30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੇ ਜਨਮ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ

ਨੂਰਪੁਰ ਬੇਦੀ, 29 ਸਤੰਬਰ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਜਨਮ ਦਿਵਸ ਦੀ ਖ਼ੁਸ਼ੀ ’ਚ ਅੱਜ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ (ਕਾਸ਼ੀ ਨਗਰੀ) ’ਚ ਸਵੇਰੇ ਅੰਮ੍ਰਿਤ ਵੇਲੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਅਤੇ ਸੰਗਤਾਂ ਨੇ ਪੂਰੇ ਜੋਸ਼ ਖਰੋਸ਼ ਅਤੇ ਬੈੱਡ ਵਾਜਿਆਂ ਨਾਲ ਨਗਰ ਪਰਿਕਰਮਾ ਕੀਤੀ ਗਈ। ਸ਼ੋਭਾ ਯਾਤਰਾ ਦੀ ਅਗਵਾਈ ਵੱਖ-ਵੱਖ ਸੰਪਰਦਾਵਾਂ ਤੋਂ ਆਏ ਸੰਤ-ਮਹਾਂਪੁਰਸ਼ਾਂ ਅਤੇ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 30-09-2026
ਨੂਰਪੁਰ ਬੇਦੀ, 29 ਸਤੰਬਰ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਜਨਮ ਦਿਵਸ ਦੀ ਖ਼ੁਸ਼ੀ ’ਚ ਅੱਜ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ (ਕਾਸ਼ੀ ਨਗਰੀ) ’ਚ ਸਵੇਰੇ ਅੰਮ੍ਰਿਤ ਵੇਲੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਅਤੇ ਸੰਗਤਾਂ ਨੇ ਪੂਰੇ ਜੋਸ਼ ਖਰੋਸ਼ ਅਤੇ ਬੈੱਡ ਵਾਜਿਆਂ ਨਾਲ ਨਗਰ ਪਰਿਕਰਮਾ ਕੀਤੀ ਗਈ। ਸ਼ੋਭਾ ਯਾਤਰਾ ਦੀ ਅਗਵਾਈ ਵੱਖ-ਵੱਖ ਸੰਪਰਦਾਵਾਂ ਤੋਂ ਆਏ ਸੰਤ-ਮਹਾਂਪੁਰਸ਼ਾਂ ਅਤੇ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕੀਤੀ। ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਦੀ ਸਰਬ ਸੰਗਤ ਵਲੋਂ ਅਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਵੱਡੀ ਤਾਦਾਦ ’ਚ ਵੇਦਾਂਤ ਆਚਾਰੀਆ ਸਤਿਗੁਰੂ ਕਾਸ਼ੀ ਵਾਲਿਆਂ ਦਾ ਅਵਤਾਰ ਦਿਵਸ ਮਨਾਉਣ ਲਈ ਆਈਆਂ ਸੰਗਤਾਂ ਅਤੇ ਸੰਤ-ਮਹਾਂਪੁਰਸ਼ਾਂ ਦੇ ਸਵਾਗਤ ਲਈ ਕੀਤੇ ਪ੍ਰਬੰਧਾਂ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਉਹ ਵੀ ਘੱਟ ਹੈ। ਸੰਗਤਾਂ ਵਲੋਂ ਸਮੁੱਚੇ ਪਿੰਡ ਦੀਆਂ ਫਿਰਨੀਆਂ ਨੂੰ ਜਿੱਥੋਂ ਸਤਿਗੁਰਾਂ ਅਤੇ ਗੁਰੂਆਂ ਦੀ ਪਿਆਰੀ ਲਾਡਲੀ ਸੰਗਤਾਂ ਨੇ ਗੁਜ਼ਰਨਾ ਸੀ, ਉਨ੍ਹਾਂ ਮਾਰਗਾਂ ’ਤੇ ਮੈਟਾਂ ਤੇ ਫੁੱਲਾਂ ਦੀ ਸੇਜ ਵਿਛਾ ਕੇ ਸੰਗਤਾਂ ਅਤੇ ਮਹਾਂਪੁਰਸ਼ਾਂ ’ਤੇ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਜ਼ੋਰਦਾਰ ਸਵਾਗਤ ਕੀਤਾ ਗਿਆ। ਜਿੱਥੇ ਸੰਗਤਾਂ ’ਚ ਏਨਾ ਭਾਰੀ ਉਤਸ਼ਾਹ ਸੀ, ਉੱਥੇ ਬਜ਼ੁਰਗ ਵੀ ਵੇਦਾਂਤ ਆਚਾਰੀਆ ਸਤਿਗੁਰੂ ਕਾਸ਼ੀ ਵਾਲਿਆਂ ਦੀ ਰਾਹਾਂ ਤੱਕ ਰਹੇ ਸਨ। ਕਈ ਵਡੇਰੀ ਉਮਰ ਦੀਆਂ ਬਜ਼ੁਰਗ ਮਾਤਵਾਂ ਆਚਾਰੀਆ ਜੀ ਦੇ ਦਰਸ਼ਨ ਕਰਕੇ ਭਾਵੁਕ ਹੋ ਗਈਆਂ। ਇਸ ਦੌਰਾਨ ਅਤਿਸ਼ਬਾਜੀ ਤੇ ਪਟਾਕੇ, ਚਲਾ ਕੇ ਫੁੱਲਾਂ ਦੀ ਬਰਸਾਤ ਨਾਲ ਕਾਸ਼ੀਪੁਰੀ ਨਗਰੀ ’ਚ ਭਗਤੀ ਰੰਗ ਵਰਸਿਆ। ਸਤਿਗੁਰੂ ਕਾਸ਼ੀ ਵਾਲਿਆਂ ਦੇ ਅਵਤਾਰ ਦਿਵਸ ਦੀ ਖ਼ੁਸ਼ੀ ’ਚ ਝਾਂਡੀਆਂ ਕਲਾਂ ਦੀ ਅਤੇ ਕੰਢੀ ਦੂਣੀ, ਬੀਤ, ਹਿਮਾਚਲ ਪ੍ਰਦੇਸ਼, ਹੋਰ ਵੱਖ-ਵੱਖ ਇਲਾਕਿਆਂ ਦੀ ਸੰਗਤਾਂ ਨੇ ਥਾਂ-ਥਾਂ ਤੇ ਠੰਢਾ ਦੁੱਧ, ਕੋਲਡ ਡਰਿੰਕ, ਜੂਸ, ਬਦਾਮ ਕਾਜੂ , ਟਿੱਕੀ , ਚਾਹ ਪਕੌੜਿਆਂ, ਬ੍ਰਹਮੀ ਦੁੱਧ, ਸੇਬ ਕੇਲੇ, ਬਰਫ਼ੀ, ਬਦਾਮ ਦੁੱਧ ਸਮੇਤ ਅਨੇਕਾਂ ਪ੍ਰਕਾਰ ਪਕਵਾਨਾਂ ਦੇ ਸੰਗਤਾਂ ਲਈ ਲੰਗਰ ਲਗਾ ਕੇ ਸੰਗਤਾਂ ਅਤੇ ਮਹਾਂਪੁਰਸ਼ਾਂ ਦਾ ਸਵਾਗਤ ਕਰ ਆਪਣੇ ਗੁਰੂਆਂ ਦੇ ਅਵਤਾਰ ਦਿਵਸ ਦੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਸ਼ੋਭਾ ਯਾਤਰਾ ’ਚ ਚੱਲ ਰਹੀਆਂ ਸੰਗਤਾਂ ‘ਸਤਿ ਸਾਹਿਬ’, ਜੈ ਬੰਦੀ ਛੋੜ ਦਾ ਜਾਪ ਕਰਦੀਆਂ ਵੱਸਦਾ ਰਹੇ ਲੰਮੀਆਂ ਉਮਰਾਂ ਜੀ ਕਾਸ਼ੀ ਵਾਲਿਆਂ, ਤੈਨੂੰ ਜਨਮ ਵਧਾਈ ਵਾਰ-ਵਾਰ ਪ੍ਰੀਤਮ ਸ਼ਬਦਾਂ ਦਾ ਗਾਇਨ ਕਰਕੇ ਅੰਮ੍ਰਿਤ ਵੇਲੇ ਦੀ ਸੁਹਾਉਣੀ ਸਵੇਰ ਨੂੰ ਧਾਰਮਿਕ ਰੰਗ ’ਚ ਰੰਗ ਦਿੱਤਾ। ਉੱਥੇ ਕਾਸ਼ੀਪੁਰੀ ਨਗਰੀ ‘ਸਤਿ ਸਾਹਿਬ’ ਦੇ ਜੈਕਾਰਿਆਂ ਨਾਲ ਗੂੰਜ ਉੱਠੀ। ਇਸ ਮੌਕੇ ਧਾਰਮਿਕ ਕਲਾਕਾਰ ਸੰਦੀਪ ਉਧਨੇਵਾਲ ਅਤੇ ਗਾਇਕ ਪੰਮਾ ਝਾਂਡੀਆਂ ਸਮੇਤ ਹੋਰ ਧਾਰਮਿਕ ਗਾਇਕਾਂ ਤੇ ਭਜਨ ਮੰਡਲੀਆਂ ਨੇ ਸਤਿਗੁਰੂ ਕਾਸ਼ੀ ਵਾਲਿਆਂ ਦੇ ਸ਼ਬਦ ਗਾ ਕੇ ਸੰਗਤਾਂ ਵਿਚ ਜੋਸ਼ ਭਰਿਆ ਤੇ ਨੱਚਣ ਲਈ ਮਜਬੂਰ ਕਰ ਦਿੱਤਾ। ਸ਼ੋਭਾ ਯਾਤਰਾ ’ਚ ਸੰਤ-ਮਹਾਪੁਰਸ਼ਾਂ ਸਮੇਤ ਦੇਸ਼-ਵਿਦੇਸ਼ ਤੋਂ ਪੁੱਜੀਆਂ ਹਜ਼ਾਰਾਂ ਦੀ ਵੱਡੀ ਤਾਦਾਦ ’ਚ ਸੰਗਤਾਂ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਇਲਾਕੇ ਅੰਦਰ ਚੱਲ ਰਹੀ ਨਾਜਾਇਜ਼ ਮਾਈਨਿੰਗ ਲੋਕਾਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ ਅਗਲੀ ਖ਼ਬਰ ਕਾਮਾਗਾਟਾ ਮਾਰੂ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ
Ad Position 24