਰੀ ਰਾਧੇ ਰਮਨ, ਸੀਨੀਅਰ ਰਿਸਰਚ ਅਫ਼ਸਰ ਅਤੇ ਮਾਸਟਰ ਟ੍ਰੇਨਰ ਸਤਨਾਮ ਸਿੰਘ ਵਲੋਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮ. ਸਾਹਿਬਾਨ, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਸੈਂਸਸ ਅਫ਼ਸਰ ਅਰੁਣ ਕੁਮਾਰ, ਸਮੂਹ ਤਹਿਸੀਲਦਾਰ-ਕਮ-ਸੈਂਸਸ ਚਾਰਜ ਅਫ਼ਸਰ, ਕਾਰਜ ਸਾਧਕ ਅਫ਼ਸਰ-ਕਮ-ਸੈਂਸਸ ਚਾਰਜ ਅਫ਼ਸਰ ਨਗਰ ਕੌਂਸਲ/ਨਗਰ ਪੰਚਾਇਤ, ਸੈਂਸਸ-2027 ਦੇ ਕੰਮ ਲਈ ਨਿਯੁਕਤ ਤਕਨੀਕੀ ਸਹਾਇਕਾਂ ਅਤੇ ਸੈਂਸਸ ਕਲਰਕਾਂ ਨੂੰ ਫੇਜ਼-2 ਸਬੰਧੀ ਸਿਖਲਾਈ ਦਿੱਤੀ ਗਈ ਸੀ। ਦੂਜੇ ਦਿਨ ਦੀ ਸਿਖਲਾਈ ਮੁਕੰਮਲ ਹੋਣ ਉਪਰੰਤ ਜ਼ਿਲ੍ਹੇ ਦੇ ਫੀਲਡ ਟ੍ਰੇਨਰਾਂ ਵਲੋਂ ਤਹਿਸੀਲ ਅਤੇ ਸ਼ਹਿਰੀ ਖੇਤਰਾਂ ਵਿਚ ਕੰਮ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਅੱਗੇ ਸਿਖਲਾਈ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਸੈਂਸਸ-2027 ਦੇ ਫੇਜ਼-2 ਦਾ ਕੰਮ ਨਿਰਧਾਰਤ ਪ੍ਰਕਿਰਿਆ, ਮਾਪਦੰਡਾਂ ਅਤੇ ਹਦਾਇਤਾਂ ਅਨੁਸਾਰ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣਾ ਹੈ। ਸੈਂਸਸ-2027 ਦੇ ਫੇਜ਼-2 ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਮੁਕੰਮਲ ਕੀਤਾ ਜਾਣਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ ਬਸੀ ਗੁੱਜਰਾਂ ਦੀਆਂ ਵਿੱਦਿਅਕ ਸੰਸਥਾਵਾਂ ’ਚ ਸਾਹਿਤਿਕ ਤੇ ਸਭਿਆਚਾਰਕ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ’ ਚ ਆਰਜ਼ੂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24