26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਖੱਡਿਆਂ ’ ਚ ਤਬਦੀਲ ਹੋਇਆ ਰੂਪਨਗਰ ਬਾਈਪਾਸ , ਹਜ਼ਾਰਾਂ ਖੱਡੇ ਬਣੇ ਹਾਦਸਿਆਂ ਦਾ ਸੱਦਾ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦਾ ਬਾਈਪਾਸ, ਜੋ ਕਰੀਬ 15 ਸਾਲ ਪਹਿਲਾਂ ਅਕਾਲੀ ਸਰਕਾਰ ਦੇ ਸਮੇਂ ਬਣਾਇਆ ਗਿਆ ਸੀ, ਅੱਜ ਆਪਣੀ ਬਦਹਾਲੀ ਕਾਰਨ ਵਾਹਨ ਚਾਲਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਕਰੀਬ 4 ਤੋਂ 5 ਕਿੱਲੋਮੀਟਰ ਲੰਬੇ ਇਸ ਮਾਰਗ ’ਤੇ ਥਾਂ-ਥਾਂ ਡੂੰਘੇ ਖੱਡੇ ਪਏ ਹੋਏ ਹਨ।

Ad Position 21
No active advertisement
ਸੜਕ ’ਚ ਪਏ ਵੱਡੇ ਖੱਡਿਆਂ ਦੇ ਵੱਖ-ਵੱਖ ਦ੍ਰਿਸ਼। ਅਮਰਜੀਤ ਸਿੰਘ ਭੁੱਲਰ, ਸੁਖਵਿੰਦਰ ਸਿੰਘ ਵਿਸਕੀ 27-09-2026
ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦਾ ਬਾਈਪਾਸ, ਜੋ ਕਰੀਬ 15 ਸਾਲ ਪਹਿਲਾਂ ਅਕਾਲੀ ਸਰਕਾਰ ਦੇ ਸਮੇਂ ਬਣਾਇਆ ਗਿਆ ਸੀ, ਅੱਜ ਆਪਣੀ ਬਦਹਾਲੀ ਕਾਰਨ ਵਾਹਨ ਚਾਲਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਕਰੀਬ 4 ਤੋਂ 5 ਕਿੱਲੋਮੀਟਰ ਲੰਬੇ ਇਸ ਮਾਰਗ ’ਤੇ ਥਾਂ-ਥਾਂ ਡੂੰਘੇ ਖੱਡੇ ਪਏ ਹੋਏ ਹਨ। ‘ਅਜੀਤ’ ਵਲੋਂ ਪਿਛਲੇ ਡੇਢ-ਦੋ ਮਹੀਨਿਆਂ ਦੌਰਾਨ ਵੱਖ-ਵੱਖ ਸਮਿਆਂ ’ਤੇ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਭਾਰਨ ਦੇ ਬਾਵਜੂਦ ਸੜਕ ਦੀ ਮੁਰੰਮਤ ਦਾ ਕੋਈ ਸਥਾਈ ਹੱਲ ਨਾ ਹੋਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਬਾਈਪਾਸ ’ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਵਾਹਨ ਆਉਂਦੇ-ਜਾਂਦੇ ਹਨ। ਸੀਨੀਅਰ ਕਾਂਗਰਸ ਆਗੂ ਅਤੇ ਬਾਈਪਾਸ ਸਥਿਤ ਰੋਪੜ ਵਾਕ ਦੇ ਮਾਲਕ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ 24 ਘੰਟਿਆਂ ਦੌਰਾਨ ਕਰੀਬ 2,000 ਤੋਂ 2,500 ਵਾਹਨ ਇਸ ਮਾਰਗ ਰਾਹੀਂ ਚੰਡੀਗੜ੍ਹ ਤੋਂ ਦੁਆਬਾ, ਮਾਝਾ ਅਤੇ ਜੰਮੂ-ਕਸ਼ਮੀਰ ਵੱਲ ਆਉਂਦੇ-ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਾਤ ਸਮੇਂ ਖੱਡੇ ਦਿਖਾਈ ਨਾ ਦੇਣ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਖ਼ਤਰਾ ਹੋਰ ਵੱਧ ਜਾਂਦਾ ਹੈ, ਜਦਕਿ ਮੀਂਹ ਮਗਰੋਂ ਪਾਣੀ ਭਰਨ ਕਾਰਨ ਖੱਡਿਆਂ ਦੀ ਡੂੰਘਾਈ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਨੇ ਸਰਕਾਰ ਅਤੇ ਹਲਕਾ ਵਿਧਾਇਕ ’ਤੇ ਬੁਨਿਆਦੀ ਸਮੱਸਿਆਵਾਂ ਵੱਲ ਲੋੜੀਂਦਾ ਧਿਆਨ ਨਾ ਦੇਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਨੀਂਹ ਪੱਥਰਾਂ ਅਤੇ ਐਲਾਨਾਂ ਦੀ ਬਜਾਏ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਈਪਾਸ ਦੀ ਮੁਰੰਮਤ ਵਿਚ ਹੋ ਰਹੀ ਦੇਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕਾਂ ਦੀ ਰੋਜ਼ਾਨਾ ਦੀ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਹੋਇਆ। ਇਸੇ ਦੌਰਾਨ ਬਾਈਪਾਸ ਦੀ ਹਾਲਤ ਤੋਂ ਪ੍ਰੇਸ਼ਾਨ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਵਲੋਂ ਬੀਤੇ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਚੌਕ ਨੇੜੇ ਜੇ.ਸੀ.ਬੀ. ਮੰਗਵਾ ਕੇ ਖੱਡੇ ਭਰੇ ਜਾਣ ਦੀ ਕਾਰਵਾਈ ਵੀ ਕੀਤੀ ਗਈ। ਹਾਲਾਂਕਿ ਇਹ ਆਰਜ਼ੀ ਉਪਰਾਲਾ ਹੈ ਅਤੇ ਬਾਈਪਾਸ ਦੇ ਵੱਡੇ ਹਿੱਸੇ ’ਤੇ ਅਜੇ ਵੀ ਸੈਂਕੜੇ ਖੱਡੇ ਮੌਜੂਦ ਹਨ। ਵਾਹਨ ਚਾਲਕਾਂ ਵਲੋਂ ਵਾਹਨਾਂ ਦੇ ਐਕਸਲ ਟੁੱਟਣ, ਟਾਇਰ ਨੁਕਸਾਨੇ ਜਾਣ ਅਤੇ ਹਾਦਸਿਆਂ ਦਾ ਖ਼ਤਰਾ ਵਧਣ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਬਾਈਪਾਸ ਦੀ ਮੁਰੰਮਤ ਨੂੰ ਲੈ ਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ, ਸਮਾਜ ਸੇਵੀਆਂ ਅਤੇ ਕਾਂਗਰਸ ਦੇ ਕੁਝ ਆਗੂਆਂ ਵਲੋਂ ਵੀ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਾ ਹੋਣਾ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਉਧਰ ਸਬੰਧਤ ਵਿਭਾਗ ਦੇ ਐਕਸੀਅਨ ਵਲੋਂ ਵੀ ਬਾਈਪਾਸ ’ਤੇ ਵੱਡੀ ਗਿਣਤੀ ਵਿਚ ਖੱਡੇ ਹੋਣ ਦੀ ਗੱਲ ਮੰਨੀ ਗਈ ਹੈ। ਅਧਿਕਾਰੀ ਅਨੁਸਾਰ ਪਹਿਲਾਂ ਪੈਚਵਰਕ ਰਾਹੀਂ ਮੁਰੰਮਤ ਕੀਤੀ ਗਈ ਸੀ, ਪਰ ਮੁਰੰਮਤ ਕੀਤਾ ਹਿੱਸਾ ਮੁੜ ਖਰਾਬ ਹੋ ਗਿਆ। ਵਿਭਾਗ ਵਲੋਂ ਮੀਂਹ ਦਾ ਮੌਸਮ ਖ਼ਤਮ ਹੋਣ ਉਪਰੰਤ ਸੜਕ ਦਾ ਮੁੜ ਨਿਰੀਖਣ ਕਰਕੇ ਲੋੜ ਅਨੁਸਾਰ ਮੁਰੰਮਤ ਕਰਨ ਦੀ ਗੱਲ ਕਹੀ ਗਈ ਹੈ। ਲੋਕਾਂ ਦੀ ਮੰਗ ਹੈ ਕਿ ਆਰਜ਼ੀ ਪੈਚਵਰਕ ਦੀ ਬਜਾਏ ਬਾਈਪਾਸ ਦੀ ਪੱਕੀ ਅਤੇ ਗੁਣਵੱਤਾ ਵਾਲੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਰੋਜ਼ਾਨਾ ਇਸ ਮਾਰਗ ਤੋਂ ਲੰਘਣ ਵਾਲੇ ਹਜ਼ਾਰਾਂ ਵਾਹਨ ਚਾਲਕਾਂ ਨੂੰ ਰਾਹਤ ਮਿਲਣ ਦੇ ਨਾਲ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਨੂੰ ਵੀ ਟਾਲਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ ਨੇ ਨਹਿਰ ’ ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਪੰਜਾਬ ਸਾਂਝੀਵਾਲਤਾ ਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦਾ ਆਗਾਜ਼ , ਹਲਕਾ ਰੋਪੜ ਤੋਂ ਗੌਰਵ ਰਾਣਾ ਨੂੰ ਉਮੀਦਵਾਰ ਐਲਾਨਿਆ
Ad Position 24