30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

‘ ਆਪਣਾ ਘਰ ’ ਹਵੇਲੀ ਕਲਾਂ ਦਾ 21 ਵਾਂ ਸਥਾਪਨਾ ਦਿਵਸ ਤੇ ਬਾਨੀ ਦਾ ਜਨਮ ਦਿਨ ਕੱਲ੍ਹ

ਰੂਪਨਗਰ, 29 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)- ਸਰਸਵਤੀ ਦੇਵੀ ਮੁੰਡਰਾ ਚੈਰੀਟੇਬਲ ਟਰੱਸਟ ਵਲੋਂ ਬਜ਼ੁਰਗਾਂ ਲਈ ਸਥਾਪਤ ‘ਆਪਣਾ ਘਰ’ ਹਵੇਲੀ ਕਲਾਂ ਦਾ 21ਵਾਂ ਸਥਾਪਨਾ ਦਿਵਸ ਅਤੇ ਇਸ ਦੇ ਬਾਨੀ ਸਵਰਗੀ ਲੇਖ ਰਾਜ ਮੁੰਡਰਾ ਦਾ 105ਵਾਂ ਜਨਮ ਦਿਨ ਅੱਜ 1 ਅਕਤੂਬਰ (ਵੀਰਵਾਰ) ਨੂੰ ਸਵੇਰੇ 11 ਵਜੇ ‘ਆਪਣਾ ਘਰ’ ਦੇ ਵਿਹੜੇ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ, ਜਦਕਿ ਰੂਪਨਗਰ ਹਲਕੇ ਦੇ ਵਿਧਾਇਕ ਦਿਨੇਸ਼ ਚੱਢਾ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

Ad Position 21
No active advertisement
ਅਜੀਤ ਡੈਸਕ 30-09-2026
ਰੂਪਨਗਰ, 29 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)- ਸਰਸਵਤੀ ਦੇਵੀ ਮੁੰਡਰਾ ਚੈਰੀਟੇਬਲ ਟਰੱਸਟ ਵਲੋਂ ਬਜ਼ੁਰਗਾਂ ਲਈ ਸਥਾਪਤ ‘ਆਪਣਾ ਘਰ’ ਹਵੇਲੀ ਕਲਾਂ ਦਾ 21ਵਾਂ ਸਥਾਪਨਾ ਦਿਵਸ ਅਤੇ ਇਸ ਦੇ ਬਾਨੀ ਸਵਰਗੀ ਲੇਖ ਰਾਜ ਮੁੰਡਰਾ ਦਾ 105ਵਾਂ ਜਨਮ ਦਿਨ ਅੱਜ 1 ਅਕਤੂਬਰ (ਵੀਰਵਾਰ) ਨੂੰ ਸਵੇਰੇ 11 ਵਜੇ ‘ਆਪਣਾ ਘਰ’ ਦੇ ਵਿਹੜੇ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ, ਜਦਕਿ ਰੂਪਨਗਰ ਹਲਕੇ ਦੇ ਵਿਧਾਇਕ ਦਿਨੇਸ਼ ਚੱਢਾ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਸਮਾਗਮ ਦੌਰਾਨ ਸਵਰਗੀ ਲੇਖ ਰਾਜ ਮੁੰਡਰਾ ਵਲੋਂ ਸਮਾਜ ਨੂੰ ਦਿੱਤੇ ਯੋਗਦਾਨ ਅਤੇ ਉਨ੍ਹਾਂ ਦੀ ਸੋਚ ’ਤੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ ਅਤੇ ‘ਆਪਣਾ ਘਰ’ ਪ੍ਰਤੀ ਉਸਾਰੂ ਸੋਚ ਰੱਖਣ ਵਾਲੀਆਂ ਕੁੱਝ ਖ਼ਾਸ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਟਰੱਸਟ ਦੀ ਪ੍ਰਬੰਧਕੀ ਕਮੇਟੀ ਵਲੋਂ ਸੰਗਤਾਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ’ ਚ ਆਰਜ਼ੂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਕੀਲਾਂ ਦੇ ਕਈ ਚੈਂਬਰਾਂ ’ਚ ਚੋਰੀ, ਪ੍ਰਿੰਟਰ ਤੇ ਸਟੈਬਲਾਈਜ਼ਰ ਲੈ ਗਏ ਚੋਰ
Ad Position 24